ਦੱਖਣ ਦੀ ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ, 77 ਸਾਲ ਦੀ ਉਮਰ 'ਚ ਲਏ ਆਖਰੀ ਸਾਹ 

ਏਜੰਸੀ

ਮਨੋਰੰਜਨ, ਬਾਲੀਵੁੱਡ

ਮਰਹੂਮ ਗਾਇਕਾ ਵਾਣੀ ਜੈਰਾਮ ਨੇ ਆਪਣੇ ਕਰੀਅਰ 'ਚ ਗਾਏ 10 ਹਜ਼ਾਰ ਤੋਂ ਵੱਧ ਗੀਤ

Veteran singer Vani Jayaram passes away

ਇਸ ਸਾਲ ਪਦਮ ਭੂਸ਼ਨ ਨਾਲ ਹੋਏ ਸਨ ਸਨਮਾਨਿਤ 

ਚੇਨੱਈ : ਨੈਸ਼ਨਲ ਅਵਾਰਡ ਜੇਤੂ ਅਤੇ ਦੱਖਣ ਦੀ ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਵਾਣੀ ਦੇ ਸਿਰ 'ਚ ਕਾਫੀ ਸਮਾਂ ਪਹਿਲਾਂ ਸੱਟ ਲੱਗੀ ਸੀ, ਜਿਸ ਕਾਰਨ ਉਹ ਬੀਮਾਰ ਸਨ। ਅੱਜ ਸਵੇਰੇ ਵਾਨੀ ਜੈਰਾਮ ਆਪਣੇ ਘਰ ਮ੍ਰਿਤਕ ਪਾਈ ਗਈ।

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਜਦੋਂ ਭਾਰਤ ਸਰਕਾਰ ਨੇ ਪਦਮ ਭੂਸ਼ਣ 2023 ਪੁਰਸਕਾਰ ਦਾ ਐਲਾਨ ਕੀਤਾ ਸੀ ਤਾਂ ਵਾਣੀ ਜੈਰਾਮ ਦਾ ਨਾਂ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  ਨੌਜਵਾਨ ਨੂੰ ਬੁਲੇਟ ਦੇ ਪਟਾਕੇ ਵਜਾਉਣ ਪਏ ਮਹਿੰਗੇ, ਪੁਲਿਸ ਨੇ ਕਾਬੂ ਕਰ ਇੰਝ ਸਿਖਾਇਆ ਸਬਕ

ਵਾਣੀ ਜੈਰਾਮ ਦੱਖਣ ਦੇ ਮਸ਼ਹੂਰ ਪਲੇਬੈਕ ਗਾਇਕਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਕਈ ਵੱਡੇ ਕੰਪੋਜ਼ਰਾਂ ਦੇ ਨਾਲ ਇੰਡਸਟਰੀ ਨੂੰ ਸ਼ਾਨਦਾਰ ਗੀਤ ਦਿੱਤੇ ਹਨ। ਵਾਣੀ ਨੇ ਆਪਣੇ ਕਰੀਅਰ ਵਿੱਚ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਹਿੰਦੀ, ਉਰਦੂ, ਮਰਾਠੀ, ਬੰਗਾਲੀ, ਭੋਜਪੁਰੀ, ਤੁਲੂ ਅਤੇ ਉੜੀਆ ਭਾਸ਼ਾਵਾਂ ਵਿੱਚ ਗੀਤ ਗਾਏ ਹਨ।

ਮਰਹੂਮ ਗਾਇਕਾ ਨੂੰ ਸੰਗੀਤ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਖੇਤਰੀ ਭਾਸ਼ਾਵਾਂ ਵਿੱਚ ਗੀਤ ਗਾਉਣ ਲਈ ਉਨ੍ਹਾਂ ਨੂੰ ਕਈ ਰਾਜ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ:  Bobi, the Oldest dog ever: ਪੁਰਤਗਾਲ 'ਚ ਮਿਲਿਆ ਦੁਨੀਆ ਦਾ ਸਭ ਤੋਂ ਉਮਰਦਰਾਜ਼ ਕੁੱਤਾ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ 'ਬੌਬੀ' ਦਾ ਨਾਮ

ਤੁਹਾਨੂੰ ਦੱਸ ਦੇਈਏ ਕਿ ਵਾਣੀ ਜੈਰਾਮ ਨੇ ਕੁਝ ਸਮਾਂ ਪਹਿਲਾਂ ਆਪਣੇ ਕਰੀਅਰ ਦੇ 50 ਸਾਲ ਪੂਰੇ ਕੀਤੇ ਸਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 10,000 ਤੋਂ ਵੱਧ ਗੀਤ ਦਿੱਤੇ ਹਨ। ਇੰਨਾ ਹੀ ਨਹੀਂ, ਵਾਣੀ ਨੇ ਐਮਐਸ ਇਲਿਆਰਾਜਾ, ਆਰਡੀ ਬਰਮਨ, ਕੇਵੀ ਮਹਾਦੇਵਨ, ਓਪੀ ਨਈਅਰ ਅਤੇ ਮਦਨ ਮੋਹਨ ਵਰਗੇ ਅਨੁਭਵੀ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ।