ਆਮਿਰ ਖ਼ਾਨ ਨੇ ਪਤਨੀ ਕਿਰਨ ਰਾਓ ਨੂੰ ਦਿੱਤਾ ਤਲਾਕ, ਆਪਸੀ ਸਹਿਮਤੀ ਨਾਲ ਲਿਆ ਵੱਖ ਹੋਣ ਦਾ ਫੈਸਲਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਅਪਣੀ ਪਤਨੀ ਕਿਰਨ ਰਾਓ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ।

Aamir Khan and Kiran Rao announce their separation

ਮੁੰਬਈ: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ (Aamir Khan) ਨੇ ਅਪਣੀ ਪਤਨੀ ਕਿਰਨ ਰਾਓ (Kiran Rao) ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ। ਉਹਨਾਂ ਨੇ ਵਿਆਹ ਤੋਂ 15 ਸਾਲ ਬਾਅਦ ਪਤਨੀ ਕਿਰਨ ਰਾਓ ਨੂੰ ਆਪਸੀ ਸਹਿਮਤੀ ਨਾਲ ਤਲਾਕ ਦੇਣ ਦਾ ਐਲਾਨ ਕੀਤਾ ਹੈ। ਦੋਵਾਂ ਦਾ ਵਿਆਹ 28 ਦਸੰਬਰ 2005 ਵਿਚ ਹੋਇਆ ਸੀ। ਤਲਾਕ ਤੋਂ ਬਾਅਦ ਆਮਿਰ ਖ਼ਾਨ ਤੇ ਕਿਰਨ ਰਾਓ ਨੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ।

ਹੋਰ ਪੜ੍ਹੋ: Covid ਕਾਰਨ ਹੋਣ ਵਾਲੀ ਮੌਤ ਤੋਂ 98% ਸੁਰੱਖਿਆ ਦੇ ਸਕਦੀਆਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ- ਕੇਂਦਰ

ਉਹਨਾਂ ਲਿਖਿਆ, ’15 ਸਾਲ ਇਕੱਠੇ ਰਹਿਣ ਦੌਰਾਨ ਅਸੀਂ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ ਨਾਲ ਬਿਤਾਇਆ ਅਤੇ ਸਾਡਾ ਰਿਸ਼ਤਾ ਵਿਸ਼ਵਾਸ, ਸਤਿਕਾਰ ਅਤੇ ਪਿਆਰ ਨਾਲ ਅੱਗੇ ਵਧਦਾ ਰਿਹਾ। ਹੁਣ ਅਸੀਂ ਅਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਾਂਗੇ ਜੋ ਪਤੀ-ਪਤਨੀ ਦੀ ਤਰ੍ਹਾਂ ਨਹੀਂ ਬਲਕਿ ਕੋ-ਪੇਰੈਂਟ ਅਤੇ ਇਕ ਦੂਜੇ ਲਈ ਪਰਿਵਾਰ ਦੀ ਤਰ੍ਹਾਂ ਹੋਵੇਗਾ। ਅਸੀਂ ਕੁਝ ਸਮਾਂ ਪਹਿਲਾ ਹੀ ਵੱਖ ਹੋਣ ਦੀ ਯੋਜਨਾ ਬਣਾਈ ਸੀ। ਅਸੀਂ ਬੇਟੇ ਆਜ਼ਾਦ ਲਈ ਕੋ-ਪੇਰੈਂਟਸ ਬਣੇ ਰਹਾਂਗੇ ਅਤੇ ਉਸ ਦੀ ਪਰਵਰਿਸ਼ ਇਕੱਠੇ ਹੀ ਕਰਾਂਗੇ’।

ਹੋਰ ਪੜ੍ਹੋ: ਮਾਇਆਵਤੀ ਦਾ ਬਿਆਨ, ‘ਕਾਂਗਰਸ ਨੇ ਆਪਸੀ ਝਗੜੇ ’ਚ ਉਲਝ ਕੇ ਲੋਕ ਭਲਾਈ ਦੀ ਜ਼ਿੰਮੇਵਾਰੀ ਤਿਆਗੀ’

ਉਹਨਾਂ ਅੱਗੇ ਲਿਖਿਆ, ‘ਅਸੀਂ ਫਿਲਮਾਂ ਅਤੇ ਅਪਣੇ ਪਾਣੀ ਫਾਂਊਡੇਸ਼ਨ (Paani Foundation) ਤੋਂ ਇਲਾਵਾ ਉਹਨਾਂ ਸਾਰੇ ਪ੍ਰਾਜੈਕਟਾਂ ’ਤੇ ਕੰਮ ਕਰਦੇ ਰਹਾਂਗੇ, ਜਿਨ੍ਹਾਂ ਵਿਚ ਸਾਡੀ ਦਿਲਚਸਪੀ ਹੋਵੇਗੀ। ਸਾਡੇ ਦੋਸਤਾਂ ਅਤੇ ਪਰਿਵਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਦੌਰਾਨ ਲਗਾਤਾਰ ਸਹਿਯੋਗ ਦਿੱਤਾ। ਉਹਨਾਂ ਦੇ ਸਮਰਥਨ ਤੋਂ ਬਿਨ੍ਹਾਂ ਅਸੀਂ ਇਹ ਫੈਸਲਾ ਲੈਣ ਦੇ ਸਮਰੱਥ ਨਹੀਂ ਸੀ। ਅਸੀਂ ਅਪਣੇ ਸ਼ੁੱਭਚਿੰਤਕਾਂ ਤੋਂ ਇਹ ਉਮੀਦ ਕਰਦੇ ਹਾਂ ਕਿ ਉਹ ਸਾਡੇ ਵਾਂਗ ਹੀ ਇਸ ਤਲਾਕ ਨੂੰ ਇਕ ਅੰਤ ਨਹੀਂ ਬਲਕਿ ਇਕ ਨਵੇਂ ਸਫਰ ਦੀ ਸ਼ੁਰੂਆਤ ਦੀ ਤਰ੍ਹਾਂ ਦੇਖਣ’।

ਹੋਰ ਪੜ੍ਹੋ: Monsoon Session: 19 ਜੁਲਾਈ ਤੋਂ ਸ਼ੁਰੂ ਹੋ ਕੇ 13 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਇਜਲਾਸ

ਦੱਸ ਦਈਏ ਕਿ ਇਕ ਇੰਟਰਵਿਊ ਦੌਰਾਨ ਆਮਿਰ ਨੇ ਦੱਸਿਆ ਸੀ ਕਿ ਉਹਨਾਂ ਦੀ ਕਿਰਨ ਨਾਲ ਪਹਿਲੀ ਮੁਲਾਕਾਤ ਫਿਲਮ ‘ਲਗਾਨ’ ਦੇ ਸੈੱਟ ’ਤੇ ਹੋਇਆ ਸੀ ਜਦੋਂ ਉਹ ਇਕ ਸਹਾਇਕ ਡਾਇਰੈਕਟਰ ਸੀ। ਕਿਰਨ ਅਤੇ ਆਮਿਰ ਖਾਨ ਦਾ ਇਕ ਬੇਟਾ ਹੈ, ਜਿਸ ਦਾ ਨਾਂਅ ਆਜ਼ਾਦ ਹੈ ਅਤੇ ਉਹ 10 ਸਾਲ ਦਾ ਹੈ। ਇਸ ਤੋਂ ਪਹਿਲਾਂ ਆਮਿਰ ਖਾਨ ਦਾ ਵਿਆਹ ਰੀਨਾ ਦੱਤ ਨਾਲ ਹੋਇਆ ਸੀ। 18 ਅਪ੍ਰੈਲ 1986 ਨੂੰ ਹੋਇਆ ਆਮਿਰ ਦਾ ਪਹਿਲਾ ਵਿਆਹ 16 ਸਾਲ ਤੱਕ ਚੱਲਿਆ। 2002 ਵਿਚ ਉਹਨਾਂ ਦਾ ਤਲਾਕ ਹੋ ਗਿਆ ਸੀ। ਉਹਨਾਂ ਦੇ ਪਹਿਲੇ ਵਿਆਹ ਤੋਂ ਦੋ ਬੱਚੇ (ਜੁਨੈਦ ਅਤੇ ਈਰਾ) ਹਨ ਜੋ ਉਹਨਾਂ ਦੀ ਪਹਿਲੀ ਪਤਨੀ ਰੀਨਾ ਨਾਲ ਰਹਿੰਦੇ ਹਨ।