covid 19 :ਵਰੁਣ ਧਵਨ ਨੇ ਮਦਦ ਲਈ ਵਧਾਇਆ ਹੱਥ ,ਡਾਕਟਰਾਂ ਅਤੇ ਬੇਘਰਾਂ ਲਈ ਖਾਣੇ ਦਾ ਕੀਤਾ ਪ੍ਰਬੰਧ
ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ ਵਿੱਚ ਤਾਲਾਬੰਦੀ ਲਾਗੂ ਕੀਤੀ ਗਈ ਹੈ।
ਨਵੀਂ ਦਿੱਲੀ : ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ ਵਿੱਚ ਤਾਲਾਬੰਦੀ ਲਾਗੂ ਕੀਤੀ ਗਈ ਹੈ।ਅਜਿਹੀ ਸਥਿਤੀ ਵਿਚ, ਜਿਥੇ ਰੋਜ਼ਾਨਾ ਦਿਹਾੜੀ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਦਰਬਦਰ ਹੋਣਾ ਪਿਆ ਹੈ, ਉਥੇ ਹੀ ਮਰੀਜ਼ਾਂ ਦੀ ਜਾਨ ਬਚਾਉਣ ਲਈ ਦੇਸ਼ ਦੇ ਬਹੁਤ ਸਾਰੇ ਡਾਕਟਰ ਰੋਜ਼ਾਨਾ ਹਸਪਤਾਲਾਂ ਵਿਚ ਆਪਣੀ ਜਾਨ ਜੋਖਮ ਵਿਚ ਪਾ ਰਹੇ ਹਨ।
ਸਿਆਸਤਦਾਨਾਂ ਤੋਂ ਲੈ ਕੇ ਕਾਰੋਬਾਰੀ ਅਤੇ ਬਾਲੀਵੁੱਡ ਸਿਤਾਰਿਆਂ ਤੱਕ, ਹਰੇਕ ਨੇ ਮਰੀਜ਼ਾਂ, ਰੋਜ਼ਾਨਾ ਮਜ਼ਦੂਰਾਂ ਅਤੇ ਡਾਕਟਰਾਂ ਦੀ ਸਹਾਇਤਾ ਲਈ ਹੱਥ ਵਧਾਏ ਹਨ। ਇਸ ਲੜੀ ਵਿੱਚ ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੇ ਵੀ ਯੋਗਦਾਨ ਪਾਇਆ। ਵਰੁਣ ਧਵਨ ਨੇ ਕਿਹਾ ਲਾਕਡਾਊਨ ਦੇ ਹਰ ਗੁਜਰਦੇ ਦਿਨ ਦੇ ਨਾਲ ਮੇਰਾ ਦਿਲ ਉਨ੍ਹਾਂ ਗਰੀਬ ਲੋਕਾਂ ਲਈ ਫੁੱਟ ਜਾਂਦਾ ਹੈ।
ਜਿਨ੍ਹਾਂ ਦੇ ਕੋਲ ਅਜਿਹੇ ਮੁਸ਼ਕਲ ਸਮੇਂ ਵਿੱਚ ਮਕਾਨ ਨਹੀਂ ਹੁੰਦਾ ਇਸ ਹਫਤੇ ਮੈਂ ਫੈਸਲਾ ਕੀਤਾ ਹੈ ਕਿ ਮੈਂ ਉਨ੍ਹਾਂ ਲੋਕਾਂ ਲਈ ਖਾਣੇ ਦਾ ਪ੍ਰਬੰਧ ਕਰਾਂਗਾ ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਹੈ ਅਤੇ ਕੰਮ ਨਹੀਂ ਹੈ।ਵਰੁਣ ਧਵਨ ਨੇ ਕਿਹਾ ਮੈਂ ਉਨ੍ਹਾਂ ਦੀ ਵੀ ਬਹੁਤ ਪ੍ਰਸ਼ੰਸਾ ਕਰਦਾ ਹਾਂ ਜਿਹੜੇ ਫਰੰਟ ਲਾਈਨ ਤੇ ਖੜੇ ਹਨ ਅਤੇ ਹਰ ਪਲ ਆਪਣੀ ਜਾਨ ਜੋਖਮ ਵਿੱਚ ਪਾ ਰਹੇ ਹਨ।
ਮੈਂ ਫੈਸਲਾ ਲਿਆ ਹੈ ਕਿ ਮੈਂ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਭੋਜਨ ਮੁਹੱਈਆ ਕਰਵਾਵਾਂਗਾ। ਵਰੁਣ ਨੇ ਕਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਇਹ ਬਹੁਤ ਛੋਟਾ ਕਦਮ ਹੈ ਪਰ ਅਜਿਹੀ ਮੁਸ਼ਕਲ ਸਥਿਤੀ ਵਿੱਚ ਹਰ ਛੋਟਾ ਕਦਮ ਮਹੱਤਵਪੂਰਨ ਹੁੰਦਾ ਹੈ। ਮੈਂ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।
ਵਰੁਣ ਧਵਨ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ 30 ਲੱਖ ਰੁਪਏ ਦਾਨ ਕੀਤੇ ਸਨ। ਉਨ੍ਹਾਂ ਮੁੱਖ ਮੰਤਰੀ ਰਾਹਤ ਫੰਡ ਵਿੱਚ 25 ਲੱਖ ਰੁਪਏ ਦਾਨ ਵੀ ਕੀਤੇ। ਇਸ ਸਮੇਂ ਪੂਰਾ ਦੇਸ਼ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ ਹਰੇਕ ਨੂੰ ਆਪਣੇ ਘਰਾਂ ਵਿਚ ਰਹਿਣ ਲਈ ਕਿਹਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।