ਨਮਸਤੇ ਇੰਗਲੈਂਡ ਦੇ ਇਕ ਗੀਤ ਦੀ ਸ਼ੂਟਿੰਗ 'ਚ ਲੱਗੇ 5.5 ਕਰੋਡ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਰਜੁਨ ਕਪੂਰ ਅਤੇ ਪਰਿਨੀਤੀ ਚੋਪੜਾ ਦੀ ਨਮਸਤੇ ਇੰਗਲੈਂਡ ਇਕ ਰੋਮਾਂਟਿਕ ਡ੍ਰਾਮਾ ਫ਼ਿਲਮ ਹੈ ਜਿਸ 'ਚ ਕਈ ਪਿਆਰ ਵਾਲੇ ਗੀਤ ਹਨ। ਇਸ ਦਿਨਾਂ ਇਸ ਫ਼ਿਲਮ ਨੂੰ ਲੈ ਕੇ ਕਈ ਖ਼ਬਰਾਂ...

Namaste England

ਮੁੰਬਈ : ਅਰਜੁਨ ਕਪੂਰ ਅਤੇ ਪਰਿਨੀਤੀ ਚੋਪੜਾ ਦੀ ਨਮਸਤੇ ਇੰਗਲੈਂਡ ਇਕ ਰੋਮਾਂਟਿਕ ਡ੍ਰਾਮਾ ਫ਼ਿਲਮ ਹੈ ਜਿਸ 'ਚ ਕਈ ਪਿਆਰ ਵਾਲੇ ਗੀਤ ਹਨ। ਇਸ ਦਿਨਾਂ ਇਸ ਫ਼ਿਲਮ ਨੂੰ ਲੈ ਕੇ ਕਈ ਖ਼ਬਰਾਂ ਵੀ ਆ ਰਹੀ ਹਨ। ਹੁਣ ਇਸ ਫ਼ਿਲਮ ਦੇ ਇਕ ਚੌਂਕਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਸ ਦਈਏ, ਇਸ ਫ਼ਿਲਮ ਦੇ ਇਕ ਗੀਤ ਦੀ ਸ਼ੂਟਿੰਗ ਵਿਚ ਲਗਭੱਗ 5.5 ਕਰੋਡ਼ ਰੁਪਏ ਖ਼ਰਚ ਹੋ ਗਏ ਹਨ।

ਫ਼ਿਲਮ ਦੇ ਡਾਇਰੈਕਟਰ ਅਤੇ ਕੋ -ਪ੍ਰੋਡਿਊਸਰ ਵਿਪੁਲ ਸ਼ਾਹ ਨੇ ਦਸਿਆ ਕਿ ਇਹ ਉਨ੍ਹਾਂ ਦਾ ਹੁਣ ਤਕ ਦਾ ਸ਼ੂਟ ਕੀਤਾ ਹੋਇਆ ਸੱਭ ਤੋਂ ਮਹਿੰਗਾ ਗੀਤ ਹੈ। ਦਸ ਦਈਏ ਕਿ ਨਮਸਤੇ ਇੰਗਲੈਂਡ ਦਾ ਗੀਤ ਤੂੰ ਮੇਰੀ ਮੈਂ ਤੇਰਾ ਦੀ ਸ਼ੂਟਿੰਗ 'ਚ 11 ਦਿਨ ਲੱਗ ਗਏ ਅਤੇ ਇਸ 'ਤੇ ਲਗਭੱਗ 5.5 ਕਰੋਡ਼ ਦਾ ਖ਼ਰਚ ਆਇਆ ਹੈ। ਤੁਹਾਨੂੰ ਉਹ ਦਿਲਚਸਪ ਗੱਲ ਵੀ ਦਸ ਦਈਏ ਜਿਸ ਕਾਰਨ ਇਸ ਗੀਤ 'ਤੇ ਇੰਨਾ ਖ਼ਰਚ ਹੋ ਗਿਆ।

ਇਹ ਗੀਤ ਫ਼ਿਲਮ ਦਾ ਇਕ ਅਹਿਮ ਹਿੱਸਾ ਹੈ ਅਤੇ ਇਸ 'ਚ ਅਰਜੁਨ ਅਤੇ ਪਰਿਨੀਤੀ ਨੂੰ ਪੰਜਾਬ ਤੋਂ ਲੰਡਨ ਤਕ ਸਫ਼ਰ ਕਰਦੇ ਹੋਏ ਦਿਖਾਇਆ ਗਿਆ ਹੈ। ਮੇਕਰਜ਼ ਨੇ ਦਸਿਆ ਕਿ ਉਨ੍ਹਾਂ ਨੇ ਪਹਿਲਾਂ ਖੋਜ ਕੀਤੀ ਅਤੇ ਇਸ ਸਫ਼ਰ ਲਈ ਇਕ ਦਿਲਚਸਪ ਰਸਤਾ ਲੱਭਿਆ। ਇਸ ਗੀਤ ਵਿਚ ਲਗਭੱਗ 18 ਤੋਂ 20 ਸਥਾਨ ਦਿਖਾਏ ਗਏ ਹਨ।