ਰਮਾਇਣ ਦੇ ਵਲਡ ਰਿਕਾਰਡ ਬਣਾਉਂਣ ਦੇ ਮੁੱਦੇ 'ਤੇ, ਦੂਰਦਰਸ਼ਨ ਨੇ ਇਸ ਤਰ੍ਹਾਂ ਦਿੱਤੀ ਸਫਾਈ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਲੌਕਡਾਊਨ ਦੇ ਵਿਚ ਰਾਮਾਨੰਦ ਸਾਗਰ ਦੀ ਰਮਾਇਣ ਨੇ ਟੀਆਰਪੀ ਦੀ ਰੇਟਿੰਗ ਦੇ ਮਾਮਲੇ ਵਿਚ ਕਈ ਰਿਕਾਰਡ ਤੋੜੇ ਹਨ।

Photo

ਨਵੀਂ ਦਿੱਲੀ : ਲੌਕਡਾਊਨ ਦੇ ਵਿਚ ਰਾਮਾਨੰਦ ਸਾਗਰ ਦੀ ਰਮਾਇਣ ਨੇ ਟੀਆਰਪੀ ਦੀ ਰੇਟਿੰਗ  ਦੇ ਮਾਮਲੇ ਵਿਚ ਕਈ ਰਿਕਾਰਡ ਤੋੜੇ ਹਨ। ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਰਮਾਇਣ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸ਼ੋਅ ਬਣ ਗਿਆ ਹੈ। ਇਸ ਤੋਂ ਇਲਾਵ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ 17 ਅਪ੍ਰੈਲ ਨੂੰ ਪ੍ਰਸਾਰਿਤ ਹੋਣ ਵਾਲਾ ਐਪੀਸੋਡ 7 ਕਰੋੜ ਅਤੇ 70 ਲੱਖ ਤੋਂ ਜ਼ਿਆਦਾ ਲੋਕਾਂ ਦੁਆਰਾ ਦੇਖਿਆ ਗਿਆ।

ਪਰ ਇਸ ਸ਼ੋਅ ਦੇ ਇਸ ਵਲਡ ਰਿਕਾਰਡ ਬਣਾਏ ਜਾਣ ਵਾਲੇ ਮੁੱਦੇ ਨੂੰ ਲੈ ਕੇ ਹੁਣ ਮਾਮਲਾ ਗਰਮਾਇਆ ਹੋਇਆ ਹੈ। ਹੁਣ ਇਸ ਨੂੰ ਲੈ ਕੇ ਦੂਰਦਰਸ਼ਨ ਨੇ ਬਿਆਨ ਜ਼ਾਰੀ ਕੀਤਾ ਹੈ। ਇਸ ਵਿਵਾਦ ਦੀ ਸਚਾਈ ਜਾਨਣ ਲਈ ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸੇਖਰ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੂੰ ਪੁਛਿਆ ਗਿਆ ਕਿ ਕਿਸ ਅਧਾਰ ਤੇ ਇਸ ਸ਼ੋਅ ਨੂੰ ਵਿਸ਼ਵ ਰਿਕਾਰਡ ਬਣਾਉਂਣ ਲਈ ਕਿਹਾ ਗਿਆ ਹੈ। ਇਸ ਬਾਰੇ ਜਵਾਬ ਦਿੰਦਿਆ ਸ਼ਸ਼ੀ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਟੀਵੀ ਰੇਟਿੰਗਸ ਵਾਲੇ ਸ਼ੋਅ ਦੇ ਬਾਹਰ ਵੀ ਬਹੁਤ ਲੋਕਾਂ ਨੇ ਇਹ ਸ਼ੋਅ ਦੇਖਿਆ ਹੈ।

ਮੋਬਾਇਲ ਟੀਵੀ ਸਰਵਿਸ ਜਿਨ੍ਹਾਂ ਤੇ ਟੀਵੀ ਸ਼ੋਅ ਆਉਂਦੇ  ਹਨ ਜਿਵੇਂ ਜੀਓ ਟੀਵੀ ਅਤੇ ਐੱਮਐਕਸ ਪਲੇਅਰ ਦੇ ਮਾਧਿਆ ਨਾਲ। ਜੇਕਰ ਅਸੀਂ ਇਨ੍ਹਾਂ ਸਾਰਿਆਂ ਅੰਕੜਿਆਂ ਨੂੰ ਜੋੜਦੇ ਹਾਂ ਤਾਂ ਇਸ ਲੌਕਡਾਊਨ ਵਿਚ 200 ਮੀਲੀਅਨ ਲੋਕ ਮਤਲਬ ਕਿ 20 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਮੈਂ ਰਿਕਾਰਡ ਦੇ ਇਸ ਚੱਕਰ ਵਿਚ ਨਹੀਂ ਪਵਾਂਗਾ। ਪਰ ਲੌਕਡਾਊਨ ਦੇ ਇਸ ਸਮੇਂ ਵਿਚ ਬਹੁਤ ਸਾਰੇ ਪਰਿਵਾਰ ਦੁਬਾਰਾ ਇਸ ਮਹਾਕਾਵਿ ਨੂੰ ਇਕਸਾਰ ਦੇਖਣ ਲਈ ਆਏ। ਲੋਕਾਂ ਨੂੰ ਆਪਣੇ ਘਰਾਂ ਵਿਚ ਸੁਰੱਖਿਅਤ ਰਹਿਣ ਲਈ ਬ੍ਰਾਡਕਾਸਟਿੰਗ ਨੇ ਆਪਣਾ ਕਾਫੀ ਯੋਗਦਾਨ ਦਿੱਤਾ।

ਦਰਅਸਲ ਲਾਈਵ ਦੇ ਦਾਅਵੇ ਮੁਤਾਬਿਕ ਦੂਰਦਰਸ਼ਨ ਦਾ ਦਾਅਵਾ ਝੂਠਾ ਹੈ। ਕਿਉਂਕਿ ਇਕ ਰਿਪੋਰਟ ਦੇ ਮੁਤਾਬਿਕ ਅਮਰੀਕਾ ਸੀਰੀਜ਼ MASH ਦਾ ਆਖਰੀ ਐਪੀਸੋਡ 10 ਕਰੋੜ 60 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਸੀ। ਇਸ ਹਿਸਾਬ ਨਾਲ ਰਮਾਇਣ ਦੁਨੀਆਂ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸ਼ੋਅ ਨਹੀਂ ਹੈ। ਦੱਸ ਦੱਈਏ ਕਿ ਮੈਸ਼ ਦਾ ਇਹ ਸ਼ੋਅ 28 ਫਰਬਰੀ 1983 ਨੂੰ ਪ੍ਰਸਾਰਿਤ ਕੀਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।