ਮੁਸ਼ਕਲ ਵਿਚ ਫਸੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ, ਸੀ.ਬੀ.ਆਈ ਕਰੇਗੀ ਪੁੱਛਗਿਛ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਮੁਸ਼ਕਲਾਂ ਵਿਚ......

Anurag Kashyap

ਮੁੰਬਈ (ਸਸਸ): ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਮੁਸ਼ਕਲਾਂ ਵਿਚ ਘਿਰ ਗਏ ਹਨ। ਸੀ.ਬੀ.ਆਈ ਨੇ ਵਿੱਤੀ ਅਨਿਯਮੀਆਂ ਨਾਲ ਜੁੜੇ ਮਾਮਲਿਆਂ ਵਿਚ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ, ਦਿਬਾਕਰ ਬੈਨਰਜੀ, ਸੰਨ ਟੀ.ਵੀ, ਯੂ.ਐੱਫ.ਓ ਮੂਵੀਜ਼  ਅਤੇ ਨੈਸ਼ਨਲ ਫਿਲਮ ਵਿਕਾਸ ਨਿਗਮ (ਐੱਨ.ਐੱਫ.ਡੀ.ਸੀ) ਦੇ ਵਿਰੁਧ ਸ਼ਿਕਾਇਤ ਦਰਜ ਕੀਤੀ ਹੈ। ਸੀ.ਬੀ.ਆਈ ਹੁਣ ਇਹਨਾਂ ਕੰਪਨੀਆਂ ਦੇ ਪ੍ਰਮੁੱਖ ਅਤੇ ਅਨੁਰਾਗ, ਦਿਬਾਕਰ ਤੋਂ ਪੁੱਛਗਿਛ ਕਰੇਗੀ। ਕੇਂਦਰ ਸਰਕਾਰ ਦੇ ਵਲੋਂ ਕੁਝ ਮਹੀਨੇ ਪਹਿਲਾਂ ਹੀ ਸੀ.ਬੀ.ਆਈ ਦੀ ਭ੍ਰਿਸ਼ਟਾਚਾਰ ਮਨਾਹੀ ਨੇ ਐੱਨ.ਐੱਫ.ਡੀ.ਸੀ ਨੂੰ ਦੱਸਿਆ ਸੀ

ਕਿ ਉਹ ਜਾਂਚ ਪੜਤਾਲ ਲਈ ਜਰੂਰੀ ਦਸਤਾਵੇਜ਼ ਉਪਲਬਧ ਕਰਵਾਏ। ਹੁਣ ਐਚ.ਐੱਫ.ਡੀ.ਸੀ ਉਤੇ ਇਲਜ਼ਾਮ ਹੈ ਕਿ ਉਨ੍ਹਾਂ ਦੇ ਮਾਧਿਅਮ ਤੋਂ ਅਨੁਰਾਗ ਕਸ਼ਯਪ ਅਤੇ ਦਿਬਾਕਰ ਬੈਨਰਜੀ ਨੇ ਵਿੱਤੀ ਅਨਿਯਮੀਆਂ ਨੂੰ ਅੰਜਾਮ ਦਿਤਾ। ਸੂਤਰਾਂ ਤੋਂ ਮਿਲੀ ਰਿਪੋਰਟ ਦੇ ਮੁਤਾਬਕ ਐਨ.ਐੱਫ.ਡੀ.ਸੀ ਨੇ ਯੂ.ਐੱਫ.ਓ ਮੂਵੀਜ਼ ਨੂੰ 40 ਲੱਖ ਰੁਪਏ ਅਤੇ 62 ਲੱਖ ਰੁਪਏ ਅਨੁਰਾਗ ਕਸ਼ਯਪ ਨੂੰ ਵਾਧੂ ਰਾਸ਼ੀ ਦਾ ਭੁਗਤਾਨ ਕੀਤਾ। ਜੋ ਉਸ ਦੇ ਨਿਯਮਾਂ ਦੀ ਉਲੰਘਣਾ ਹੈ। ਇਸ ਤਰ੍ਹਾਂ ਦੇ ਭੁਗਤਾਨ ਦੀ ਸ਼ਿਕਾਇਤ ਦਿਬਾਕਰ ਬੈਨਰਜੀ ਦੇ ਵਿਰੁਧ ਵੀ ਮਿਲੀ ਹੈ।

ਇਹ ਵੀ ਸਾਹਮਣੇ ਆਇਆ ਹੈ ਕਿ ਦੋਨੋਂ ਫਿਲਮ ਨਿਰਮਾਤਾਵਾਂ ਨੇ ਐਨ.ਐੱਫ.ਡੀ.ਸੀ ਦੇ ਸਬੰਧਤ ਕੰਮਾਂ ਤੋਂ ਜੋ ਮੁਨਾਫ਼ਾ ਪ੍ਰਾਪਤ ਕੀਤਾ ਉਸ ਨੂੰ ਅਪਣੇ ਕੋਲ ਰੱਖ ਲਿਆ। ਜਦੋਂ ਕਿ ਉਸ ਰਾਸ਼ੀ ਨੂੰ ਐਨ.ਐੱਫ.ਡੀ.ਸੀ ਦੇ ਨਾਲ ਸਾਂਝਾ ਕਰਨਾ ਸੀ। ਹਾਲਾਂਕਿ ਅਨੁਰਾਗ ਕਸ਼ਯਪ ਅਤੇ ਯੂ.ਐਫ.ਓ ਮੂਵੀਜ਼ ਨੇ ਅਪਣੇ ਉਤੇ ਲੱਗੇ ਆਰੋਪਾਂ ਨੂੰ ਨਕਾਰਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ।