Smriti Irani’s throwback pic: ਸੋਸ਼ਲ ਮੀਡੀਆ ’ਤੇ ਚੱਲ ਰਹੇ ‘Me at 21’ ਟਰੈਂਡ ਦਾ ਹਿੱਸਾ ਬਣੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪੁਰਾਣੀ ਤਸਵੀਰ

Smriti Irani’s throwback pic lights up Instagram

Smriti Irani’s throwback pic: ਸਮ੍ਰਿਤੀ ਇਰਾਨੀ ਮਨੋਰੰਜਨ ਜਗਤ ਦੀਆਂ ਸੱਭ ਤੋਂ ਮਸ਼ਹੂਰ ਅਭਿਨੇਤਰੀਆਂ ਵਿਚੋਂ ਇਕ ਹੈ, ਜਿਨ੍ਹਾਂ ਨੇ ਅਪਣੀ ਅਦਾਕਾਰੀ ਕਾਰਨ ਅਪਣੇ ਬਹੁਤ ਪ੍ਰਸ਼ੰਸਕ ਬਣਾਏ ਹਨ। ਅਭਿਨੇਤਰੀ ਤੋਂ ਸਿਆਸਤਦਾਨ ਬਣੇ ਸਮ੍ਰਿਤੀ ਇਰਾਨੀ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਸਰਗਰਮੀਆਂ ਸਾਂਝੀਆਂ ਕਰਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਨਵਾਂ ਟ੍ਰੈਂਡ ਵਾਇਰਲ ਹੋ ਰਿਹਾ ਹੈ, ਜਿਥੇ ਅਦਾਕਾਰ 21 ਸਾਲ ਦੀ ਉਮਰ 'ਚ ਅਪਣੀ ਪੁਰਾਣੀ ਤਸਵੀਰ ਸ਼ੇਅਰ ਕਰਕੇ ਅਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ।

ਸੋਸ਼ਲ ਮੀਡੀਆ ’ਤੇ ਚੱਲ ਰਹੇ ਇਸ ਟਰੈਂਡ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਹਿੱਸਾ ਲਿਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਉਤੇ ਅਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਯੂਜ਼ਰ ਕਾਫੀ ਪਸੰਦ ਕਰ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤਸਵੀਰ 'ਚ ਸਮ੍ਰਿਤੀ ਇਰਾਨੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ ਅਤੇ ਉਸ ਦੀ ਤਸਵੀਰ 'ਚ ਰੈਟਰੋ ਵਾਈਬਸ ਨਜ਼ਰ ਆ ਰਹੀ ਹੈ। ਹਾਲਾਂਕਿ ਸਮ੍ਰਿਤੀ ਨੇ ਇਸ ਖੂਬਸੂਰਤ ਥ੍ਰੋਬੈਕ ਤਸਵੀਰ ਲਈ ਕੋਈ ਕੈਪਸ਼ਨ ਨਹੀਂ ਦਿਤਾ ਹੈ ਪਰ ਇਸ ਦੇ ਬਾਵਜੂਦ ਫੈਨਜ਼ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ।

ਕਈ ਸਿਤਾਰਿਆਂ ਨੇ ਵੀ ਦਿਤੀ ਪ੍ਰਤੀਕਿਰਿਆ

ਜਿਵੇਂ ਹੀ ਸਮ੍ਰਿਤੀ ਇਰਾਨੀ ਨੇ ਅਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਹ ਪੋਸਟ ਸ਼ੇਅਰ ਕੀਤੀ, ਉਨ੍ਹਾਂ ਦੇ ਦੋਸਤਾਂ ਅਤੇ ਮਨੋਰੰਜਨ ਭਾਈਚਾਰੇ ਦੀਆਂ ਮਸ਼ਹੂਰ ਹਸਤੀਆਂ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿਤੇ। ਇਸ ਦੌਰਾਨ ਨਿਰਮਾਤਾ ਏਕਤਾ ਆਰ ਕਪੂਰ, ਮੌਨੀ ਰਾਏ, ਮੰਦਿਰਾ ਬੇਦੀ ਅਤੇ ਮਨੀਸ਼ ਪੌਲ ਨੇ ਵੀ ਉਨ੍ਹਾਂ ਦੀ ਤਾਰੀਫ਼ ਕੀਤੀ।