ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਰਾਹੁਲ ਗਾਂਧੀ ਨੂੰ ਜਵਾਬ, “ਤੁਸੀਂ ਇੰਡੀਆ ਨਹੀਂ ਹੋ ਕਿਉਂਕਿ ਇੰਡੀਆ ਭ੍ਰਿਸ਼ਟ ਨਹੀਂ”

ਏਜੰਸੀ

ਖ਼ਬਰਾਂ, ਰਾਜਨੀਤੀ

1984 ਸਿੱਖ ਨਸਲਕੁਸ਼ੀ ਨੂੰ ਲੈ ਕੇ ਕਾਂਗਰਸ ’ਤੇ ਵਰ੍ਹੇ ਕੇਂਦਰੀ ਮੰਤਰੀ

Smriti Irani

 

ਨਵੀਂ ਦਿੱਲੀ: ਸੰਸਦ ਵਿਚ ਬੇਭਰੋਸਗੀ ਮਤੇ ’ਤੇ ਰਾਹੁਲ ਗਾਂਧੀ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪੂਰੇ ਦੇਸ਼ ਨੇ ਦੇਖਿਆ ਕਿ ਰਾਹੁਲ ਗਾਂਧੀ ਨੇ ‘ਭਾਰਤ ਮਾਤਾ ਦੀ ਹਤਿਆ’ ਦੀ ਗੱਲ ਕੀਤੀ ਅਤੇ ਕਾਂਗਰਸੀ ਇਥੇ ਮੇਜ਼ ਥਪਾ ਰਹੇ ਹਨ, ਅਜਿਹਾ ਸੰਸਦੀ ਇਤਿਹਾਸ ਵਿਚ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ।

ਇਹ ਵੀ ਪੜ੍ਹੋ: ਸਰਕਾਰੀ ਗ੍ਰਾਂਟ 'ਚ 12 ਲੱਖ ਰੁਪਏ ਦਾ ਫ਼ਰਕ ਨਿਕਲਣ ਦੇ ਦੋਸ਼ 'ਚ ਖਵਾਸਪੁਰ ਦੇ ਸਰਪੰਚ ਨੂੰ ਕੀਤਾ ਮੁਅੱਤਲ 

ਸਮ੍ਰਿਤੀ ਇਰਾਨੀ ਨੇ ਕਿਹਾ, "ਮਣੀਪੁਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਹਮੇਸ਼ਾ ਰਹੇਗਾ। ਅੱਜ ਦੇਸ਼ ਦੇਖ ਰਿਹਾ ਹੈ ਕਿ ਜਦੋਂ ਭਾਰਤ ਮਾਤਾ ਦੇ ਕਤਲ ਦੀ ਗੱਲ ਹੋ ਰਹੀ ਸੀ ਤਾਂ ਕਾਂਗਰਸ ਤਾੜੀਆਂ ਮਾਰ ਰਹੀ ਸੀ। ਲੋਕ ਸਭਾ ਵਿਚ ਸਮ੍ਰਿਤੀ ਇਰਾਨੀ ਨੇ 1984 ਸਿੱਖ ਨਸਲਕੁਸ਼ੀ ਅਤੇ ਕਸ਼ਮੀਰੀ ਪੰਡਿਤਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ, “1984 ਵਿਚ ਸਿੱਖ ਬੱਚਿਆਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਤ੍ਰਿਲੋਕਪੁਰੀ ਵਿਚ 30 ਔਰਤਾਂ ਦਾ ਬਲਾਤਕਾਰ, ਸੁਲਤਾਨਪੁਰੀ ਵਿਚ ਇਕ ਔਰਤ ਦੇ ਪਤੀ ਦੀ ਹਤਿਆ ਅਤੇ ਧੀ ਦਾ ਬਲਾਤਕਾਰ, ਇਕ 45 ਸਾਲਾ ਸਿੱਖ ਮਹਿਲਾ ਦਾ ਸਮੂਹਿਕ ਬਲਾਤਕਾਰ ਕੀਤਾ ਅਤੇ ਪੁੱਤਰ ਨੂੰ ਜਿਉਂਦਾ ਸਾੜਿਆ ਗਿਆ। ਹੁਣ ਇਹ ਲੋਕ ਭਾਰਤ ਦੀ ਗੱਲ ਕਰਦੇ ਨੇ”।

ਇਹ ਵੀ ਪੜ੍ਹੋ: ਬਗ਼ੈਰ ਲਾਇਸੈਂਸ ਬੇਕਰੀ ਦਾ ਸਮਾਨ ਵੇਚਣ ਵਾਲੇ ਪਤੀ-ਪਤਨੀ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ ਵਿਲੱਖਣ ਸਜ਼ਾ  

ਸਮ੍ਰਿਤੀ ਇਰਾਨੀ ਨੇ ਰਾਜਸਥਾਨ ਦੇ ਭੀਲਵਾੜਾ ਵਿਚ 14 ਸਾਲਾ ਲੜਕੀ ਦੇ ਕਤਲ ਅਤੇ ਕਥਿਤ ਸਮੂਹਿਕ ਬਲਾਤਕਾਰ ਦਾ ਮੁੱਦਾ ਵੀ ਉਠਾਇਆ। ਕਾਂਗਰਸ ਦੇ ਸੰਸਦ ਮੈਂਬਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਸਮ੍ਰਿਤੀ ਨੇ ਕਿਹਾ ਕਿ ਜਦੋਂ ਇਹ ਦਰਦਨਾਕ ਘਟਨਾਵਾਂ ਵਾਪਰਿਆਂ, ਉਦੋਂ ਉਨ੍ਹਾਂ ਦਾ ਦਿਲ ਕਿਉਂ ਨਹੀਂ ਕੰਬਿਆ।
ਰਾਹੁਲ ਗਾਂਧੀ ਨੂੰ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ, “ਤੁਸੀਂ ਇੰਡੀਆ ਨਹੀਂ ਹੋ ਕਿਉਂਕਿ ਇੰਡੀਆ ਭ੍ਰਿਸ਼ਟ ਨਹੀਂ ਹੈ। ਭਾਰਤ ਵੰਸ਼ਵਾਦ ਵਿਚ ਨਹੀਂ ਯੋਗਤਾ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਅੱਜ ਤੁਹਾਡੇ ਵਰਗੇ ਲੋਕਾਂ ਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਅੰਗਰੇਜ਼ਾਂ ਨੂੰ ਕੀ ਕਿਹਾ ਗਿਆ ਸੀ - ਭਾਰਤ ਛੱਡੋ, ਭ੍ਰਿਸ਼ਟਾਚਾਰ ਭਾਰਤ ਛੱਡੋ, ਵੰਸ਼ਵਾਦ ਭਾਰਤ ਛੱਡੋ, ਯੋਗਤਾ ਨੂੰ ਹੁਣ ਭਾਰਤ ਵਿਚ ਜਗ੍ਹਾ ਮਿਲੀ ਹੈ”।

ਇਹ ਵੀ ਪੜ੍ਹੋ: ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ, ਬੁਖਾਰ ਚੜ੍ਹਨ ਤੋਂ ਬਾਅਦ ਵਿਗੜੀ ਸੀ ਸਿਹਤ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਤੇ ਚੁਟਕੀ ਲੈਂਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ, ''ਮੈਂ ਜੋੜਾਂ ਦੇ ਦਰਦ (ਰਾਹੁਲ ਗਾਂਧੀ) 'ਤੇ ਕੁੱਝ ਨਹੀਂ ਕਹਿਣਾ ਚਾਹੁੰਦੀ ਪਰ ਉਹ ਜਿਸ ਯਾਤਰਾ ਦੀ ਗੱਲ ਕਰ ਰਹੇ ਹਨ, ਉਹ ਨਹੀਂ ਜਾਣਦੇ ਕਿ ਇਹ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਸੱਭ ਸੰਭਵ ਹੋ ਸਕਿਆ ਹੈ। ਕਾਂਗਰਸ ਸ਼ਾਸਤ ਸੂਬਿਆਂ 'ਚ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਜ਼ਿਕਰ ਕਰਦੇ ਹੋਏ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਹਾਲ ਹੀ 'ਚ ਰਾਜਸਥਾਨ ਦੇ ਭੀਲਵਾੜਾ 'ਚ ਇਕ 14 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਫਿਰ ਉਸ ਨੂੰ ਭੱਠੀ ਵਿਚ ਸਾੜਿਆ। ਬੰਗਾਲ 'ਚ 60 ਸਾਲਾ ਔਰਤ ਨਾਲ ਉਸ ਦੇ ਪੋਤੇ ਦੇ ਸਾਹਮਣੇ ਬਲਾਤਕਾਰ ਹੋਣ 'ਤੇ ਇਨਸਾਫ ਦੀ ਗੁਹਾਰ ਨਹੀਂ ਲਗਾਈ। ਇਸ 'ਤੇ ਤੁਹਾਡੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲੇਗਾ।

ਇਕ ਤਸਵੀਰ ਦਿਖਾਉਂਦੇ ਹੋਏ ਕੇਂਦਰੀ ਮੰਤਰੀ ਇਰਾਨੀ ਨੇ ਕਿਹਾ ਕਿ ਧੁੰਦਲੀ ਤਸਵੀਰ ਗਿਰਿਜਾ ਟਿੱਕੂ ਦੀ ਹੈ, ਜਿਸ ਨਾਲ 90 ਦੇ ਦਹਾਕੇ 'ਚ ਬਲਾਤਕਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਇਸ ਘਟਨਾ ਦਾ ਦ੍ਰਿਸ਼ ਇਕ ਫਿਲਮ ਵਿਚ ਆਇਆ ਤਾਂ ਕਾਂਗਰਸ ਦੇ ਕੁੱਝ ਬੁਲਾਰਿਆਂ ਨੇ ਇਸ ਨੂੰ ਪ੍ਰਾਪੇਗੰਡਾ ਕਰਾਰ ਦਿੱਤਾ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਕਾਂਗਰਸ ਵਾਲੇ ਨਹੀਂ ਚਾਹੁੰਦੇ ਕਿ ਕਸ਼ਮੀਰੀ ਪੰਡਤਾਂ ਦੀ ਕਹਾਣੀ ਕਿਤੇ ਵੀ ਸੁਣਾਈ ਜਾਵੇ। ਕੇਂਦਰੀ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ‘ਇੰਡੀਆ’ ਨਹੀਂ ਹੈ ਕਿਉਂਕਿ ਉਹ ਭ੍ਰਿਸ਼ਟਾਚਾਰ ਨੂੰ ਪਰਿਭਾਸ਼ਿਤ ਕਰਦੇ ਹਨ।