ਪ੍ਰਿਅੰਕਾ ਚੋਪੜਾ ਦੇਣ ਜਾ ਰਹੀ ਹੈ ਅਪਣੇ ਵਿਆਹ ਦੀ ਗਰੈਂਡ ਰਿਸੈਪਸ਼ਨ
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਾਸ ਨੇ ਜੋਧਪੁਰ ਵਿਚ ਬੇਹੱਦ ਸ਼ਾਹੀ ਅੰਦਾਜ ਵਿਚ ਅਪਣਾ ਵਿਆਹ ਕਰਵਾਇਆ ਅਤੇ ਵਿਆਹ ਤੋਂ ਬਾਅਦ ਇਹ ਜੋੜੀ ਦਿੱਲੀ ਵਿਚ ਇਕ ਗਰੈਂਡ ਰਿਸੈਪਸ਼ਨ ...
ਨਵੀਂ ਦਿੱਲੀ (ਭਾਸ਼ਾ) : ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਾਸ ਨੇ ਜੋਧਪੁਰ ਵਿਚ ਬੇਹੱਦ ਸ਼ਾਹੀ ਅੰਦਾਜ ਵਿਚ ਅਪਣਾ ਵਿਆਹ ਕਰਵਾਇਆ ਅਤੇ ਵਿਆਹ ਤੋਂ ਬਾਅਦ ਇਹ ਜੋੜੀ ਦਿੱਲੀ ਵਿਚ ਇਕ ਗਰੈਂਡ ਰਿਸੈਪਸ਼ਨ ਵੀ ਦੇ ਚੁੱਕੀ ਹੈ ਪਰ ਦਿੱਲੀ ਦੇ ਰਿਸੈਪਸ਼ਨ ਤੋਂ ਬਾਅਦ ਇਹ ਖਬਰਾਂ ਵੀ ਆਉਣ ਲੱਗੀਆਂ ਕਿ ਬਾਲੀਵੁਡ ਤੋਂ ਹਾਲੀਵੁਡ ਦਾ ਰੁਖ਼ ਕਰ ਚੁੱਕੀ ਦੇਸੀ ਗਰਲ ਹੁਣ ਅਪਣੇ ਵਿਆਹ ਦਾ ਜਸ਼ਨ ਹਿੰਦੀ ਸਿਨੇਮਾ ਦੇ ਸਿਤਾਰਿਆਂ ਦੇ ਨਾਲ ਨਹੀਂ ਮਨਾਓਣਗੇ।
ਦਰਅਸਲ ਪ੍ਰਿਅੰਕਾ ਦੇ ਮੁੰਬਈ ਰਿਸੈਪਸ਼ਨ ਦੀ ਹਲੇ ਤੱਕ ਕੋਈ ਖਬਰ ਨਹੀਂ ਸੀ ਪਰ ਹੁਣ ਅਸੀਂ ਤੁਹਾਡੇ ਲਈ ਇਕ ਖ਼ਬਰ ਲਿਆਏ ਹਾਂ। ਦਰਅਸਲ ਫਿਲਮਫੇਅਰ ਦੇ ਅਨੁਸਾਰ ਪ੍ਰਿਅੰਕਾ ਅਤੇ ਨਿਕ 20 ਦਿਸੰਬਰ ਨੂੰ ਮੁੰਬਈ ਵਿਚ ਬਾਲੀਵੁਡ ਸਿਤਾਰਿਆਂ ਲਈ ਇਕ ਹੋਰ ਰਿਸੈਪਸ਼ਨ ਦੇਣ ਜਾ ਰਹੇ ਹਨ। ਇਸ ਰਿਸੈਪਸ਼ਨ ਵਿਚ ਬਾਲੀਵੁਡ ਦੇ ਤਮਾਮ ਵੱਡੇ ਸਿਤਾਰਿਆਂ ਦੇ ਸ਼ਾਮਲ ਹੋਣ ਦੀ ਉਂਮੀਦ ਹੈ।
ਪ੍ਰਿਅੰਕਾ ਚੋਪੜਾ ਇਸ ਤੋਂ ਪਹਿਲਾਂ ਦਿੱਲੀ ਵਿਚ ਅਪਣੇ ਵਿਆਹ ਦਾ ਰਿਸੈਪਸ਼ਨ ਦੇ ਚੁੱਕੀ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਜੋੜੀ ਨੂੰ ਅਪਣਾ ਅਸ਼ੀਰਵਾਦ ਦਿਤਾ ਸੀ। ਉਥੇ ਹੀ ਦੂਜੇ ਪਾਸੇ ਵਿਆਹ ਅਤੇ ਰਿਸੈਪਸ਼ਨ ਦੇ ਤੁਰਤ ਬਾਅਦ ਹੀ ਪ੍ਰਿਅੰਕਾ ਚੋਪੜਾ ਅਪਣੇ ਕੰਮ ਵਿਚ ਲੱਗ ਚੁੱਕੀ ਹੈ, ਉਥੇ ਹੀ ਦੂਜੇ ਪਾਸੇ ਖ਼ਬਰਾਂ ਹਨ ਕਿ ਪ੍ਰਿਅੰਕਾ ਚੋਪੜਾ, ਕਰੀਨਾ ਕਪੂਰ ਦੇ ਨਾਲ ਕਰਣ ਜੌਹਰ ਦੇ ਸ਼ੋ 'ਕੌਫ਼ੀ ਵਿਦ ਕਰਣ' ਵਿਚ ਵੀ ਨਜ਼ਰ ਆਉਣ ਵਾਲੀ ਹੈ।
ਪ੍ਰਿਅੰਕਾ ਵਿਆਹ ਤੋਂ ਬਾਅਦ ਅਪਣੇ ਕੰਮ ਵਿਚ ਏਨੀ ਬਿਜ਼ੀ ਹੋਈ ਕਿ ਉਨ੍ਹਾਂ ਨੇ ਅਪਣਾ ਹਨੀਮੂਨ ਵੀ ਕੁੱਝ ਸਮੇਂ ਲਈ ਟਾਲ ਦਿਤਾ ਹੈ। ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਾਸ ਨੇ ਜੋਧਪੁਰ ਦੇ ਉਂਮੇਦ ਭਵਨ 'ਚ 1 ਅਤੇ 2 ਦਸੰਬਰ ਨੂੰ ਵਿਆਹ ਕਰਵਾਇਆ ਸੀ। ਇਸ ਜੋੜੀ ਨੇ ਕ੍ਰਿਸ਼ਚਨ ਅਤੇ ਹਿੰਦੂ ਰੀਤੀ ਰਿਵਾਜ ਨਾਲ ਵਿਆਹ ਕਰਵਾਇਆ ਹੈ।