ਅਦਾਕਾਰੀ ਦੇ ਖਿਲਾਫ਼ ਸਨ ਇਨ੍ਹਾਂ ਅਭਿਨੇਤਰੀਆਂ ਦੇ ਪਤੀ, ਕਰੀਅਰ ਲਈ ਲਿਆ ਵੱਖ ਹੋਣ ਦਾ ਫੈਸਲਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਹੁਤ ਸਾਰੇ ਬਾਲੀਵੁੱਡ ਅਦਾਕਾਰਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੇ ਸਫ਼ਲ ਨਾ ਹੋਣ ਦਾ ਕਾਰਨ ਜਨਤਕ ਕੀਤਾ ਹੈ।

Bollywood Actresses took divorce to continue Acting career

 

ਮੁੰਬਈ: ਵਿਆਹ ਅਤੇ ਤਲਾਕ (Marriage and Divorce) ਕਿਸੇ ਵੀ ਮਨੁੱਖ ਦਾ ਬਹੁਤ ਹੀ ਨਿੱਜੀ ਅਤੇ ਅਹਿਮ ਫੈਸਲਾ ਹੁੰਦਾ ਹੈ। ਹਾਲਾਂਕਿ ਕਈ ਵਾਰ ਲੋਕਾਂ ਨੂੰ ਉਨ੍ਹਾਂ ਦੇ ਵਿਆਹ ਜਾਂ ਤਲਾਕ 'ਤੇ ਖੁੱਲ੍ਹ ਕੇ ਬੋਲਦੇ ਵੀ ਦੇਖਿਆ ਗਿਆ ਹੈ। ਬਹੁਤ ਸਾਰੇ ਬਾਲੀਵੁੱਡ ਅਦਾਕਾਰਾਂ (Bollywood Actors) ਨੇ ਆਪਣੀ ਵਿਆਹੁਤਾ ਜ਼ਿੰਦਗੀ ਦੇ ਸਫ਼ਲ ਨਾ ਹੋਣ ਦਾ ਕਾਰਨ ਜਨਤਕ ਕੀਤਾ ਹੈ। ਇਸ ਵਿਚ ਮਰਹੂਮ ਅਦਾਕਾਰ ਰਾਜੇਸ਼ ਖੰਨਾ ਦੀ ਪਤਨੀ ਡਿੰਪਲ ਕਪਾਡੀਆ ਤੋਂ ਲੈ ਕੇ ਚਿਤਰਾਂਗਦਾ ਸਿੰਘ ਵਰਗੀਆਂ ਅਭਿਨੇਤਰੀਆਂ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ਅਭਿਨੇਤਰੀਆਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਤੀ ਨਹੀਂ ਚਾਹੁੰਦੇ ਸਨ ਕਿ ਉਹ ਫਿਲਮਾਂ ਵਿਚ ਕੰਮ ਕਰਨ, ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ ਵਿਚ ਤਰੇੜ ਆ ਗਈ।

ਹੋਰ ਪੜ੍ਹੋ: ਅਦਾਕਾਰ Rajat Bedi ਖਿਲਾਫ਼ ਕੇਸ ਦਰਜ, ਰਾਹ ਜਾਂਦੇ ਵਿਅਕਤੀ ਨੂੰ ਕਾਰ ਨਾਲ ਮਾਰੀ ਟੱਕਰ, ਹਾਲਤ ਨਾਜ਼ੁਕ

ਡਿੰਪਲ ਕਪਾਡੀਆ:

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਣੀ ਪਹਿਲੀ ਬਲਾਕਬਸਟਰ ਫ਼ਿਲਮ ਦੇਣ ਵਾਲੀ ਡਿੰਪਲ ਕਪਾਡੀਆ (Dimple Kapadia) ਦੀ, ਜੋ ਰਾਜੇਸ਼ ਖੰਨਾ (Rajesh Khanna) ਨਾਲ ਵਿਆਹ ਦੇ ਲਗਭਗ 10 ਸਾਲਾਂ ਬਾਅਦ ਬਿਨਾਂ ਤਲਾਕ ਦੇ ਹੀ ਉਨ੍ਹਾਂ ਨਾਲੋਂ ਵੱਖ ਹੋ ਗਈ। ਡਿੰਪਲ ਅਤੇ ਉਨ੍ਹਾਂ ਦੇ ਕਰੀਬੀ ਦੋਸਤਾਂ ਦੇ ਹਵਾਲੇ ਤੋਂ ਕਈ ਰਿਪੋਰਟਾਂ ਵਿਚ ਦੱਸਿਆ ਗਿਆ ਸੀ ਕਿ ਕਿਵੇਂ ਰਾਜੇਸ਼ ਖੰਨਾ ਨਹੀਂ ਚਾਹੁੰਦੇ ਸਨ ਕਿ ਉਹ ਫਿਲਮਾਂ ਵਿਚ ਕੰਮ ਕਰੇ। ਆਪਣੇ ਪਤੀ ਤੋਂ ਵੱਖ ਹੋਣ ਤੋਂ ਬਾਅਦ, ਡਿੰਪਲ ਨੇ ਫਿਰ ਤੋਂ ਫਿਲਮਾਂ ਵਿਚ ਕਦਮ ਰੱਖਿਆ ਅਤੇ ਬਹੁਤ ਨਾਮ ਕਮਾਇਆ।

ਹੋਰ ਪੜ੍ਹੋ: ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਕੱਲ੍ਹ ਮੁੱਖ ਮੰਤਰੀ ਨਾਲ ਬੈਠਕ, ਸਿਸਵਾਂ ਫਾਰਮ ਹਾਊਸ ਦਾ ਘਿਰਾਓ ਟਲਿਆ

ਰਾਖੀ:

ਫਿਲਮ ਅਭਿਨੇਤਰੀ ਰਾਖੀ (Rakhee) ਕਈ ਹਿੰਦੀ ਫਿਲਮਾਂ ਅਤੇ ਬੰਗਾਲੀ ਫਿਲਮਾਂ ਵਿਚ ਵੀ ਨਜ਼ਰ ਆ ਚੁੱਕੀ ਹੈ। ਗੁਲਜ਼ਾਰ (Gulzar) ਨਾਲ ਵਿਆਹ ਤੋਂ ਬਾਅਦ ਰਾਖੀ ਨੂੰ ਫਿਲਮਾਂ ਤੋਂ ਦੂਰ ਰਹਿਣਾ ਪਿਆ ਸੀ। ਹਾਲਾਂਕਿ, ਰਾਖੀ ਵੀ ਕੁਝ ਸਾਲਾਂ ਬਾਅਦ ਆਪਣੇ ਪਤੀ ਤੋਂ ਵੱਖ ਹੋ ਗਈ ਅਤੇ ਦੁਬਾਰਾ ਫਿਲਮਾਂ ਵਿਚ ਕੰਮ ਕਰਨ ਲੱਗ ਗਈ।

ਹੋਰ ਪੜ੍ਹੋ: RSS ਮੁਖੀ ਦੀ ਮੁਸਲਿਮ ਨੇਤਾਵਾਂ ਨੂੰ ਨਸੀਹਤ, ‘ਕੱਟੜਵਾਦ ਖਿਲਾਫ਼ ਲੈਣਾ ਚਾਹੀਦਾ ਹੈ ਸਪੱਸ਼ਟ ਸਟੈਂਡ'

ਵਿਮੀ:

ਆਪਣੇ ਸਮੇਂ ਦੀ ਮਸ਼ਹੂਰ ਅਭਿਨੇਤਰੀ ਵਿਮੀ (Vimi) ਦਾ ਵੀ ਆਪਣੇ ਪਤੀ ਨਾਲ ਰਿਸ਼ਤਾ ਜ਼ਿਆਦਾ ਦੇਰ ਟਿੱਕ ਨਹੀਂ ਪਾਇਆ। ਵਿਮੀ ਦਾ ਬਣਿਆ-ਬਣਾਇਆ ਕਰੀਅਰ ਉਸਦੇ ਪਤੀ ਦੇ ਗਲਤ ਫੈਸਲਿਆਂ ਕਾਰਨ ਬਰਬਾਦ ਹੋ ਗਿਆ ਸੀ। ਇਸ ਕਾਰਨ ਹੀ ਵਿਮੀ ਨੂੰ ਕੁਝ ਸਾਲਾਂ ਬਾਅਦ ਆਪਣੇ ਪਤੀ ਤੋਂ ਵੱਖ ਹੋਣ ਲਈ ਮਜਬੂਰ ਹੋ ਗਈ।

ਹੋਰ ਪੜ੍ਹੋ: 2 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਕਿਊਬਾ

ਮੱਲਿਕਾ ਸ਼ੇਰਾਵਤ:

ਮੱਲਿਕਾ ਸ਼ੇਰਾਵਤ (Mallika Sherawat) ਦਾ ਵਿਆਹ ਕਪਤਾਨ ਕਰਨ ਗਿੱਲ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਅਦਾਕਾਰੀ ਵਿਚ ਜਾਣਾ ਚਾਹੁੰਦੀ ਸੀ। ਪਰ ਉਸਦੇ ਪਤੀ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਕਾਰਨ ਰਿਸ਼ਤਾ ਵਿਗੜਦਾ ਗਿਆ ਅਤੇ ਕੁਝ ਸਮੇਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ।

ਹੋਰ ਪੜ੍ਹੋ: ਸਿੰਘਾਂ ਦੇ ਰੋਹ ਅੱਗੇ ਝੁਕੀ ਹਰਿਆਣਾ ਸਰਕਾਰ, ਕਕਾਰਾਂ 'ਤੇ ਲਗਾਈ ਪਾਬੰਦੀ ਹਟਾਈ  

ਚਿਤਰਾਂਗਦਾ ਸਿੰਘ:

ਅਦਾਕਾਰਾ ਚਿਤਰਾਂਗਦਾ ਸਿੰਘ (Chitrangda Singh) ਨੇ ਗੋਲਫਰ ਜੋਤੀ ਰੰਧਾਵਾ ਨਾਲ ਵਿਆਹ ਕੀਤਾ ਸੀ। ਜੋਤੀ ਦਿੱਲੀ ਵਿਚ ਰਹਿੰਦੇ ਸਨ ਅਤੇ ਚਿਤਰਾਂਗਦਾ ਮੁੰਬਈ ਵਿਚ ਰਹਿੰਦੀ ਸੀ। ਵਿਆਹ ਤੋਂ ਬਾਅਦ, ਜੋਤੀ ਰੰਧਾਵਾ ਚਾਹੁੰਦੇ ਸਨ ਕਿ ਚਿਤਰਾਂਗਦਾ ਦਿੱਲੀ ਵਿਚ ਉਨ੍ਹਾਂ ਨਾਲ ਰਹੇ ਅਤੇ ਪਰਿਵਾਰ ਨੂੰ ਸੰਭਾਲੇ। ਪਰ ਚਿਤਰਾਂਗਦਾ ਨੂੰ ਐਕਟਿੰਗ ਵਿਚ ਜਾਣਾ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਦੋਵਾਂ ਦਾ ਵੀ ਤਲਾਕ ਹੋ ਗਿਆ।