ਹੁਣ ਨਰੇਂਦਰ ਮੋਦੀ 'ਤੇ ਬਣੇਗੀ ਫਿਲਮ, ਪੋਸਟਰ ਹੋਇਆ ਰੀਲੀਜ਼ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫ਼ਿਲਮਾਂ ਦੀ ਰਾਜਨੀਤੀ ਦੇ ਚਲਦੇ ਹੋਏ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਫਿਲਮ ਬਣਨ ਜਾ ਰਹੀ ਹੈ ਅਤੇ ਇਸ ਫਿਲਮ ਵਿਚ ਵਿਵੇਕ ਓਬਰਾਏ ਪ੍ਰਧਾਨ ਮੰਤਰੀ ਨਰਿੰਦਰ...

Narendra Modi

ਨਵੀਂ ਦਿੱਲੀ : ਫ਼ਿਲਮਾਂ ਦੀ ਰਾਜਨੀਤੀ ਦੇ ਚਲਦੇ ਹੋਏ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਫਿਲਮ ਬਣਨ ਜਾ ਰਹੀ ਹੈ ਅਤੇ ਇਸ ਫਿਲਮ ਵਿਚ ਵਿਵੇਕ ਓਬਰਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਨਿਭਾਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣਨ ਵਾਲੀ ਇਹ ਪਲੇਠੀ ਫਿਲਮ ਹੈ। ਇਸ ਫਿਲਮ ਦਾ ਪੋਸਟਰ ਸਾਹਮਣੇ ਆ ਚੁੱਕਾ ਹੈ ਅਤੇ ਇਸ ਫਿਲਮ ਦਾ ਨਾਮ ਪੀ ਐਮ ਨਰੇਂਦਰ ਮੋਦੀ ਹੈ, ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਹੋਈ ਪਰ ਸਾਹਮਣੇ ਆਏ ਪੋਸਟਰ ਦੇ ਵਿਚ ਵਿਵੇਕ ਓਬਰਾਏ ਪੂਰੀ ਤਰ੍ਹਾਂ ਨਰੇਂਦਰ ਮੋਦੀ ਦੇ ਕਿਰਦਾਰ ਨਾਲ ਲਬਰੇਜ ਲੱਗ ਰਹੇ ਹਨ।

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਜ਼ਿੰਦਗੀ 'ਤੇ ਬਣ ਰਹੀ ਫਿਲਮ ਦਾ ਪੋਸਟਰ ਮਹਾਰਾਸ਼ਟਰ ਵਿਚ ਲਾਂਚ ਕੀਤਾ ਗਿਆ ਜਿਸ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਪਹੁੰਚੇ ਸਨ। ਇਸ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਉਮੰਗ ਕੁਮਾਰ ਤੇ ਸਹਿ-ਨਿਰਮਾਤਾ ਸੰਦੀਪ ਕੁਮਾਰ ਦੇ ਨਾਲ-ਨਾਲ ਵਿਵੇਕ ਦੇ ਪਿਤਾ ਸੁਰੇਸ਼ ਓਬਰਾਏ ਵੀ ਮੌਜੂਦ ਸਨ। ਸੁਰੇਸ਼ ਓਬਰਾਏ ਵੀ ਇਸ ਫਿਲਮ ਦੇ ਸਹਿ-ਨਿਰਮਾਤਾ ਹਨ। ਖੈਰ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ 'ਤੇ ਬਣੀ ਫਿਲਮ THE ACCIDENTAL PRIME MINISTER ਨੂੰ ਲੈ ਕੇ ਵੱਡਾ ਵਿਵਾਦ ਛਿੜਿਆ ਹੋਇਆ ਹੈ

 

ਤੇ ਕਾਂਗਰਸ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਹੁਣ ਦੇਖਣਾ ਇਹ ਹੈ ਕਿ ਨਰੇਂਦਰ ਮੋਦੀ 'ਤੇ ਬਣ ਰਹੀ ਇਸ ਫਿਲਮ ਨੂੰ ਲੈ ਕੇ ਸਿਆਸਤ 'ਚ ਕਿਹੜਾ ਨਵਾਂ ਮੋੜ ਆਵੇਗਾ ਅਤੇ ਫ਼ਿਲਮਾਂ ਦੀ ਇਸ ਸਿਆਸਤ ਦਾ ਭਾਜਪਾ ਨੂੰ ਕਿੰਨਾ ਕੁ ਫਾਇਦਾ ਹੋਵੇਗਾ?