ਬਿੱਗ-ਬੋਸ12 ਇਸ ਹਫ਼ਤੇ ਕਰ ਸਕਦਾ ਹੈ ਧਮਾਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਿੱਗ-ਬੋਸ12 ਵਿਚ ਆਉਣ ਵਾਲੇ ਹਫ਼ਤਾਵਾਰ ਐਪਿਸੋਡਸ ਵਿਚ ਧਮਾਲ ਹੋਣ.....

Salman Khan

ਮੁੰਬਈ ( ਭਾਸ਼ਾ ): ਬਿੱਗ-ਬੋਸ12 ਵਿਚ ਆਉਣ ਵਾਲੇ ਹਫ਼ਤਾਵਾਰ ਐਪਿਸੋਡਸ ਵਿਚ ਧਮਾਲ ਹੋਣ ਵਾਲਾ ਹੈ। ਦੱਸ ਦਈਏ ਕਿ ਹਫ਼ਤੇ ਦੇ ਆਖਰੀ ਦਿਨ ਸਲਮਾਨ ਦੇ ਨਾਲ ਟੀਵੀ ਜਾਂ ਬਾਲੀਵੁੱਡ ਦੇ ਸਿਤਾਰੇ ਮਹਿਮਾਨ ਬਣ ਕੇ ਆਉਂਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪ੍ਰੀਤੀ ਜਿੰਟਾ,  ਸ਼ਾਹਰੁਖ ਖਾਨ ਅਤੇ ਰਣਵੀਰ ਸਿੰਘ ਫਿਲਮ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਸ਼ੋਅ ਦਾ ਹਿੱਸਾ ਬਣਨਗੇ। ਇਸ ਹਫ਼ਤੇ ਪ੍ਰੀਤੀ ਜਿੰਟਾ ਫਿਲਮ ‘ਭਇਯਾਜੀ’ ਸੁਪਰਿਹਟ ਦਾ ਸਲਮਾਨ  ਦੇ ਸ਼ੋਅ ਵਿਚ ਪ੍ਰਮੋਸ਼ਨ ਕਰੇਗੀ। ਫਿਲਮ 23 ਨਵੰਬਰ ਨੂੰ ਰਿਲੀਜ਼ ਹੋਵੇਗੀ।

ਪ੍ਰੀਤੀ ਤੋਂ ਇਲਾਵਾ ਸਨੀ ਦਿਓਲ, ਅਮੀਸ਼ਾ ਪਟੇਲ, ਅਰਸ਼ਦ ਵਾਰਸੀ ਅਹਿਮ ਰੋਲ ਵਿਚ ਨਜ਼ਰ ਆਉਣਗੇ। ਸਲਮਾਨ ਅਤੇ ਪ੍ਰੀਤੀ ਕਈ ਫਿਲਮਾਂ ਵਿਚ ਇਕੱਠੇ ਕੰਮ ਕਰ ਚੁੱਕੇ ਹਨ। ਪ੍ਰੀਤੀ ਤੋਂ ਬਾਅਦ ਰਣਵੀਰ ਸਿੰਘ ਬਿੱਗ-ਬੋਸ ਵਿਚ ਦਿਖਾਈ ਦੇਵੇਗਾ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਸਿੰਬਾ’ 28 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਵਿਚ ਰਣਵੀਰ ਸਿੰਘ ਦੇ ਉਲਟ ਸਾਰਾ ਅਲੀ ਖਾਨ ਹਨ। ਮੁੰਬਈ ਮਿਰਰ ਨੇ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਰਣਵੀਰ ਸ਼ੋਅ ਵਿਚ ਰੋਹਿਤ ਸ਼ੈੱਟੀ ਦੇ ਨਾਲ ਆਉਣਗੇ। ਬਿੱਗ-ਬੋਸ ਟੀਮ ਰਣਵੀਰ ਅਤੇ ਸਲਮਾਨ ਦੇ ਵਿਚ ਮਜੇਦਾਰ ਕਰਤੱਬ ਦੀ ਯੋਜਨਾ ਕਰ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ 14-15 ਨਵੰਬਰ ਨੂੰ ਰਣਵੀਰ ਸਿੰਘ ਦੀ ਦੀਪਿਕਾ ਪਾਦੂਕੌਣ ਨਾਲ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ। ਰਣਵੀਰ ਤੋਂ ਬਾਅਦ ਸ਼ਾਹਰੁਖ ਫਿਲਮ ‘ਜੀਰੋ’ ਦੀ ਪ੍ਰਮੋਸ਼ਨ ਕਰਨ ਦੇ ਲਈ ਬਿੱਗ-ਬੋਸ ਹਾਊਸ ਵਿਚ ਪਹੁੰਚਣਗੇ। ਕਿੰਗ ਖਾਨ ਦੇ ਨਾਲ ਕਟਰੀਨਾ ਅਤੇ ਅਨੁਸ਼ਕਾ ਸ਼ਰਮਾ  ਵੀ ਆਵੇਗੀ। ਦੱਸ ਦਈਏ ਕਿ ‘ਜੀਰੋਂ’ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਹਾਲਾਂਕਿ ਸ਼ਾਹਰੁਖ ਖਾਨ ਅਤੇ ਰਣਵੀਰ ਸਿੰਘ ਕਿਹੜੇ ਹਫ਼ਤੇਵਾਰ ਵਿਚ ਸ਼ੋਅ ਦਾ ਹਿੱਸਾ ਬਣਨਗੇ ਅਜੇ ਤੱਕ ਇਸ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਪਰ ਇੰਨ੍ਹਾਂ ਜ਼ਰੁਰ ਹੈ ਕਿ ਬਿੱਗ-ਬੋਸ ਦੇ ਅਗਲੇ ਐਪਿਸੋਡ ਵਿਚ ਜਬਰਦਸਤ ਮਨੋਰੰਜਨ ਹੋਣ ਵਾਲਾ ਹੈ। ਪਹਿਲਾਂ ਵੀ ਸ਼ਾਹਰੁਖ ਅਤੇ ਰਣਵੀਰ ਰਿਅਲਿਟੀ ਸ਼ੋਅ ਵਿਚ ਆ ਚੁੱਕੇ ਹਨ। ਬਿੱਗ-ਬੋਸ ਸ਼ੋਅ ਵਿਚ ਲੜਾਈ-ਝਗੜਿਆਂ ਦੇ ਨਾਲ-ਨਾਲ ਡਰਾਮਾ ਵੀ ਜਾਰੀ ਰਹਿੰਦਾ ਹੈ। ਆਏ ਸਾਲ ਕੁਝ ਨਾ ਕੁਝ ਸ਼ੋਅ ਵਿਚ ਨਵਾਂ ਦੇਖਣ ਨੂੰ ਮਿਲਦਾ ਹੈ।