ਫਿਲਮ ਨਿਰਮਾਤਾ ਰੀਮਾ ਦਾਸ ਨੇ ਦੋ ਹੋਰ ਅੰਤਰ ਰਾਸ਼ਟਰੀ ਪੁਰਸਕਾਰ ਆਪਣੇ ਨਾਮ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਰਾਸ਼ਟਰੀ ਪੁਰਸਕਾਰ ਵਿਜੇਤਾ ਫਿਲਮ ਨਿਰਮਾਤਾ ਰੀਮਾ ਦਾਸ ਨੇ ਦੋ ਹੋਰ ਅੰਤਰ ਰਾਸ਼ਟਰੀ ਪੁਰਸਕਾਰ ਆਪਣੇ ਨਾਮ ਕਰ ਲਏ ਹਨ। ਰੀਮਾ ਨੇ ਹਾਲ ਹੀ ਵਿਚ ਆਪਣੀ ਫਿਲਮ ‘ਬੁਲਬੁਲ ਕੈਨ ਸਿੰਗ’

Filmmaker Rima Das

ਨਵੀਂ ਦਿੱਲੀ : ਰਾਸ਼ਟਰੀ ਪੁਰਸਕਾਰ ਵਿਜੇਤਾ ਫਿਲਮ ਨਿਰਮਾਤਾ ਰੀਮਾ ਦਾਸ ਨੇ ਦੋ ਹੋਰ ਅੰਤਰ ਰਾਸ਼ਟਰੀ ਪੁਰਸਕਾਰ ਆਪਣੇ ਨਾਮ ਕਰ ਲਏ ਹਨ। ਰੀਮਾ ਨੇ ਹਾਲ ਹੀ ਵਿਚ ਆਪਣੀ ਫਿਲਮ ‘ਬੁਲਬੁਲ ਕੈਨ ਸਿੰਗ’ ਦੇ ਲਈ ਮਸ਼ਹੂਰ 2019 ਡਬਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਡਬਲਿਨ ਫਿਲਮ ਕ੍ਰਿਟਿਕਸ ਸਰਕਲ(DFCC) ਵਿਚ ਸਭ ਤੋਂ ਵਧੀਆ ਨਿਰਦੇਸ਼ਕ ਦਾ ਪੁਰਸਕਾਰ ਜਿੱਤਿਆ ਸੀ ਅਤੇ ਇਸੇ ਫਿਲਮ ਦੇ ਲਈ ਉਹਨਾਂ ਨੂੰ ਕਲੀਵਲੈਂਡ ਇੰਟਰਨੈਸ਼ਨਲ ਫਿਲਮ ਫੈਸਟੀਵਲ(CIFF) ‘ਚ ‘ਸਮਵਨ ਟੂ ਵਾਚ’ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। 

ਕਲੀਵਲੈਂਡ ਇੰਟਰਨੈਸ਼ਨਲ ਫਿਲਮ ਫੈਸਟੀਵਲ 27 ਮਾਰਚ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਰੀਮਾ ਨੇ ਦੱਸਿਆ ਕਿ ਉਹਨਾਂ ਦੀਆਂ ਫਿਲਮਾਂ ‘ਵਿਲੇਜ ਰਾੱਕਸਟਾਰ’ ਅਤੇ ‘ਬੁਲਬੁਲ ਕੈਨ ਸਿੰਗ’ ਦੋਨਾਂ ਵਿਚ ਮਜਬੂਤ ਮਹਿਲਾ ਕਿਰਦਾਰ ਹਨ। ਇਹ ਚੰਗੀ ਗੱਲ ਹੈ ਕਿ ਅਲੋਚਕ ਅਤੇ ਦਰਸ਼ਕ ਇਸ ਤਰ੍ਹਾਂ ਦੀਆਂ ਕਹਾਣੀਆਂ  ਦੇ ਪ੍ਰਤੀ ਸਕਾਰਾਤਮਕ ਰਵੱਈਆ ਦਿਖਾ ਰਹੇ ਹਨ। ਜੋ ਇਹ ਦਰਸ਼ਾਉਂਦਾ ਹੈ ਕਿ ਇਹ ਗੱਲ ਕੋਈ ਮਾਈਨੇ ਨਹੀਂ ਰੱਖਦੀ ਕਿ ਫਿਲਮ ਨੂੰ ਪੁਰਸ਼ ਨੇ ਨਿਰਦੇਸ਼ਿਤ ਕੀਤਾ ਹੈ ਜਾਂ ਔਰਤ ਨੇ।

ਰੀਮਾ ਨੇ ਇਹ ਵੀ ਕਿਹਾ ਕਿ ‘ਕੰਟੈਂਟ’ ਹੀ ਕੂਈਨ ਹੈ ਅਤੇ ਮੈਂ ਫਿਲਮ ਇੰਡਸਟਰੀ ਵਿਚ ਜ਼ਿਆਦਾਤਰ ਔਰਤਾਂ ਨੂੰ ਆਪਣੀ ਪਹਿਚਾਨ ਬਣਾਉਂਦੇ ਅਤੇ ਸਾਥੀ ਔਰਤਾਂ ਲਈ ਇਸਦੇ ਦਰਵਾਜ਼ੇ ਖੁੱਲਦੇ ਦੇਖਣਾ ਚਾਵਾਂਗੀ। ਸਾਲ 2017 ਵਿਚ ਆਈ ‘ਵਿਲੇਜ ਰਾਕਸਟਾਰ’ ਅਸਾਮੀ ਫਿਲਮ ਹੈ, ਜੋ ਆਸਕਰ 2019 ਵਿਚ ਭਾਰਤ ਦੀ ਅਧੁਨਿਕ ਪ੍ਰਵੇਸ਼ ਵਜੋਂ ਚੁਣੀ ਗਈ ਸੀ।

ਰੀਮਾ ਦੀ ਦੂਜੀ ਫਿਲਮ ਵਿਲੇਜ ਰਾਕਸਟਾਰ ਸੀ, ਜਿਸਦਾ ਡਿਸਕਵਰੀ ਸੈਕਸ਼ਨ ਦੇ ਤਹਿਤ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2017 ਵਿਚ ਪ੍ਰੀਮੀਅਰ ਹੋਇਆ ਸੀ। ਫਿਲਮ 70 ਤੋਂ ਜ਼ਿਆਦਾ ਪ੍ਰਸਿੱਧ ਫਿਲਮ ਸਮਾਗਮਾਂ ਵਿਚ ਪਸੰਦ ਕੀਤੀ ਗਈ ਅਤੇ ਫਿਲਮ ਨੇ ਚਾਰ ਰਾਸ਼ਟਰੀ ਪੁਰਸਕਾਰ( ਬੈਸਟ ਫੀਚਰ, ਬੈਸਟ ਸੰਪਾਦਨ, ਔਡੀਓਗ੍ਰਾਫੀ ਅਤੇ ਬਾਲ ਕਲਾਕਾਰ) ਸਹਿਤ 44 ਹੋਰ ਪੁਰਸਕਾਰ  ਜਿੱਤੇ ਹਨ।

ਉਸਦੀ ਤੀਜੀ ਫਿਲਮ ‘ਬੁਲਬੁਲ ਕੈਨ ਸਿੰਗ’ ਸੀ, ਜਿਸਦਾ ਵਰਲਡ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2018 ਵਿਚ ਕੀਤਾ ਗਿਆ। ਇਸ ਤੋਂ ਬਾਅਦ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਸਾਊਥ ਏਸ਼ੀਅਨ ਪ੍ਰੀਮੀਅਰ ਅਤੇ 20ਵੇਂ ਜੇਓ ਐਮਏਐਮਆਈ ਮੁੰਬਈ ਫਿਲਮ ਫੈਸਟੀਵਲ ਵਿਚ ਇੰਡੀਅਨ ਪ੍ਰੀਮੀਅਰ ‘ਚ ਗੋਲਡ ਇੰਡੀਆ ਵਿਚ ਗੋਲਡਨ ਗੇਟਵੇ ਅਵਾਰਡ ਜਿੱਤਿਆ।