Miss India 2022: ਸਿਨੀ ਸ਼ੈੱਟੀ ਨੇ ਜਿੱਤਿਆ 'ਮਿਸ ਇੰਡੀਆ ਵਰਲਡ 2022' ਦਾ ਖ਼ਿਤਾਬ

ਏਜੰਸੀ

ਮਨੋਰੰਜਨ, ਬਾਲੀਵੁੱਡ

ਰੂਬਲ ਸ਼ੇਖਾਵਤ ਨੂੰ ਪਹਿਲੀ ਰਨਰ ਅੱਪ ਅਤੇ ਸ਼ਿਨਾਤਾ ਚੌਹਾਨ ਨੂੰ ਮਿਲਿਆ ਸੈਕਿੰਡ ਰਨਰ ਅੱਪ ਦਾ ਤਾਜ

Karnataka's Sini Shetty crowned Femina Miss India World 2022

 


ਨਵੀਂ ਦਿੱਲੀ: ਕਰਨਾਟਕ ਦੀ ਸਿਨੀ ਸ਼ੈਟੀ ਨੇ 21 ਸਾਲ ਦੀ ਉਮਰ ਵਿਚ ਫੈਮਿਨਾ ਮਿਸ ਇੰਡੀਆ 2022 ਦਾ ਖਿਤਾਬ ਜਿੱਤ ਲਿਆ ਹੈ। ਇਹ ਇਵੈਂਟ ਐਤਵਾਰ ਦੇਰ ਰਾਤ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਚ ਹੋਇਆ। ਰਾਜਸਥਾਨ ਦੀ ਰੁਬਲ ਸ਼ੇਖਾਵਤ ਪਹਿਲੀ ਰਨਰ-ਅੱਪ ਰਹੀ, ਜਦਕਿ ਉੱਤਰ ਪ੍ਰਦੇਸ਼ ਦੀ ਸ਼ਿਨਾਤਾ ਚੌਹਾਨ ਦੂਜੀ ਰਨਰ-ਅੱਪ ਰਹੀ।

Karnataka's Sini Shetty crowned Femina Miss India World 2022

ਸਿਨੀ ਨੇ 31 ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ। ਉਹ ਕਰਨਾਟਕ ਦੀ ਰਹਿਣ ਵਾਲੀ ਹੈ ਪਰ ਉਸ ਦਾ ਜਨਮ ਮੁੰਬਈ ਵਿਚ ਹੋਇਆ ਸੀ। ਸਿਨੀ ਕੋਲ ਲੇਖਾ ਅਤੇ ਵਿੱਤ ਵਿਚ ਬੈਚਲਰ ਦੀ ਡਿਗਰੀ ਹੈ ਅਤੇ ਉਹ ਹੁਣ CFA (ਚਾਰਟਰਡ ਵਿੱਤੀ ਵਿਸ਼ਲੇਸ਼ਕ) ਦੀ ਪੜ੍ਹਾਈ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਭਰਤਨਾਟਿਅਮ ਡਾਂਸਰ ਵੀ ਹੈ।


Karnataka's Sini Shetty crowned Femina Miss India World 2022

ਪਹਿਲੀ ਰਨਰ ਅੱਪ ਰੂਬਲ ਰਾਜਸਥਾਨ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹੈ। ਰੁਬਲ ਨੂੰ ਡਾਂਸ, ਐਕਟਿੰਗ, ਪੇਂਟਿੰਗ ਵਿਚ ਦਿਲਚਸਪੀ ਹੈ ਅਤੇ ਬੈਡਮਿੰਟਨ ਖੇਡਣਾ ਵੀ ਪਸੰਦ ਹੈ। ਦੂਜੇ ਪਾਸੇ ਦੂਜੀ ਉਪ ਜੇਤੂ ਸ਼ਿਨਾਟਾ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ 21 ਸਾਲ ਦੀ ਹੈ ਅਤੇ ਉਸ ਨੂੰ ਸੰਗੀਤ ਪਸੰਦ ਹੈ।

Karnataka's Sini Shetty crowned Femina Miss India World 2022

ਇਸ ਵਾਰ ਮਿਸ ਇੰਡੀਆ ਦੇ ਜੱਜਾਂ ਦੇ ਪੈਨਲ ਵਿਚ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ, ਨੇਹਾ ਧੂਪੀਆ, ਡੀਨੋ ਮੋਰੀਆ, ਡਿਜ਼ਾਈਨਰ ਰਾਹੁਲ ਖੰਨਾ, ਰੋਹਿਤ ਗਾਂਧੀ, ਕੋਰੀਓਗ੍ਰਾਫਰ ਸ਼ਿਆਮਕ ਡਾਵਰ ਅਤੇ ਕ੍ਰਿਕਟਰ ਮਿਤਾਲੀ ਰਾਜ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਕਈ ਹੋਰ ਬਾਲੀਵੁੱਡ ਸੈਲੇਬਸ ਵੀ ਇਵੈਂਟ 'ਚ ਨਜ਼ਰ ਆਏ।