ਹਿਮੇਸ਼ ਰੇਸ਼ਮੀਆ ਤੋਂ ਬਾਅਦ ਹੁਣ ਰਾਖੀ ਸਾਵੰਤ ਕਰਨਾ ਚਾਹੁੰਦੀ ਹੈ ਰਾਨੂੰ ਮੰਡਲ ਨਾਲ ਕੰਮ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੋਸ਼ਲ ਮੀਡੀਆ ਸਟਾਰ ਰਾਨੂੰ ਮੰਡਲ ਨੂੰ ਅੱਜ ਸਭ ਜਾਣਦੇ ਹਨ। ਰੇਲਵੇ ਸਟੇਸ਼ਨ 'ਤੇ ਗੀਤ ਗਾਉਣ ਵਾਲੀ ਰਾਨੂੰ ਨੇ ਹਿਮੇਸ਼ ਰੇਸ਼ਮੀਆ ਦੀ ਫਿਲਮ 'ਹੈਪੀ ਹਾਰਡੀ ..

Rakhi Sawant

ਮੁੰਬਈ : ਸੋਸ਼ਲ ਮੀਡੀਆ ਸਟਾਰ ਰਾਨੂੰ ਮੰਡਲ ਨੂੰ ਅੱਜ ਸਭ ਜਾਣਦੇ ਹਨ। ਰੇਲਵੇ ਸਟੇਸ਼ਨ 'ਤੇ ਗੀਤ ਗਾਉਣ ਵਾਲੀ ਰਾਨੂੰ ਨੇ ਹਿਮੇਸ਼ ਰੇਸ਼ਮੀਆ ਦੀ ਫਿਲਮ 'ਹੈਪੀ ਹਾਰਡੀ ਅਤੇ ਹੀਰ' ਲਈ 3 ਗੀਤ ਵੀ ਗਾ ਦਿੱਤੇ ਹਨ। ਇਸ ਵਿੱਚ ਰਾਖੀ ਸਾਵੰਤ ਵੀ ਉਨ੍ਹਾਂ ਦੇ ਨਾਲ ਕੰਮ ਕਰਨ ਲਈ ਪ੍ਰੇਸ਼ਾਨ ਹੈ। ਦਰਅਸਲ ਰਾਖੀ ਸਾਵੰਤ ਦਾ ਵੀਡੀਓ ਗੀਤ ਛੱਪਨ ਛੁਨੀ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਹੋਇਆ ਹੈ।

ਰਾਖੀ ਗੀਤ ਨੂੰ ਪ੍ਰਮੋਟ ਕਰਨ ਵਿੱਚ ਲੱਗੀ ਹੋਈ ਹੈ ਅਤੇ ਉਹ ਚਾਹੁੰਦੀ ਹੈ ਕਿ ਰਾਨੂੰ ਮੰਡਲ ਉਨ੍ਹਾਂ ਦੇ ਇਸ ਗੀਤ ਦੇ ਰੀਮਿਕਸ ਵਰਜਨ ਨੂੰ ਆਪਣੀ ਆਵਾਜ਼ ਦੇਵੇ। ਦੱਸ ਦਈਏ ਕਿ ਰਾਖੀ 'ਤੇ ਫਿਲਮਾਏ ਗਏ ਆਰੀਜਨਲ ਗੀਤ ਨੂੰ ਮੰਦਾਕਿਨੀ ਬੋਰਾ ਨੇ ਗਾਇਆ ਹੈ। ਵੀਡੀਓ ਗੀਤ 'ਚ ਰਾਖੀ ਤੋਂ ਇਲਾਵਾ ਮਿਉਰਾਕਸ਼ੀ ਬੋਰਾ ਅਤੇ ਮੋਨਿਕਾ ਸਿੰਘ ਵੀ ਹਨ। 

ਕੁਝ ਦਿਨ ਪਹਿਲਾਂ ਇੱਕ ਇੰਟਰਵਯੂ ਦੇ ਦੌਰਾਨ ਲਤਾ ਮੰਗੇਸ਼ਕਰ ਨੇ ਰਾਨੂੰ ਮੰਡਲ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਸੀ, 'ਜੇਕਰ ਮੇਰੇ ਨਾਮ ਅਤੇ ਕੰਮ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ।  ਪਰ ਮੈਂ ਇਹ ਵੀ ਮਹਿਸੂਸ ਕਰਦੀ ਹਾਂ ਕਿ ਨਕਲ ਕਰਨ ਨਾਲ ਤੁਹਾਨੂੰ ਲੰਬੇ ਸਮਾਂ ਤੱਕ ਸਫਲਤਾ ਨਹੀਂ ਮਿਲ ਸਕਦੀ ਹੈ। ਟੀਵੀ 'ਤੇ ਮਿਊਜ਼ਿਕ ਸ਼ੋਅ 'ਚ ਆਉਣ ਵਾਲੇ ਪ੍ਰਤੀਯੋਗੀਆਂ ਲਈ ਚਿੰਤਾ ਜਤਾਉਂਦੇ ਹੋਏ ਲਤਾ ਮੰਗੇਸ਼ਕਰ ਨੇ ਕਿਹਾ ਸੀ, ਕਈ ਬੱਚੇ ਮੇਰੇ ਗੀਤ ਬਹੁਤ ਹੀ ਖੂਬਸੂਰਤੀ ਨਾਲ ਗਾਉਂਦੇ ਹਨ ਪਰ ਕਿੰਨਿਆਂ ਨੂੰ ਉਨ੍ਹਾਂ ਦੀ ਪਹਿਲੀ ਸਫਲਤਾ ਤੋਂ ਬਾਅਦ ਰੱਖਿਆ ਗਿਆ ਹੋਵੇਗਾ।

ਮੈਂ ਸਿਰਫ ਸੁਨਿਧੀ ਚੌਹਾਨ ਅਤੇ ਸ਼ਰੇਆ ਘੋਸ਼ਾਲ ਨੂੰ ਜਾਣਦੀ ਹਾਂ। ਲਤਾ ਜੀ ਨੇ ਆਪਣੀ ਭੈਣ ਆਸਾ ਭੋਸਲੇ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਆਸਾ ਆਪਣੇ ਸਟਾਇਲ 'ਚ ਗੀਤ ਦੀ ਜਿਦ ਨਹੀਂ ਕਰਦੀ ਤਾਂ ਉਹ ਮੇਰਾ ਪਰਛਾਵਾਂ ਬਣ ਕੇ ਰਹਿ ਜਾਂਦੀ ਹੈ। ਉਹ ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਣ ਹੈ ਕਿ ਵਿਅਕਤੀ ਦੀ ਪ੍ਰਤੀਭਾ ਉਸਨੂੰ ਕਿੰਨੀ ਦੂਰ ਤੱਕ ਲੈ ਕੇ ਜਾ ਸਕਦੀ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ