ਪਿਛਲੇ 28 ਸਾਲਾਂ ਤੋਂ ਬੰਦ ਪਿਆ ਹੈ ਸ੍ਰੀਨਗਰ ਦਾ ਇਹ ਸਿਨੇਮਾ ਘਰ, ਆਖ਼ਰੀ ਫ਼ਿਲਮ ਲੱਗੀ ਸੀ ‘ਕੁਲੀ’

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਤੇ ਕਸ਼ਮੀਰ ਦਾ ਰਿਸ਼ਤਾ ਬਹੁਤ ਪੁਰਾਣਾ ਹੈ। 1980 ਦੇ ਦਹਾਕੇ ਵਿਚ ਕਸ਼ਮੀਰ ਵਿਚ ਕੁੱਲ 15 ਸਿਨੇਮਾ ਘਰ ਚੱਲ ਰਹੇ ਸਨ, ਜਿਹਨਾਂ ਵਿਚੋਂ 9 ਸ੍ਰੀਨਗਰ ਵਿਚ ਸਨ।

Palladium cinema

ਸ੍ਰੀਨਗਰ : ਬਾਲੀਵੁੱਡ ਅਤੇ ਕਸ਼ਮੀਰ ਦਾ ਰਿਸ਼ਤਾ ਬਹੁਤ ਪੁਰਾਣਾ ਹੈ। 1980 ਦੇ ਦਹਾਕੇ ਵਿਚ ਕਸ਼ਮੀਰ ਵਿਚ ਕੁੱਲ 15 ਸਿਨੇਮਾ ਘਰ ਚੱਲ ਰਹੇ ਸਨ, ਜਿਹਨਾਂ ਵਿਚੋਂ 9 ਸ੍ਰੀਨਗਰ ਵਿਚ ਸਨ। 1989 ਦੇ ਸਾਲ ਦੀ ਗਰਮੀਆਂ ਦੀ ਗੱਲ ਹੈ ਜਦੋਂ ਅੱਲ੍ਹਾ ਟਾਇਗਰਸ ਨਾਂਅ ਦੀ ਇਕ ਕੱਟੜਪੰਥੀ ਧਿਰ ਨੇ ਕਸ਼ਮੀਰ ਘਾਟੀ ਦੇ ਸਾਰੇ ਸਿਨੇਮਾ ਘਰਾਂ  ਨੂੰ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ। ਅਤਿਵਾਦੀਆਂ ਨੇ ਸਿਨੇਮਾ ਨੂੰ ਇਸਲਾਮ ਦੇ ਵਿਰੁੱਧ ਕਰਾਰ ਦਿੱਤਾ ਸੀ।

ਫ਼ਿਲਮ ਅਦਾਕਾਰ ਸ਼ੰਮੀ ਕਪੂਰ ਲਈ ਡਲ ਝੀਲ ਗੰਗਾ ਨਦੀ ਦੀ ਤਰ੍ਹਾਂ ਸੀ। ਉਹਨਾਂ ਨੂੰ ਡਲ ਝੀਲ ਨਾਲ ਇੰਨਾ ਪਿਆਰ ਸੀ ਕਿ ਉਹਨਾਂ ਦੀ ਇੱਛਾ ਮੁਤਾਬਕ ਉਹਨਾਂ ਦੀਆਂ ਅਸਤੀਆਂ ਵੀ ਡਲ ਝੀਲ ਵਿਚ ਪਾਈਆਂ ਗਈਆਂ ਪਰ ਹੌਲੀ-ਹੌਲੀ ਅਤਿਵਾਦ ਦੇ ਨਾਲ ਕਸ਼ਮੀਰ ਵਿਚ ਫਿਲਮਾਂ ਨੂੰ ਗ੍ਰਹਿਣ ਲੱਗ ਗਿਆ। 28 ਸਾਲਾਂ ਦੌਰਾਨ ਅਤਿਵਾਦ ਨੇ ਸਿਨੇਮਾ ਹਾਲ ਦੀ ਵੀ ਬਲੀ ਲੈ ਲਈ।

ਪਹਿਲੀ ਵਾਰ ਇਕ ਜਨਵਰੀ 1990 ਵਿਚ ਉਹ ਦਿਨ ਸੀ ਜਦੋਂ ਕਸ਼ਮੀਰ ਵਿਚ ਇਕ ਵੀ ਸਿਨੇਮਾ ਹਾਲ ‘ਚ ਕੋਈ ਫ਼ਿਲਮ ਨਹੀਂ ਲੱਗੀ ਸੀ। ਸ੍ਰੀਨਗਰ ਵਿਚ ਸਥਿਤ ਪਲੇਡਿਅਮ ਸਿਨੇਮਾ ਕਸ਼ਮੀਰ ਦੇ ਖ਼ਾਸ ਸਿਨੇਮਾ ਘਰਾਂ ਵਿਚੋਂ ਇਕ ਸੀ। ਇਕ ਸਮਾਂ ਸੀ ਜਦੋਂ ਰਾਜ ਕਪੂਰ, ਦਿਲੀਪ ਕਪੂਰ ਅਤੇ ਰਾਜ ਕਪੂਰ ਵਰਗੇ ਐਕਟਰਾਂ ਦੀਆਂ ਫ਼ਿਲਮਾਂ ਨੂੰ ਦੇਖਣ ਲਈ ਇੱਥੇ ਲਾਈਨਾਂ ਲੱਗੀਆਂ ਰਹਿੰਦੀਆਂ ਸਨ ਪਰ ਹੁਣ ਇਹ ਤਸਵੀਰਾਂ ਬਦਲ ਚੁੱਕੀਆਂ ਹਨ। ਪਲੇਡਿਅਮ ਹਾਲ ਲਾਲ ਚੌਂਕ ‘ਤੇ ਹੀ ਹੈ ਪਰ ਹੁਣ ਲੋਕਾਂ ਨੂੰ ਲਾਲ ਚੌਂਕ ਤਾਂ ਯਾਦ ਹੈ ਪਰ ਪਲੇਡਿਅਮ ਸਿਨੇਮਾ ਨਹੀਂ।

ਇਸ ਸਿਨੇਮਾ ਵਿਚ ਅਖ਼ਰੀ ਫਿਲਮ ਅਮਿਤਾਭ ਬੱਚਨ ਦੀ ‘ਕੁਲੀ’ ਲੱਗੀ ਸੀ। ਇਹ ਸਿਨੇਮਾਂ ਪਿਛਲੇ 28 ਸਾਲਾਂ ਤੋਂ ਬੰਦ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਪਣੇ ਸੰਦੇਸ਼ ਵਿਚ ਕਸ਼ਮੀਰ ਅਤੇ ਸਿਨੇਮਾ ਦੇ ਰਿਸ਼ਤਿਆਂ ਦਾ ਜ਼ਿਕਰ ਕੀਤਾ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਧਾਰਾ 370 ਅਤੇ ਅਤਿਵਾਦ ਨੇ ਇਸ ਰਿਸ਼ਤੇ ਵਿਚ ਦਰਾਰ ਪਾਈ ਸੀ। ਪੀਐਮ ਮੋਦੀ ਨੇ ਉਮੀਦ ਜਤਾਈ ਕਿ ਹੁਣ ਕਸ਼ਮੀਰ ਇਕ ਵਾਰ ਫਿਰ ਤੋਂ ਫ਼ਿਲਮਾਂ ਦੀ ਸ਼ੂਟਿੰਗ ਲਈ ਅੰਤਰਰਾਸ਼ਟਰੀ ਹੱਬ ਬਣ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।