19 ਬੁੱਧੀਜੀਵੀ ਮੁਸਲਮਾਨਾਂ ਨੇ ਲਿਖਿਆ ਪੀਐਮ ਮੋਦੀ ਨੂੰ ਪੱਤਰ
ਬੇਸ਼ੱਕ ਕੁਝ ਲੋਕ ਮੋਦੀ ਸਰਕਾਰ ਨੂੰ ਘੱਟ ਗਿਣਤੀਆਂ ਖ਼ਾਸਕਰ ਮੁਸਲਿਮ ਭਾਈਚਾਰੇ ਵਿਰੋਧੀ ਦੱਸਦੇ ਹੋਣ...
ਨਵੀਂ ਦਿੱਲੀ: ਬੇਸ਼ੱਕ ਕੁਝ ਲੋਕ ਮੋਦੀ ਸਰਕਾਰ ਨੂੰ ਘੱਟ ਗਿਣਤੀਆਂ ਖ਼ਾਸਕਰ ਮੁਸਲਿਮ ਭਾਈਚਾਰੇ ਵਿਰੋਧੀ ਦੱਸਦੇ ਹੋਣ ਪਰ ਸਿੱਖਿਆ, ਸਮਾਜ ਤੇ ਸੱਭਿਆਚਾਰ ਦੇ ਖੇਤਰ 'ਚ ਕੰਮ ਕਰ ਰਹੇ 19 ਬੁੱਧੀਜੀਵੀ ਮੁਸਲਿਮ ਲੋਕਾਂ ਦੇ ਸਮੂਹ ਨੇ ਮੋਦੀ ਨੂੰ ਪੱਤਰ ਲਿਖ ਕੇ ਘੱਟ ਗਿਣਤੀਆਂ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਮਾਹ-ਏ-ਰਮਜ਼ਾਨ 'ਚ ਸਰਕਾਰ ਦੇ ਨਵੇਂ ਕਾਰਜਕਾਲ ਦੀ ਸਫ਼ਲਤਾ ਦੀ ਕਾਮਨਾ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸਮੂਹ ਦੀ ਅਗਵਾਈ ਕਰਨ ਵਾਲੇ ਕਮਾਲ ਫਾਰੂਖੀ, ਉਸ ਮੁਸਲਿਮ ਪਰਸੋਨਲ ਲਾਅ ਬੋਰਡ ਦੇ ਮੈਂਬਰ ਹਨ ਜੋ ਮੋਦੀ ਸਰਕਾਰ ਦੇ ਤਿੰਨ ਤਲਾਕ 'ਤੇ ਰੋਕ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ।
ਇਸ ਤਰ੍ਹਾਂ ਸਮੂਹ 'ਚ ਜਮੀਅਤ ਓਲੇਮਾ-ਏ-ਹਿੰਦ ਦੇ ਜਨਰਲ ਸਕੱਤਰ ਮਹਿਮੂਦ ਮਦਨੀ, ਦਿੱਲੀ ਘੱਟ ਗਿਣਤੀਆਂ ਕਮਿਸ਼ਨ ਦੇ ਪ੍ਰਧਾਨ ਡਾ. ਜਫ਼ਰੂਲ ਇਸਲਾਮ ਖ਼ਾਨ, ਪ੍ਰੋਗਰੈਸਿਵ ਮੁਸਲਿਮ ਸੋਸ਼ਲ ਸਰਕਲ ਜੈਪੁਰ ਦੇ ਪ੍ਰਧਾਨ ਤੇ ਸਾਬਕਾ ਆਈਏਐੱਸ ਏਆਰ ਖ਼ਾਨ, ਹੱਜ ਕਮੇਟੀ ਆਫ਼ ਇੰਡੀਆ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਦੇ ਸਾਬਕਾ ਮੁੱਖ ਆਮਦਨ ਕਰ ਕਮਿਸ਼ਨਰ ਕੈਸਰ ਸ਼ਮੀਮ, ਵਰਲਡ ਐਜੂਕੇਸ਼ਨਲ ਐਂਡ ਡਿਵੈਲਪਮੈਂਟ ਦੇ ਪ੍ਰਧਾਨ ਅੰਜੁਮ ਇਸਲਾਮ ਮੁੰਬਈ ਦੇ ਸੀਈਓ ਸ਼ਬੀ ਅਹਿਮਦ, ਆਈਆਈਟੀਐੱਨ ਤੇ ਮਊ ਦੇ ਮਾਡਲ ਪਬਲਿਕ ਸਕੂਲ ਦੇ ਪ੍ਰਧਾਨ ਸ਼ਾਹਿਦ ਅਨਵਰ, ਲੇਖਕ ਕਲੀਮੁਲ ਹਫ਼ਿਜ ਸਮੇਤ ਕੁੱਲ 19 ਲੋਕ ਹਨ।
ਪੱਤਰ 'ਚ 26 ਮਈ ਨੂੰ ਸੈਂਟਰਲ ਹਾਲ 'ਚ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨਡੀਏ) ਦੀ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਭਾਸ਼ਣ ਦਾ ਜ਼ਿਕਰ ਕੀਤਾ ਜਿਸ 'ਚ ਉਨ੍ਹਾਂ ਨੇ ਵੋਟ ਬੈਂਕ ਖਾਤਰ ਰਾਜਨਤੀਕ ਪਾਰਟੀਆਂ ਵੱਲੋਂ ਦੇਸ਼ ਦੇ ਘੱਟ ਗਿਣਤੀਆਂ ਨੂੰ ਧੋਖੇ 'ਚ ਰੱਖ ਕੇ ਉਨ੍ਹਾਂ ਨੂੰ ਭਟਕਾਏ ਅਤੇ ਡਰਾਵੇ 'ਚ ਰੱਖਣ ਦਾ ਜ਼ਿਕਰ ਕੀਤਾ ਗਿਆ ਸੀ। ਨਾਲ ਹੀ ਸਿੱਖਿਆ ਤੇ ਸਿਹਤ ਦੀ ਸਥਿਤੀ 'ਤੇ ਚਿੰਤਾ ਜਤਾਉਂਦੇ ਹੋਏ ਮੋਦੀ ਨੇ ਸਾਰੇ ਚੁਣੋ ਹੋਏ ਸੰਸਦ ਮੈਂਬਰਾਂ ਨੂੰ ਘੱਟ ਗਿਣਤੀਆਂ ਦਾ ਵਿਸ਼ਵਾਸ ਜਿੱਤਣ 'ਤੇ ਜ਼ੋਰ ਦਿੱਤਾ ਸੀ। ਪੱਤਰ 'ਚ ਪ੍ਰਧਾਨ ਮੰਤਰੀ ਵੱਲੋਂ ਸਿੱਖਿਆ ਤੇ ਸਿਹਤ, ਕੌਸ਼ਲ ਵਿਕਾਸ ਅਤੇ ਘੱਟ ਗਿਣਤੀਆਂ 'ਤੇ ਹਮਲੇ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਲੋਕ ਸਭ ਚੋਣਾਂ 2019 'ਚ ਇਕੱਲੀ ਭਾਜਪਾ ਨੇ 542 ਸੀਟਾਂ 'ਚੋਂ 303 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਹੈ ਜਦਕਿ ਸਹਿਯੋਗੀ ਪਾਰਟੀਆਂ ਨਾਲ 352 ਸੀਟਾਂ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਨਰਿੰਦਰ ਮੋਦੀ 2019 ਲੋਕ ਸਭਾ ਚੋਣਾਂ 'ਚ 2014 ਤੋਂ ਵੀ ਮਜ਼ਬੂਤ ਬਣ ਕੇ ਉੱਭਰੇ ਹਨ। ਇਨ੍ਹਾਂ ਚੋਣਾਂ 'ਚ ਭਾਜਪਾ ਨੂੰ 37.4 ਫ਼ੀਸਦੀ ਵੋਟਾਂ ਮਿਲੀਆਂ ਹਨ, ਜੋ ਪਿਛਲੀ ਵਾਰ ਤੋਂ ਜ਼ਿਆਦਾ ਹਨ। ਇੱਥੇ ਦੱਸ ਦੇਈਏ ਕਿ ਪੰਡਤਾਂ ਦਾ ਅਨੁਮਾਨ ਸੀ ਕਿ ਭਾਰਤੀ ਮੁਸਲਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ 'ਚ ਵੋਟ ਨਹੀਂ ਦੇਣਦੇ।
ਭਾਜਪਾ ਦੀ ਜਿੱਤ 'ਚ ਘੱਟ ਗਿਣਤੀਆਂ ਦੀ ਵੀ ਭਾਗੀਦਾਰੀ ਰਹੀ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਲੋਕਤੰਤਰ 'ਚ ਇਕ ਖ਼ਾਸ ਚੀਜ਼ ਹੁੰਦੀ ਹੈ ਜਿਸ ਨੂੰ ਅਦਿੱਖ ਵੋਟਰ ਕਹਿੰਦੇ ਹਨ, ਜੋ ਕਈ ਕਾਰਨਾਂ ਕਰਕੇ ਖ਼ੁਦ ਨੂੰ ਪ੍ਰਦਰਸ਼ਿਤ ਨਹੀਂ ਕਰਦੇ। ਇਹ ਗੱਲ ਭਾਰਤੀ ਮੁਸਲਮਾਨਾਂ 'ਤੇ ਵੀ ਲਾਗੂ ਹੁੰਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਸਲਿਮ ਰਾਜਨੀਤੀ ਦਾ ਕੇਂਦਰ ਰਹੇ ਯੂਪੀ, ਪੰਜਾਬ ਬੰਗਾਲ, ਬਿਹਾਰ, ਆਸਾਮ, ਕੇਰਲ ਅਤੇ ਮਹਾਰਾਸ਼ਟਰ ਵਿਚ ਇਹ ਫੈਕਟਰ ਇਕ ਤਰ੍ਹਾਂ ਨਾਲ ਖ਼ਤਮ ਹੋਇਆ ਹੈ. ਇਹ ਗੱਲ ਵੀ ਸੱਚ ਹੈ ਕਿ ਮੁਸਲਮਾਨਾਂ ਨੇ ਵੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਗਠਜੋੜ ਐਨਡੀਏ ਨੂੰ 2019 ਦੀਆਂ ਲੋਭ ਸਭਾ ਚੋਣਾਂ ਦਿੱਤੀਆਂ ਹਨ।