ਮਸ਼ਹੂਰ Choreographer ਸਰੋਜ ਖਾਨ ਦਾ ਦੇਹਾਂਤ, 71 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

ਏਜੰਸੀ

ਮਨੋਰੰਜਨ, ਬਾਲੀਵੁੱਡ

ਅੱਜ ਸਵੇਰੇ ਫਿਲਮ ਜਗਤ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ਵਿਖੇ ਮੌਤ ਹੋ ਗਈ।

Choreographer Saroj Khan

ਮੁੰਬਈ: ਅੱਜ ਸਵੇਰੇ ਫਿਲਮ ਜਗਤ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ਵਿਖੇ ਮੌਤ ਹੋ ਗਈ। ਪਿਛਲੇ ਕੁੱਝ ਦਿਨਾਂ ਤੋਂ ਉਹਨਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ। ਉਹਨਾਂ ਨੂੰ ਬਾਂਦਰਾ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਦੇਰ ਰਾਤ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਸ਼ੁੱਕਰਵਾਰ ਨੂੰ ਉਹਨਾਂ ਦੀ ਮੌਤ ਹੋ ਗਈ।

ਉਹਨਾਂ ਦਾ ਕੋਵਿਡ -19 ਟੈਸਟ ਵੀ ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹਨਾਂ ਦੀ ਉਮਰ 71 ਸਾਲ ਸੀ। ਸਰੋਜ ਖ਼ਾਨ ਨੂੰ ਗੁਰੂ ਨਾਨਕ ਹਸਪਤਾਲ ਵਿਚ ਸਾਹ ਦੀ ਤਕਲੀਫ ਦੇ ਚਲਦਿਆਂ 20 ਜੂਨ ਨੂੰ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਵਿਚ ਭਰਤੀ ਹੋਣ ਤੋਂ ਪਹਿਲਾਂ ਉਹਨਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਸੀ, ਜੋ ਕਿ ਨੈਗੇਟਿਵ ਆਇਆ।

ਉਹਨਾਂ ਦੀ ਸਿਹਤ ਹੌਲੀ-ਹੌਲੀ ਠੀਕ ਹੋ ਰਹੀ ਸੀ, ਡਾਕਟਰਾਂ ਅਨੁਸਾਰ ਜਲਦ ਹੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਣੀ ਸੀ। ਸਰੋਜ ਖਾਨ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਨੂੰ ਮੁੰਬਈ ਸਥਿਤ ਮਲਾਡ਼ ਦੇ ਮਾਲਵਾਣੀ ਵਿਖੇ ਹੋਵੇਗਾ।  ਚਾਰ ਦਹਾਕਿਆਂ ਦੇ ਲੰਬੇ ਕੈਰੀਅਰ ਵਿਚ ਸਰੋਜ ਖਾਨ ਨੂੰ 2000 ਤੋਂ ਜ਼ਿਆਦਾ ਗਾਣਿਆਂ ਦੀ ਕੋਰੀਓਗ੍ਰਾਫੀ ਕਰਨ ਦਾ ਮਾਣ ਹਾਸਲ ਹੈ।

ਸਰੋਜ ਖਾਨ ਨੂੰ ਅਪਣੀ ਕੋਰੀਓਗ੍ਰਾਫੀ ਦੀ ਕਲਾ ਦੇ ਚਲਦਿਆਂ 3 ਵਾਰ ਨੈਸ਼ਨਲ ਅਵਾਰਡ ਮਿਲ ਚੁੱਕਿਆ ਸੀ। ਸੰਜੇ ਲੀਲਾ ਭੰਸਾਲੀ ਦੀ ਫਿਲਮ ਦੇਵਦਾਸ ਵਿਚ ਡੋਲਾ-ਰੇ-ਡੋਲਾ ਗਾਣੇ ਦੀ ਕੋਰੀਓਗ੍ਰਾਫੀ ਲਈ ਉਹਨਾਂ ਨੂੰ ਨੈਸ਼ਨਲ ਅਵਾਰਡ ਮਿਲਿਆ ਸੀ। ਮਾਧੁਰੀ ਦਿਕਸ਼ਿਤ ਦੀ ਫਿਲਮ ਤੇਜ਼ਾਬ ਦੇ ਯਾਦਗਾਰ ਆਈਟਮ ਸਾਂਗ ਏਕ-ਦੋ-ਤੀਨ ਅਤੇ ਸਾਲ 2007 ਵਿਚ ਆਈ ਫਿਲਮ ਜਬ ਵੀ ਮੇਟ ਦੇ ਗਾਣੇ ਯੇ ਇਸ਼ਕ... ਲਈ ਵੀ ਉਹਨਾਂ ਨੂੰ ਨੈਸ਼ਨਲ ਅਵਾਰਡ ਮਿਲਿਆ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ