BMC ਵੱਲੋਂ ਕੰਗਨਾ ਰਣੌਤ ਦੇ ਦਫ਼ਤਰ ਢਾਹੁਣ ਮਾਮਲੇ 'ਚ ਬੰਬੇ ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
ਬੰਬੇ ਹਾਈਕੋਰਟ ਨੇ ਇਸ ਮਾਮਲੇ 'ਚ ਸਾਰੇ ਸਬੰਧਿਤ ਪੱਖਾਂ ਦੇ ਲਿਖਤੀ ਜਵਾਬ ਦਾਇਰ ਹੋਣ ਤੋਂ ਬਾਅਦ ਅਦਾਲਤ ਨੂੰ ਸੂਚਿਤ ਕੀਤਾ ਗਿਆ
ਮੁੰਬਈ- ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ 'ਬੀਐਮਸੀ ਵੱਲੋਂ ਢਾਹੁਣ ਦੇ ਮਾਮਲੇ 'ਚ ਲਗਾਤਾਰ ਵਿਵਾਦ ਜਾਰੀ ਹੈ। ਇਸ ਦੌਰਾਨ ਅੱਜ ਕੰਗਨਾ ਰਣੌਤ ਦਾ ਦਫ਼ਤਰ ਬੀਐਮਸੀ ਵੱਲੋਂ ਢਾਹੁਣ ਦੇ ਮਾਮਲੇ 'ਚ ਬੰਬੇ ਹਾਈਕੋਰਟ ਨੇ ਅੱਜ ਸੁਣਵਾਈ ਕੀਤੀ। ਇਸ ਸੁਣਵਾਈ ਦੌਰਾਨ ਅੱਜ ਬੰਬੇ ਹਾਈਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਮਾਮਲੇ 'ਚ ਸਾਰੇ ਸਬੰਧਿਤ ਪੱਖਾਂ ਦੇ ਲਿਖਤੀ ਜਵਾਬ ਦਾਇਰ ਹੋਣ ਤੋਂ ਬਾਅਦ ਅਦਾਲਤ ਨੂੰ ਸੂਚਿਤ ਕੀਤਾ ਗਿਆ। BMC ਨੇ ਅਜਿਹੇ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਦਾਇਰ ਕੀਤੇ ਹਨ।
ਦੱਸ ਦੇਈਏ ਕਿ ਬੀਐਮਸੀ ਨੇ ਬੀਤੇ ਦਿਨ ਪਹਿਲਾ ਰਣੌਤ ਦੇ ਦਫਤਰ ਵਿੱਚ ਗੈਰਕਾਨੂੰਨੀ ਤਬਦੀਲੀਆਂ ਨੂੰ ਲੈ ਕੇ ਭੰਨ ਤੋੜ ਸ਼ੁਰੂ ਕੀਤਾ ਸੀ। ਰਣੌਤ ਨੇ ਆਪਣੇ ਵਕੀਲ ਰਿਜਵਾਨ ਸਿੱਦੀਕੀ ਰਾਹੀਂ ਹਾਈ ਕੋਰਟ ਪਹੁੰਚ ਕੀਤੀ ਸੀ। ਰਣੌਤ ਨੇ ਹਾਲ ਹੀ ਵਿੱਚ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕੀਤੀ ਸੀ, ਜਿਸ ‘ਤੇ ਸੱਤਾਧਾਰੀ ਸ਼ਿਵ ਸੈਨਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। BMC ਨੂੰ ਸ਼ਿਵ ਸੈਨਾ ਵੱਲੋਂ ਨਿਯੰਤਰਿਤ ਕੀਤਾ ਜਾ ਰਿਹਾ ਹੈ।