ਸਲਮਾਨ ਖ਼ਾਨ ਖਿਲਾਫ਼ ਚੰਡੀਗੜ੍ਹ 'ਚ ਮਾਮਲਾ ਦਰਜ, ਲੱਗੇ ਧੋਖਾਧੜੀ ਦੇ ਆਰੋਪ 

ਏਜੰਸੀ

ਮਨੋਰੰਜਨ, ਬਾਲੀਵੁੱਡ

ਜਵਾਬ ਲਈ ਦਿੱਤਾ 10 ਦਿਨ ਦਾ ਸਮਾਂ

Salman Khan and sister Alvira accused of fraud, summons sent after the complaint of the businessman

ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਖਿਲਾਫ਼ ਚੰਡੀਗੜ੍ਹ ਦੇ ਇਕ ਵਪਾਰੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਕਾਰੋਬਾਰੀ ਦਾ ਦੋਸ਼ ਹੈ ਕਿ ਸਲਮਾਨ ਖਾਨ ਅਤੇ ਉਨ੍ਹਾਂ ਦੀ ਕੰਪਨੀ ਨੇ ਧੋਖਾਧੜੀ ਕੀਤੀ ਹੈ। ਜਿਸ ਕਾਰਨ ਕਾਰੋਬਾਰੀ ਨੂੰ ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਾਰੋਬਾਰੀ ਨੇ ਸਲਮਾਨ ਖਾਨ ਦੇ ਨਾਲ ਉਸ ਦੀ ਭੈਣ ਅਲਵੀਰਾ ਅਤੇ ਉਸ ਦੀ ਬੀਇੰਗ ਹਿਊਮਨ ਕੰਪਨੀ ਦੇ ਕਈ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਅਰੁਣ ਗੁਪਤਾ ਦਾ ਕਹਿਣਾ ਹੈ ਕਿ ਉਸ ਨੇ ਬੀਇੰਗ ਹਿਊਮਨ ਕੰਪਨੀ ਦਾ ਸ਼ੋਅਰੂਮ ਖੋਲ੍ਹਿਆ ਸੀ। ਜਿਸ 'ਤੇ ਕਰੋੜਾਂ ਰੁਪਏ ਖਰਚ ਹੋਏ ਸਨ, ਪਰ ਹੁਣ ਕੰਪਨੀ ਉਨ੍ਹਾਂ ਨੂੰ ਦਿੱਲੀ ਤੋਂ ਮਾਲ ਨਹੀਂ ਭੇਜ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ਵੀ ਬੰਦ ਆ ਰਹੀ ਹੈ। ਵਪਾਰੀ ਅਰੁਣ ਗੁਪਤਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਸਲਮਾਨ ਖਾਨ ਦੀ ਕੰਪਨੀ ਬੀਇੰਗ ਹਿਊਮਨ ਦੇ ਨਾਮ 'ਤੇ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ।

ਇਹ ਵੀ ਪੜ੍ਹੋ - 3 ਦੋਸਤਾਂ ਨੇ ਬੰਜਰ ਜ਼ਮੀਨ 'ਤੇ ਬਣਾਇਆ Eco-Tourism Center, ਹੁਣ ਹੋ ਰਹੀ ਲੱਖਾਂ ਦੀ ਕਮਾਈ

ਜਿਸ ਦੇ ਕਾਰਨ ਉਸ ਨੇ ਅਦਾਕਾਰ ਸਲਮਾਨ ਖਾਨ, ਉਸ ਦੀ ਭੈਣ ਅਲਵੀਰਾ, ਬੀਇੰਗ ਹਿਊਮਨ ਕੰਪਨੀ ਦੇ ਸੀਈਓ ਪ੍ਰਕਾਸ਼ ਕਪਾਰੇ ਸੰਧਿਆ ਸੰਤੋਸ਼ ਅਨੂਪ ਰੰਗਾ ਸਮੇਤ ਕਈ ਅਧਿਕਾਰੀਆਂ ਤੇ ਆਰੋਪ ਲਗਾਏ ਹਨ। ਵਪਾਰੀ ਅਰੁਣ ਗੁਪਤਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਸਲਮਾਨ ਖ਼ਾਨ ਦੀ ਕੰਪਨੀ ਬੀਇੰਗ ਹਿਊਮਨ ਦੇ ਨਾਮ 'ਤੇ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਸਿਹਤ ਮੰਤਰੀ ਬਦਲਣ 'ਤੇ ਰਾਹੁਲ ਗਾਂਧੀ ਦਾ ਤੰਜ਼, 'ਮਤਲਬ ਹੁਣ ਵੈਕਸੀਨ ਦੀ ਕਮੀ ਨਹੀਂ ਹੋਵੇਗੀ?'

ਜਿਸ ਦੇ ਕਾਰਨ ਉਸ ਨੇ ਅਦਾਕਾਰ ਸਲਮਾਨ ਖਾਨ, ਉਸਦੀ ਭੈਣ ਅਲਵੀਰਾ, ਬੀਇੰਗ ਹਿਊਮਨ ਕੰਪਨੀ ਦੇ ਸੀਈਓ ਪ੍ਰਕਾਸ਼ ਕਪਾਰੇ ਸੰਧਿਆ ਸੰਤੋਸ਼ ਅਨੂਪ ਰੰਗਾ ਸਮੇਤ ਕਈ ਅਧਿਕਾਰੀਆਂ 'ਤੇ ਆਰੋਪ ਲਗਾਏ ਹਨ। ਇਸ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਕਾਰੋਬਾਰੀ ਅਰੁਣ ਗੁਪਤਾ ਦੀ ਸ਼ਿਕਾਇਤ ‘ਤੇ ਸਲਮਾਨ ਖਾਨ ਅਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਜਵਾਬ ਦੇਣ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਹੈ।