ਜਾਣੋ, ਅਧਿਆਪਕ ਦਿਵਸ ਬਾਰੇ ਕੁੱਝ ਰੌਚਕ ਜਾਣਕਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਅਧਿਆਪਕ ਦਿਵਸ ਹਰ ਸਾਲ 16 ਜਨਵਰੀ ਨੂੰ ਥਾਈਲੈਂਡ ਵਿਚ ਮਨਾਇਆ ਜਾਂਦਾ ਹੈ।

Teachers' Day

ਨਵੀਂ ਦਿੱਲੀ: 'ਅਧਿਆਪਕ ਦਿਵਸ' 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਇਸ ਦਿਨ ਨਾਲ ਜੁੜੀਆਂ ਕੁਝ ਹੋਰ ਖਾਸ ਗੱਲਾਂ ਵੀ ਹਨ ਜੋ ਤੁਹਾਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ ਕੁੱਝ ਖ਼ਾਸ ਗੱਲਾਂ। ਭਾਰਤ ਵਿਚ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਜਦਕਿ ਅੰਤਰਰਾਸ਼ਟਰੀ ਅਧਿਆਪਕ ਦਿਵਸ ਦਾ ਆਯੋਜਨ 5 ਅਕਤੂਬਰ ਨੂੰ ਹੁੰਦਾ ਹੈ।

ਰੌਚਕ ਤੱਥ ਇਹ ਹੈ ਕਿ ਅਧਿਆਪਕ ਦਿਵਸ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ ਪਰ ਸਾਰਿਆਂ ਨੇ ਇਸ ਦੇ ਲਈ ਇਕ ਅਲੱਗ ਦਿਨ ਨਿਰਧਾਰਿਤ ਕੀਤਾ ਹੈ। ਕੁਝ ਦੇਸ਼ਾਂ ਵਿਚ ਇਸ ਦਿਨ ਛੁੱਟੀ ਹੁੰਦੀ ਹੈ ਤੇ ਕਿਤੇ ਕਿਤੇ ਇਹ ਦਿਨ ਕੰਮ ਵਿਚ ਹੀ ਲੰਘ ਜਾਂਦਾ ਹੈ। ਯੂਨੈਸਕੋ ਦੁਆਰਾ 2 ਅਕਤੂਬਰ 5 ਨੂੰ ਅੰਤਰਰਾਸ਼ਟਰੀ ਅਧਿਆਪਕ ਦਿਵਸ ਐਲਾਨਿਆ ਗਿਆ ਸੀ। ਇਹ 1994 ਤੋਂ ਮਨਾਇਆ ਜਾਂਦਾ ਰਿਹਾ ਹੈ।

ਇਹ ਅਧਿਆਪਕਾਂ ਪ੍ਰਤੀ ਸਹਿਯੋਗ ਨੂੰ ਉਤਸ਼ਾਹਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਧਿਆਪਕਾਂ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਲਿਆਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ। ਭਾਰਤ ਵਿਚ ਅਧਿਆਪਕ ਦਿਵਸ 5 ਸਤੰਬਰ ਨੂੰ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ। ਇਹ ਦਿਨ ਦੇਸ਼ ਦੇ ਦੂਜੇ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਦੇ ਜਨਮਦਿਨ ਦੇ ਮੌਕੇ ਤੇ ਮਨਾਇਆ ਜਾਂਦਾ ਹੈ।

ਅਧਿਆਪਕ ਦਿਵਸ ਦੀ ਸ਼ੁਰੂਆਤ 1931 ਵਿਚ ਚੀਨ ਦੀ ਨੈਸ਼ਨਲ ਸੈਂਟਰਲ ਯੂਨੀਵਰਸਿਟੀ ਵਿਚ ਕੀਤੀ ਗਈ ਸੀ। ਚੀਨੀ ਸਰਕਾਰ ਨੇ ਇਸ ਨੂੰ 1932 ਵਿਚ ਮਨਜ਼ੂਰੀ ਦੇ ਦਿੱਤੀ ਸੀ। ਬਾਅਦ ਵਿਚ 1939 ਵਿਚ  ਕਨਫਿਊਸ਼ੀਅਸ ਦੇ ਜਨਮਦਿਨ, 27 ਅਗਸਤ ਨੂੰ ਅਧਿਆਪਕ ਦਿਵਸ ਵਜੋਂ ਐਲਾਨਿਆ ਗਿਆ ਸੀ  ਪਰ 1951 ਵਿਚ ਇਹ ਐਲਾਨਨਾਮਾ ਵਾਪਸ ਲੈ ਲਿਆ ਗਿਆ ਸੀ। 1985 ਵਿਚ  10 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਐਲਾਨਿਆ ਗਿਆ ਸੀ।

ਹੁਣ ਚੀਨ ਦੇ ਬਹੁਤੇ ਲੋਕ ਫਿਰ ਤੋਂ ਕਨਫਿਊਸ਼ੀਅਸ ਦਾ ਜਨਮਦਿਨ ਅਧਿਆਪਕ ਦਿਵਸ ਬਣਨਾ ਚਾਹੁੰਦੇ ਹਨ। ਅਧਿਆਪਕ ਦਿਵਸ 1965 ਤੋਂ 1994 ਤੱਕ ਰੂਸ ਵਿਚ ਅਕਤੂਬਰ ਦੇ ਪਹਿਲੇ ਐਤਵਾਰ ਨੂੰ ਮਨਾਇਆ ਗਿਆ। 1994 ਤੋਂ  ਵਿਸ਼ਵ ਅਧਿਆਪਕ ਦਿਵਸ ਸਿਰਫ 5 ਅਕਤੂਬਰ ਨੂੰ ਮਨਾਇਆ ਜਾਣ ਲੱਗਾ। ਅਮਰੀਕਾ ਵਿਚ ਅਧਿਆਪਕ ਦਿਵਸ ਮਈ ਦੇ ਪਹਿਲੇ ਪੂਰੇ ਹਫਤੇ ਦੇ ਮੰਗਲਵਾਰ ਨੂੰ ਐਲਾਨ ਕੀਤਾ ਜਾਂਦਾ ਹੈ ਅਤੇ ਉਥੇ ਪੂਰੇ ਹਫ਼ਤੇ ਹੁੰਦਾ ਹੈ।

ਰਾਸ਼ਟਰੀ ਅਧਿਆਪਕ ਦਿਵਸ ਹਰ ਸਾਲ 16 ਜਨਵਰੀ ਨੂੰ ਥਾਈਲੈਂਡ ਵਿਚ ਮਨਾਇਆ ਜਾਂਦਾ ਹੈ। 21 ਨਵੰਬਰ 1956 ਨੂੰ ਅਧਿਆਪਕ ਦਿਵਸ ਨੂੰ ਇੱਥੇ ਇੱਕ ਮਤਾ ਲਿਆ ਕੇ ਪ੍ਰਵਾਨਗੀ ਦਿੱਤੀ ਗਈ। ਪਹਿਲਾ ਅਧਿਆਪਕ ਦਿਵਸ 1957 ਵਿਚ ਮਨਾਇਆ ਗਿਆ ਸੀ। ਇਸ ਦਿਨ ਸਕੂਲਾਂ ਵਿਚ ਛੁੱਟੀ ਹੁੰਦੀ ਹੈ। ਈਰਾਨ ਵਿਚ ਪ੍ਰੋਫੈਸਰ ਆਯਤੁੱਲਾ ਮੋਰਟੇਜ਼ਾ ਮੋਤੇਹਾਰੀ ਦੀ ਹੱਤਿਆ ਤੋਂ ਬਾਅਦ ਉਸ ਦੀ ਯਾਦ ਵਿਚ 2 ਮਈ ਨੂੰ ਅਧਿਆਪਕ ਦਿਵਸ ਮਨਾਇਆ ਗਿਆ।

2 ਮਈ, 1980 ਨੂੰ ਮੋਤੇਹਾਰੀ ਦਾ ਹੱਤਿਆ ਕਰ ਦਿੱਤੀ ਗਈ ਸੀ। ਤੁਰਕੀ ਵਿਚ ਅਧਿਆਪਕ ਦਿਵਸ 24 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਐਲਾਨ ਉਥੇ ਦੇ ਪਹਿਲੇ ਰਾਸ਼ਟਰਪਤੀ ਕਮਲ ਅਤਤੁਰਕ ਨੇ ਕੀਤੀ। ਮਲੇਸ਼ੀਆ ਵਿਚ ਇਹ 16 ਮਈ ਨੂੰ ਮਨਾਇਆ ਜਾਂਦਾ ਹੈ, ਜਿਥੇ ਇਸ ਵਿਸ਼ੇਸ਼ ਦਿਨ ਨੂੰ 'ਹਰੀ ਗੁਰੂ' ਕਿਹਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।