ਕਾਲਾ ਹਿਰਣ ਸ਼ਿਕਾਰ ਕੇਸ ਵਿਚ ਬਾਲੀਵੁੱਡ ਸਟਾਰ ਸਲਮਾਨ ਨੂੰ ਮਿਲੀ ਵੱਡੀ ਰਾਹਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੋਧਪੁਰ ਕੋਰਟ ਨੇ ਫਰਜ਼ੀ ਐਫਿਡੈਵਿਟ ਦਾਖ਼ਲ ਕਰਨ ਦੇ ਮਾਮਲੇ ਵਿਚ ਕੀਤਾ ਬਰੀ

Salman Khan acquits from jodhpur court in submitting fake affidavit blackbuck case

ਨਵੀਂ ਦਿੱਲੀ: ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਜੋਧਪੁਰ ਕੋਰਟ ਨੇ ਕਾਲੇ ਹਿਰਣ ਦੇ ਸ਼ਿਕਾਰ ਕੇਸ ਵਿਚ ਫਰਜ਼ੀ ਐਫਿਡੈਵਿਟ ਦਾਖ਼ਲ ਕਰਨ ਦੇ ਮਾਮਲੇ ਵਿਚ ਸਲਮਾਨ ਖ਼ਾਨ ਨੂੰ ਬਰੀ ਕਰ ਦਿੱਤਾ ਹੈ। ਸਲਮਾਨ ਖ਼ਾਨ 'ਤੇ ਇਹ ਆਰੋਪ ਸੀ ਕਿ ਸਾਲ 2006 ਵਿਚ ਉਹਨਾਂ ਨੇ ਫਰਜ਼ੀ ਐਫਿਡੈਵਿਟ ਕੋਰਟ ਵਿਚ ਪੇਸ਼ ਕੀਤਾ ਸੀ ਕਿ ਉਹਨਾਂ ਦੇ ਹਥਿਆਰ ਦਾ ਲਾਇਸੈਂਸ ਗੁਆਚ ਗਿਆ ਹੈ।

ਪਰ ਹੁਣ ਸਲਮਾਨ ਖ਼ਾਨ ਨੂੰ ਇਸ ਮਾਮਲੇ ਵਿਚ ਵੱਡੀ ਰਾਹਤ ਮਿਲ ਚੁੱਕੀ ਹੈ। ਸਲਮਾਨ ਖ਼ਾਨ ਦੇ ਵਕੀਲ ਨੇ ਨਾਲ ਹੀ ਵਿਚ ਦਲੀਲ ਦਿੱਤੀ ਹੈ ਕਿ ਉਹਨਾਂ ਦਾ ਇਰਾਦਾ ਗ਼ਲਤ ਹਲਫ਼ਨਾਮਾ ਜਮ੍ਹਾਂ ਕਰਨ ਦਾ ਨਹੀਂ ਸੀ। ਦਸ ਦਈਏ ਕਿ ਸਾਲ 1998 ਵਿਚ ਸਲਮਾਨ ਖ਼ਾਨ ਅਪਣੀ ਫ਼ਿਲਮ ਹਮ ਸਾਥ-ਸਾਥ ਹੈਂ ਦੀ ਸ਼ੂਟਿੰਗ ਲਈ ਜੋਧਪੁਰ ਗਏ ਸਨ। ਇੱਥੇ ਸਲਮਾਨ ਵਿਰੁਧ ਕਾਲਾ ਹਿਰਣ ਸ਼ਿਕਾਰ ਦੇ ਤਿੰਨ ਅਤੇ ਇਕ ਹਥਿਆਰ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ।

ਹਥਿਆਰ ਐਕਟ ਵਿਚ ਉਹਨਾਂ ਨੂੰ ਪਿਛਲੇ ਸਾਲ ਬਰੀ ਕਰ ਦਿੱਤਾ ਗਿਆ ਸੀ। ਦਸ ਦਈਏ ਕਿ ਸਲਮਾਨ ਖ਼ਾਨ ਨੂੰ ਹਮ ਸਾਥ-ਸਾਥ ਹੈਂ ਦੀ ਸ਼ੂਟਿੰਗ ਦੌਰਾਨ ਕਾਲੇ ਹਿਰਣ ਦੇ ਸ਼ਿਕਾਰ ਲਈ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀ ਧਾਰਾ 51 ਤਹਿਤ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਨਾਲ ਹੀ 10,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਸੀ।

ਇਸ ਤੋਂ ਪਹਿਲਾਂ ਰਾਜਸਥਾਨ ਹਾਈ ਕੋਰਟ ਨੇ ਹਾਲ ਹੀ ਵਿਚ 1998 ਦੇ ਕਾਲੇ ਹਿਰਣ ਸ਼ਿਕਾਰ ਮਾਮਲੇ ਵਿਚ ਬਾਲੀਵੁੱਡ ਕਲਾਕਾਰਾਂ ਤਬੂ, ਸੈਫ ਅਲੀ ਖ਼ਾਨ, ਸੋਨਾਲੀ ਬੇਂਦਰੇ, ਨੀਲਮ ਕੋਠਾਰੀ ਅਤੇ ਇਕ ਸਥਾਨਕ ਨਿਵਾਸੀ ਦੁਸ਼ਿਅੰਤ ਕੁਮਾਰ ਦੀ ਰਿਹਾਈ ਵਿਰੁਧ ਰਾਜ ਸਰਕਾਰ ਦੀ ਅਪੀਲ 'ਤੇ ਸਾਰਿਆਂ ਨੂੰ ਫਿਰ ਤੋਂ ਇਕ ਨਵਾਂ ਨੋਟਿਸ ਜਾਰੀ ਕੀਤਾ ਸੀ।