ਸ਼ਾਹਰੁਖ ਅਤੇ ਸਲਮਾਨ ਨੂੰ ਈਦ ਮੁਬਾਰਕ ਕਹਿਣ ਲਈ ਹੋਈ ਲੋਕਾਂ ਦੀ ਭੀੜ ਇਕੱਠੀ
ਸੋਸ਼ਲ ਮੀਡੀਆ 'ਤੇ ਸਲਮਾਨ ਅਤੇ ਸ਼ਾਹਰੁਖ ਨੇ ਕੀਤਾ ਲੋਕਾਂ ਦਾ ਧੰਨਵਾਦ
ਨਵੀਂ ਦਿੱਲੀ: ਈਦ ਦੇ ਮੌਕੇ 'ਤੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਸ਼ਾਹਰੁਖ਼ ਖ਼ਾਨ ਦੇ ਘਰ ਦੇ ਬਾਹ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਲੋਕਾਂ ਨੂੰ ਇੰਤਜ਼ਾਰ ਸੀ ਕਿ ਉਹ ਕਦੋਂ ਇਹਨਾਂ ਅਦਾਕਾਰਾਂ ਨੂੰ ਈਦ ਦੀ ਵਧਾਈ ਦੇਣ। ਸਲਮਾਨ ਅਤੇ ਸ਼ਾਹਰੁਖ ਨੇ ਸੋਸ਼ਲ ਮੀਡੀਆ ਟਵਿਟਰ 'ਤੇ ਵੀਡੀਉ ਸ਼ੇਅਰ ਕੀਤੀਆਂ ਹਨ। ਵੀਡੀਉ ਵਿਚ ਸ਼ਾਹਰੁਖ ਅਤੇ ਸਲਮਾਨ ਦੋਵੇਂ ਹੀ ਅਪਣੇ ਅਪਣੇ ਚਹੇਤਿਆਂ ਨੂੰ ਈਦ ਦੀ ਵਧਾਈ ਦਿੰਦੇ ਦਿਖਾਈ ਦੇ ਰਹੇ ਹਨ।
ਇਹ ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਜਨਤਕ ਹੋ ਰਹੀ ਹਨ। ਜਦੋਂ ਸ਼ਾਹਰੁਖ ਖ਼ਾਨ ਚਹੇਤਿਆਂ ਨੂੰ ਮਿਲਣ ਅਤੇ ਵਧਾਈ ਦੇਣ ਅਪਣੇ ਘਰ ਦੀ ਛੱਤ 'ਤੇ ਪਹੁੰਚੇ ਤਾਂ ਲੋਕਾਂ ਨੇ ਉੱਚੀ ਉੱਚੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਸ਼ਾਹਰੁਖ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਵੀਡੀਉ ਸ਼ੇਅਰ ਕੀਤੀ ਅਤੇ ਅਪਣੇ ਫੈਨਸ ਨੂੰ ਈਦ ਦੀ ਵਧਾਈ ਦਿੱਤੀ। ਉਹਨਾਂ ਨੇ ਟਵਿਟਰ 'ਤੇ ਲੋਕਾਂ ਦਾ ਧੰਨਵਾਦ ਵੀ ਕੀਤਾ। ਸਲਮਾਨ ਖ਼ਾਨ ਦੇ ਚਹੇਤਿਆਂ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ।
ਉਹਨਾਂ ਦੇ ਘਰ ਦੇ ਸਾਹਮਣੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਸਲਮਾਨ ਅਪਣੇ ਫੈਨਸ ਨੂੰ ਮਿਲਣ ਲਈ ਪਹੁੰਚ ਗਏ। ਸਲਮਾਨ ਖ਼ਾਨ ਨੇ ਵੀ ਟਵਿਟਰ ਰਾਹੀਂ ਅਪਣੇ ਚਹੇਤਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦਾ ਧੰਨਵਾਦ ਕੀਤਾ। ਦਸ ਦਈਏ ਕਿ 5 ਜੂਨ ਨੂੰ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਰਿਲੀਜ਼ ਹੋਈ ਸੀ। ਫ਼ਿਲਮ ਵਿਚ ਸਲਮਾਨ ਨਾਲ ਕੈਟਰੀਨਾ ਕੈਫ ਲੀਡ ਰੋਲ ਵਿਚ ਨਜ਼ਰ ਆਈ। ਸਲਮਾਨ ਖ਼ਾਨ ਦੀ ਫ਼ਿਲਮ ਵੀ ਲੋਕਾਂ ਨੂੰ ਬਹੁਤ ਪਸੰਦ ਆਈ ਹੈ। ਅਜਿਹੇ ਵਿਚ ਸਲਮਾਨ ਖ਼ਾਨ ਲਈ ਇਹ ਦੁਗਣੀ ਖੁਸ਼ੀ ਦਾ ਮੌਕਾ ਸੀ