ਇੰਟਰਨੈੱਟ 'ਤੇ ਵਾਇਰਲ ਹੋ ਰਹੀ ਜਗਦੀਪ ਦੀ ਆਖਰੀ ਵੀਡੀਓ, ਦੇਖ ਕੇ ਭਾਵੁਕ ਹੋ ਜਾਓਗੇ ਤੁਸੀਂ 

ਏਜੰਸੀ

ਮਨੋਰੰਜਨ, ਬਾਲੀਵੁੱਡ

ਆਪਣੇ ਕਿਰਦਾਰਾ ਨਾਲ ਲੋਕਾਂ ਨੂੰ ਪ੍ਰਭਾਵਤ ਕਰਨ ਵਾਲੇ ਜਗਦੀਪ ਨੂੰ ਲੋਕ ਉਨ੍ਹਾਂ ਦੇ ਰਿਅਲ ਨਾਮ ਨਾਲ ਨਹੀਂ ਰੀਲ ਨਾਮ ਨਾਲ ਜਾਣਦੇ ਸਨ

Jagdeep

ਨਵੀਂ ਦਿੱਲੀ- ਫਿਲਮ 'ਸ਼ੋਲੇ' ਵਿਚ ਸੂਰਮਾ ਭੋਪਾਲੀ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਸਿੱਧ ਕਾਮੇਡੀਅਨ ਜਗਦੀਪ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 81 ਸਾਲਾਂ ਦੇ ਸੀ। ਉਸ ਦਾ ਅਸਲ ਨਾਮ ਸਈਦ ਇਸ਼ਤਿਆਕ ਅਹਿਮਦ ਜਾਫਰੀ ਸੀ। ਆਪਣੇ ਕਿਰਦਾਰਾ ਨਾਲ ਲੋਕਾਂ ਨੂੰ ਪ੍ਰਭਾਵਤ ਕਰਨ ਵਾਲੇ ਜਗਦੀਪ ਨੂੰ ਲੋਕ ਉਨ੍ਹਾਂ ਦੇ ਰਿਅਲ ਨਾਮ ਨਾਲ ਨਹੀਂ ਰੀਲ ਨਾਮ ਨਾਲ ਜਾਣਦੇ ਸਨ।

ਉਸ ਦੇ ਪਰਿਵਾਰ ਵਿਚ ਬੇਟੇ ਜਾਵੇਦ ਜਾਫਰੀ ਅਤੇ ਨਾਵੇਦ ਜਾਫਰੀ ਹਨ। ਜਾਵੇਦ ਇਕ ਅਭਿਨੇਤਾ ਅਤੇ ਡਾਂਸਰ ਵਜੋਂ ਜਾਣਿਆ ਜਾਂਦਾ ਹੈ। ਜਗਦੀਪ ਦੀ ਮੌਤ ਦੇ ਬਾਅਦ ਤੋਂ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕ ਜਗਦੀਪ ਦੀ ਆਖਰੀ ਵੀਡੀਓ ਦੱਸ ਰਹੇ ਹਨ। ਇਸ ਵੀਡੀਓ ਨੂੰ ਜਾਵੇਦ ਜਾਫਰੀ ਨੇ ਸਾਲ 2018 ਵਿਚ ਅਪਣੇ ਪਿਤਾ ਜਗਦੀਪ ਦੇ ਜਨਮਦਿਨ ‘ਤੇ ਟਵਿੱਟਰ 'ਤੇ ਸ਼ੇਅਰ ਕੀਤਾ ਸੀ।

ਇਸ ਵੀਡੀਓ ਵਿਚ ਜਗਦੀਪ ਆਪਣੇ ਪ੍ਰਸ਼ੰਸਕਾਂ ਨੂੰ ਸੰਦੇਸ਼ ਦੇ ਰਹੇ ਹੈ, 'ਤੁਸੀਂ ਮੈਨੂੰ ਵਿਸ਼ ਕੀਤੀ, ਸਾਰਿਆਂ ਦਾ ਧੰਨਵਾਦ।ਟਵਿੱਟਰ 'ਤੇ ਕੀਤਾ, ਕੀ ਫੇਸਬੁੱਕ 'ਤੇ, ਮੈਂ ਦੇਖਿਆ ਸੁਨਿਆ। ਬਹੁਤ ਸਾਰਾ ਧੰਨਵਾਦ। ਜਾਂ ਤਾਂ ਪਾਗਲ ਹੱਸੇ ਜਾਂ ਉਹ ਜਿਸ ਨੂੰ ਤੌਫਿਕ ਦਿੱਤਾ, ਨਹੀਂ ਤਾਂ ਇਸ ਸੰਸਾਰ ਵਿਚ ਆਕੇ ਕੌਨ ਮੁਸਕਰਾਉਂਦਾ ਹੈ।

 

 

ਮੈਂ ਮੁਸਕਰਾ ਰਿਹਾ ਹਾਂ ਮੈਂ ਜਗਦੀਪ ਹਾਂ ਆਉ ਹੱਸਤੇ ਹੱਸਦੇ ਅਤੇ ਜਾਓ ਹੱਸਤੇ ਹੱਸਦੇ। ਇਸ ਦੇ ਨਾਲ ਹੀ, ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਾਵੇਦ ਨੇ ਕਿਹਾ ਸੀ, 'ਕਿਉਂਕਿ ਮੇਰੇ ਸਤਿਕਾਰਯੋਗ ਪਿਤਾ ਸੋਸ਼ਲ ਮੀਡੀਆ 'ਤੇ ਨਹੀਂ ਹਨ, ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਪਿਆਰੇ ਪ੍ਰਸ਼ੰਸਕਾਂ ਨੂੰ ਸੰਦੇਸ਼ ਭੇਜਿਆ ਹੈ, ਜੋ ਉਨ੍ਹਾਂ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੰਦੇ ਹਨ।'

ਤੁਹਾਨੂੰ ਦੱਸ ਦੇਈਏ ਕਿ ਜਗਦੀਪ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਾ ਹੈ। 2020 ਬਾਲੀਵੁੱਡ ਲਈ ਬਹੁਤ ਮਾੜਾ ਸਾਲ ਜਾਪਦਾ ਹੈ। ਇਸ ਸਾਲ ਇਰਫਾਨ ਖਾਨ, ਰਿਸ਼ੀ ਕਪੂਰ, ਵਾਜਿਦ ਖਾਨ, ਸੁਸ਼ਾਂਤ ਸਿੰਘ ਰਾਜਪੂਤ ਅਤੇ ਜਗਦੀਪ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਹੈ।

29 ਮਾਰਚ 1939 ਨੂੰ ਅੰਮ੍ਰਿਤਸਰ ਵਿਖੇ ਜਨਮੇ ਸਯਦ ਇਸ਼ਤਿਆਕ ਅਹਿਮਦ ਜਾਫਰੀ ਉਰਫ ਜਗਦੀਪ ਨੇ ਤਕਰੀਬਨ 400 ਫਿਲਮਾਂ ਵਿਚ ਕੰਮ ਕੀਤਾ, ਉਸਨੂੰ ਰਮੇਸ਼ ਸਿੱਪੀ ਦੀ 1975 ਦੀ ਬਲਾਕਬਸਟਰ ਫਿਲਮ ‘ਸ਼ੋਲੇ’ ਤੋਂ ਵਿਸ਼ੇਸ਼ ਪਛਾਣ ਮਿਲੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।