ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਅਪਣੀ ਆਉਣ ਵਾਲੀ ਫ਼ਿਲਮ ਪਤੀ ਪਤਨੀ ਓਰ ਵੋ ਦੀ ਸ਼ੂਟਿੰਗ ਲਈ ਲਖਨਊ ਪਹੁੰਚ ਗਈ ਹੈ। ਪ੍ਰੋਡੈਕਸ਼ਨ ਟੀਮ ਦਾ ਕਹਿਣਾ ਹੈ ਕਿ ਭੂਮੀ ਨੇ ਰੋਲ ਦੀ ਤਿਆਰੀ ਕਰਨ ਲਈ ਸ਼ੂਟਿੰਗ ਤੋਂ ਕੁੱਝ ਘੰਟੇ ਪਹਿਲਾਂ ਖੁਦ ਨੂੰ ਹੋਟਲ ਦੇ ਇਕ ਕਮਰੇ ਵਿਚ ਬੰਦ ਕਰ ਲਿਆ ਸੀ। ਸੂਤਰਾਂ ਮੁਤਾਬਕ ਜਿਸ ਦੌਰਾਨ ਭੂਮੀ ਖੁਦ ਨੂੰ ਕਮਰੇ ਵਿਚ ਬੰਦ ਰੱਖਦੀ ਹੈ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਵਾਪਸ ਮੈਮੋਰਾਈਜ਼ ਕਰ ਰਹੀ ਹੁੰਦੀ ਹੈ।
ਇਕ ਸੂਤਰ ਨੇ ਦਸਿਆ ਕਿ ਉਹਨਾਂ ਨੇ ਅਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲਿਆ ਸੀ ਅਤੇ ਸਿਰਫ਼ ਪ੍ਰੋਡੈਕਸ਼ਨ ਕਰੂ ਨਾਲ ਗੱਲਬਾਤ ਕੀਤੀ ਜਦੋਂ ਉਹ ਉਹਨਾਂ ਨੂੰ ਗ੍ਰੀਟ ਕਰਨ ਆਏ। ਸਵੇਰੇ ਵੀ ਉਹਨਾਂ ਨੇ 6 ਵਜੇ ਤੋਂ ਖੁਦ ਨੂੰ ਕਮਰੇ ਵਿਚ ਬੰਦ ਕਰ ਲਿਆ ਸੀ ਅਤੇ ਦੁਪਹਿਰ ਤਕ ਬਾਹਰ ਨਹੀਂ ਆਈ। ਭੂਮੀ ਸ਼ੂਟਿੰਗ ਤੋਂ ਇਕ ਦਿਨ ਪਹਿਲਾਂ ਕੁਝ ਇਸ ਤਰ੍ਹਾਂ ਕਰਦੀ ਹੈ। ਫ਼ਿਲਮ ਪਤੀ ਪਤਨੀ ਓਰ ਵੋ ਮੁਦੱਸਰ ਅਜੀਜ ਨੇ ਨਿਰਦੇਸ਼ਨ ਵਿਚ ਬਣ ਰਹੀ ਹੈ।
ਇਸ ਫ਼ਿਲਮ ਵਿਚ ਭੂਮੀ ਪੇਡਨੇਕਰ ਤੋਂ ਇਲਾਵਾ ਅਦਾਕਾਰ ਕਾਰਤਿਕ ਆਇਰਨ ਅਤੇ ਅਨੰਨਿਆ ਪਾਂਡੇ ਵੀ ਹੈ। ਇਹ ਫ਼ਿਲਮ ਇਕ ਰੀਮੇਕ ਹੈ ਜਿਸ ਵਿਚ ਕਾਰਤਿਕ ਅਤੇ ਭੂਮੀ ਪਤੀ ਪਤਨੀ ਹਨ ਅਤੇ ਅਨੰਨਿਆ ਕਾਰਤਿਕ ਦੀ ਸੈਕਰੇਟਰੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਭੂਮੀ ਜਲਦ ਹੀ ਫ਼ਿਲਮ ਸਾਂਡ ਕੀ ਆਂਖੇ ਵਿਚ ਵੀ ਨਜ਼ਰ ਆਵੇਗੀ।