ਬੇਹੱਦ ਉਡੀਕਾਂ ਬਾਅਦ ਅੱਜ ਸਿਨੇਮਾ ਘਰ ਦਾ ਸ਼ਿੰਗਾਰ ਬਣੀ ਅਰਦਾਸ ਕਰਾਂ

ਏਜੰਸੀ

ਮਨੋਰੰਜਨ, ਪਾਲੀਵੁੱਡ

ਲੋਕਾਂ ਵੱਲੋਂ ਕੀਤਾ ਜਾ ਰਿਹਾ ਸੀ ਲਗਾਤਾਰ ਇੰਤਜ਼ਾਰ

Punjabi movie ardaas karaan

ਜਲੰਧਰ: ਅਰਦਾਸ ਕਰਾਂ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੇ ਹੰਬਲ ਮੋਸ਼ਨ ਪਿਕਚਰ ਦੀ ਪੇਸ਼ਕਸ਼ ਅਰਦਾਸ ਕਰਾਂ ਫ਼ਿਲਮ 19 ਜੁਲਾਈ ਯਾਨੀ ਕਿ ਅੱਜ ਸਿਨੇਮਾਂ ਘਰਾਂ ਦੀ ਸ਼ਾਨ ਬਣ ਚੁੱਕੀ ਹੈ। ਅੱਜ ਅਰਦਾਸ ਕਰਾਂ ਰਿਲੀਜ਼ ਹੋ ਚੁੱਕੀ ਹੈ। ਲੋਕਾਂ ਨੇ ਐਡਵਾਂਸ ਵਿਚ ਹੀ ਇਸ ਦੀ ਬੂਕਿੰਗ ਕਰਾਉਣੀ ਸ਼ੁਰੂ ਕਰ ਦਿੱਤੀ ਸੀ। ਲੋਕਾਂ ਵਿਚ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸੁਕਤਾ ਸੀ। ਲੋਕਾਂ ਨੇ ਅਰਦਾਸ ਕਰਾਂ ਦੇਖਣ ਲਈ ਬਹੁਤ ਬੇਸਬਰੀ ਨਾਲ ਇੰਤਜ਼ਾਰ ਕੀਤਾ ਹੈ।

ਫ਼ਿਲਮ ਜ਼ਿੰਦਗੀ ਵਿਚ ਟੁੱਟਦੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ। ਫ਼ਿਲਮ ਦੇ ਸਾਰੇ ਗੀਤਾਂ ਨੂੰ ਬਹੁਤ ਸਲਾਹਿਆ ਗਿਆ ਹੈ। ਲੋਕਾਂ ਦੇ ਬਹੁਤ ਸਾਰੇ ਵੀਊ ਵੀ ਆਏ ਹਨ। ਯੂਟਿਊਬ ਤੇ ਵੀ ਇਸ ਫ਼ਿਲਮ ਦੇ ਗਾਣਿਆਂ ਤੋਂ ਲੈ ਕੇ ਹਰ ਹਿੱਸੇ ਨੂੰ ਲੋਕਾਂ ਵੱਲੋਂ ਲੱਖਾਂ ਦੀ ਗਿਣਤੀ ਵਿਚ ਉਤਸ਼ਾਹ ਮਿਲਿਆ ਹੈ। ਦਸ ਦਈਏ ਕਿ ਗਿੱਪੀ ਗਰੇਵਾਲ ਦੀ ਨਿਰਦੇਸ਼ਨ ਹੇਠ ਬਣੀ ਫ਼ਿਲਮ ਅਰਦਾਸ ਨੂੰ ਲੋਕਾਂ ਨੇ ਵੱਡਾ ਹੁੰਗਾਰਾ ਦਿੱਤਾ ਸੀ ਜਿਸ ਤੋਂ ਬਾਅਦ ਗਿੱਪੀ ਨੇ ਅਰਦਾਸ ਕਰਾਂ ਬਣਾਉਣ ਦਾ ਫ਼ੈਸਲਾ ਕੀਤਾ। 

ਇਹ ਫ਼ਿਲਮ ਪੰਜਾਬ ਤੋਂ ਇਲਾਵਾ ਕੈਨੇਡਾ ਦੀਆਂ ਕਈ ਮਹਿੰਗੀਆਂ ਲੋਕੇਸ਼ਨਾਂ ਤੇ ਸ਼ੂਟ ਕੀਤੀ ਗਈ ਹੈ। ਅਰਦਾਸ ਕਰਾਂ ਨੂੰ ਗਿੱਪੀ ਗਰੇਵਾਲ ਵੱਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲ ਕੇ ਲਿੱਖੇ ਹਨ ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। ਅਰਦਾਸ ਕਰਾਂ ਦੇ ਜ਼ਰੀਏ ਗਿੱਪੀ ਗਰੇਵਾਲ ਦਾ ਬੇਟਾ ਗੁਰਫਤਿਹ ਗਰੇਵਾਲ ਉਰਫ ਸ਼ਿੰਦੇ ਨੇ ਵੀ ਫ਼ਿਲਮ ਵਿਚ ਕਦਮ ਰੱਖਿਆ ਹੈ।

ਇਸ ਤੋਂ ਇਲਾਵਾ ਰਾਣਾ ਰਣਬੀਰ ਦੀ ਬੇਟੀ ਸੀਰਤ ਰਾਣਾ ਵੀ ਫ਼ਿਲਮੀ ਦੁਨੀਆਂ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੀ ਹੈ। ਵਿਦੇਸ਼ਾਂ ਵਿਚ ਅਰਦਾਸ ਕਰਾਂ ਦੇ ਪ੍ਰੀਮੀਅਰ ਅਤੇ ਸਪੈਸ਼ਲ ਸਕਰੀਨਿੰਗ ਦੌਰਾਨ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਹੈ। ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਸਭ ਨੇ ਇਸ ਫ਼ਿਲਮ ਨੂੰ ਬਹੁਤ ਹੁੰਗਾਰਾ ਦਿੱਤਾ ਹੈ ਤੇ ਹੋਰਨਾਂ ਨੂੰ ਇਹ ਫ਼ਿਲਮ ਦੇਖਣ ਦੀ ਸਲਾਹ ਵੀ ਦਿੱਤੀ ਹੈ। ਲੋਕਾਂ ਨੇ ਸਿਨੇਮਾਂ ਘਰ ਵਿਚ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਹਨ। ਸਾਰੇ ਦਰਸ਼ਕ ਫ਼ਿਲਮ ਦੇਖਦੇ ਦੇਖਦੇ ਭਾਵੁਕ ਹੋ ਗਏ ਸਨ।  

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ