Bigg Boss 17 News: ਬਿੱਗ ਬੌਸ ਤੋਂ ਬਾਹਰ ਹੋਣਗੇ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ? ਸਲਮਾਨ ਖ਼ਾਨ ਨੇ ਦਿਤੇ ਸੰਕੇਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਜਿਹਾ ਲੱਗਦਾ ਹੈ ਕਿ ਅੰਕਿਤਾ ਅਤੇ ਵਿੱਕੀ ਨੇ ਅਪਣੇ ਲਈ ਇਕ ਵੱਡੀ ਸਮੱਸਿਆ ਖੜ੍ਹੀ ਕਰ ਲਈ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਬਿੱਗ ਬੌਸ ਤੋਂ ਬਾਹਰ ਵੀ ਕੀਤਾ ਜਾ ਸਕਦਾ ਹੈ।

Bigg Boss 17 News: Salman hints Ankita, Vicky, Neil can be ousted for breaching contract

Bigg Boss 17 News: ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ 'ਬਿੱਗ ਬੌਸ 17' ਵਿਚ ਦੋ ਸੱਭ ਤੋਂ ਮਜ਼ਬੂਤ ​​ਪ੍ਰਤੀਯੋਗੀ ਬਣ ਕੇ ਉਭਰੇ ਹਨ। ਜਿਥੇ ਅੰਕਿਤਾ ਦੇ ਪਰਿਪੱਕ ਰਵੱਈਏ ਅਤੇ ਬੋਲਡ ਪਰਸਨੈਲਿਟੀ ਦੀ ਤਾਰੀਫ ਹੋ ਰਹੀ ਹੈ। ਇਸ ਦੇ ਨਾਲ ਹੀ ਯੂਜ਼ਰ ਵਿੱਕੀ ਨੂੰ ਇਸ ਸੀਜ਼ਨ ਦਾ 'ਮਾਸਟਰਮਾਈਂਡ' ਕਹਿ ਰਹੇ ਹਨ। ਇਹ ਜੋੜੀ 'ਬਿੱਗ ਬੌਸ' ਦੇ 17ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਅੰਕਿਤਾ ਅਤੇ ਵਿੱਕੀ ਨੇ ਅਪਣੇ ਲਈ ਇਕ ਵੱਡੀ ਸਮੱਸਿਆ ਖੜ੍ਹੀ ਕਰ ਲਈ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਬਿੱਗ ਬੌਸ ਤੋਂ ਬਾਹਰ ਵੀ ਕੀਤਾ ਜਾ ਸਕਦਾ ਹੈ।

ਅੱਜ ਰਾਤ ਦੇ ਵੀਕੈਂਡ ਕਾ ਵਾਰ ਐਪੀਸੋਡ ਦੇ ਇਕ ਨਵੇਂ ਪ੍ਰੋਮੋ ਵਿਚ, ਸਲਮਾਨ ਖਾਨ ਨੂੰ ਵਿੱਕੀ ਜੈਨ ਨਾਲ ਸ਼ੋਅ ਵਿਚ ਦਾਖਲ ਹੋਣ ਤੋਂ ਪਹਿਲਾਂ ਸਹਿ-ਪ੍ਰਤੀਯੋਗੀ ਨੀਲ ਭੱਟ ਨਾਲ ਗੁਪਤ ਫ਼ੋਨ ਕਾਲ ਬਾਰੇ ਗੱਲ ਕਰਦੇ ਦੇਖਿਆ ਗਿਆ। ਸਲਮਾਨ ਨੇ ਪ੍ਰਤੀਯੋਗੀਆਂ ਨੂੰ ਪੁੱਛਿਆ, "ਇਸ ਸ਼ੋਅ ਦੇ ਸਾਰੇ ਨਿਯਮਾਂ ਅਤੇ ਸ਼ਰਤਾਂ ਦਾ ਸਪੱਸ਼ਟ ਤੌਰ 'ਤੇ ਤੁਹਾਡੇ ਲੋਕਾਂ ਵਲੋਂ ਸਾਈਨ ਕੀਤੇ ਹੋਏ ਇਕਰਾਰਨਾਮੇ ਵਿਚ ਜ਼ਿਕਰ ਕੀਤਾ ਸੀ।"

ਸਲਮਾਨ ਖਾਨ ਨੇ ਅੱਗੇ ਕਿਹਾ, "ਤੁਹਾਡੇ ਵਿਚੋਂ ਕਿੰਨੇ ਨੇ ਸਪੱਸ਼ਟ ਤੌਰ 'ਤੇ ਇਕਰਾਰਨਾਮੇ ਦੀ ਪਾਲਣਾ ਕੀਤੀ ਹੈ? ਘਰ ਵੜਨ ਤੋਂ ਪਹਿਲਾਂ ਕਿਸ ਨੇ ਕਿਸ ਨਾਲ ਗੱਲ ਕੀਤੀ?" ਇਸ 'ਤੇ ਵਿੱਕੀ ਕਹਿੰਦੇ ਹਨ, ''ਸਰ, ਮੈਂ ਸ਼ੋਅ 'ਚ ਆਉਣ ਤੋਂ ਦੋ ਦਿਨ ਪਹਿਲਾਂ ਨੀਲ ਨਾਲ ਗੱਲ ਕੀਤੀ ਸੀ”। ਫਿਰ ਸਲਮਾਨ ਨੇ ਅੰਕਿਤਾ ਲੋਖੰਡੇ ਨੂੰ ਪੁੱਛਿਆ, "ਅੰਕਿਤਾ, ਕੀ ਤੁਹਾਨੂੰ ਪਤਾ ਹੈ ਕਿ ਵਿੱਕੀ ਨੇ ਨੀਲ ਨਾਲ ਗੱਲ ਕੀਤੀ ਸੀ?"

ਅੰਕਿਤਾ ਲੋਖੰਡੇ ਕਹਿੰਦੀ ਹੈ, "ਸਰ, ਮੈਨੂੰ ਇਸ ਬਾਰੇ ਬਾਅਦ ਵਿਚ ਪਤਾ ਲੱਗਾ।" ਜਦੋਂ ਸਲਮਾਨ ਨੇ ਸਨਾ ਰਈਸ ਖਾਨ ਨੂੰ ਪੁੱਛਿਆ ਕਿ ਇਸ ਦਾ ਕੀ ਮਤਲਬ ਹੋ ਸਕਦਾ ਹੈ, ਤਾਂ ਉਸ ਨੇ ਕਿਹਾ, "ਵਾਇਕਾਮ ਕੋਲ ਉਸ ਨੂੰ ਸ਼ੋਅ ਤੋਂ ਬਾਹਰ ਕੱਢਣ ਜਾਂ ਉਸ ਦੀ ਹੋਰ ਭਾਗੀਦਾਰੀ ਨੂੰ ਰੋਕਣ ਦਾ ਅਧਿਕਾਰ ਹੈ।" ਅੰਕਿਤਾ ਅਤੇ ਵਿੱਕੀ ਦੇ ਪ੍ਰਸ਼ੰਸਕਾਂ ਲਈ ਇਹ ਝਟਕਾ ਹੈ। ਇਹ ਸਮਾਂ ਹੀ ਦੱਸੇਗਾ ਕਿ ਨਿਰਮਾਤਾ ਇਸ ਜੋੜੀ ਨੂੰ ਬਾਹਰ ਕੱਢਣਗੇ ਜਾਂ ਨਹੀਂ?