Bigg Boss 17: ਜਦੋਂ ਮੰਜੁਲਿਕਾ ਬਣੀ ਅੰਕਿਤਾ ਲੋਖੰਡੇ; ਐਸ਼ਵਰਿਆ ਸ਼ਰਮਾ ਨਾਲ ਕੀਤਾ...

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਿੱਗ ਬੌਸ 17 ਦੇ ਨਿਰਮਾਤਾਵਾਂ ਦੁਆਰਾ ਸਾਂਝੇ ਕੀਤੇ ਗਏ ਨਵੇਂ ਪ੍ਰੋਮੋ ਵਿਚ, ਬਿੱਗ ਬੌਸ ਨੇ ਘਰ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਘਰ ਵਿਚ ਡਰਾਉਣਾ ਮਾਹੌਲ ਹੋਵੇਗਾ।

Bigg Boss 17: Ankita turns into Manjulika

View this post on Instagram

View this post on Instagram

View this post on Instagram

View this post on Instagram

View this post on Instagram

Bigg Boss 17: ਬਿੱਗ ਬੌਸ 17 'ਚ ਹਰ ਰੋਜ਼ ਲੜਾਈ-ਝਗੜਾ ਹੋਣਾ ਆਮ ਗੱਲ ਹੋ ਗਈ ਹੈ। ਪਰ ਮਜ਼ਾ ਉਦੋਂ ਆਉਂਦਾ ਹੈ ਜਦੋਂ ਇਹ ਦੁਸ਼ਮਣੀ ਟਾਸਕ ਵਿਚ ਉੱਭਰਦੀ ਦਿਖਾਈ ਦਿੰਦੀ ਹੈ। ਬਿੱਗ ਬੌਸ 17 ਦੇ ਤਾਜ਼ਾ ਐਪੀਸੋਡ ਵਿਚ ਵੀ ਅਜਿਹੀ ਹੀ ਲੜਾਈ ਦੇਖਣ ਨੂੰ ਮਿਲੀ। ਜਿਥੇ ਅੰਕਿਤਾ ਲੋਖੰਡੇ ਅਤੇ ਐਸ਼ਵਰਿਆ ਸ਼ਰਮਾ ਦੀ ਲੜਾਈ ਇਕ ਨਵੇਂ ਪੱਧਰ 'ਤੇ ਪਹੁੰਚ ਗਈ ਹੈ ਅਤੇ ਦੋਵਾਂ ਵਿਚਕਾਰ ਹਰ ਛੋਟੀ ਤੋਂ ਛੋਟੀ ਤਕਰਾਰ ਲੜਾਈ ਵਿਚ ਬਦਲ ਜਾਂਦੀ ਹੈ। ਇਸ ਦਾ ਅਸਰ ਹੁਣ ਬਿੱਗ ਬੌਸ 17 ਦੇ ਆਉਣ ਵਾਲੇ ਐਪੀਸੋਡ ਵਿਚ ਵੀ ਦੇਖਣ ਨੂੰ ਮਿਲਣ ਵਾਲਾ ਹੈ। ਜਿਥੇ ਅੰਕਿਤਾ ਲੋਖੰਡੇ ਐਸ਼ਵਰਿਆ ਸ਼ਰਮਾ ਤੋਂ ਪਾਵਰ ਖਿੱਚਦੀ ਨਜ਼ਰ ਆਉਣ ਵਾਲੀ ਹੈ।

ਬਿੱਗ ਬੌਸ 17 ਦੇ ਨਿਰਮਾਤਾਵਾਂ ਦੁਆਰਾ ਸਾਂਝੇ ਕੀਤੇ ਗਏ ਨਵੇਂ ਪ੍ਰੋਮੋ ਵਿਚ, ਬਿੱਗ ਬੌਸ ਨੇ ਘਰ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਘਰ ਵਿਚ ਡਰਾਉਣਾ ਮਾਹੌਲ ਹੋਵੇਗਾ। ਦੂਜੇ ਪਾਸੇ ਅੰਕਿਤਾ, ਖਾਨਜ਼ਾਦੀ ਅਤੇ ਸਨਾ ਮੰਜੁਲਿਕਾ ਦੇ ਰੂਪ 'ਚ ਮੇਰੇ ਢੋਲਨਾ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਬਿੱਗ ਬੌਸ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਘਰ 'ਚ ਕਿਸ ਦੇ ਕੋਲ ਪਾਵਰ ਨਹੀਂ ਹੋਣੀ ਚਾਹੀਦੀ? ਇਸ 'ਤੇ ਅੰਕਿਤਾ ਕਹਿੰਦੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਐਸ਼ਵਰਿਆ ਕਿਸੇ ਸ਼ਕਤੀ ਦੀ ਹੱਕਦਾਰ ਹੈ। ਉਥੇ ਹੀ ਸਨਾ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਈਸ਼ਾ ਫਿਲਹਾਲ ਪਾਵਰ ਨੂੰ ਸੰਭਾਲ ਸਕਦੀ ਹੈ।

ਇਸ ਤੋਂ ਬਾਅਦ ਪ੍ਰੋਮੋ 'ਚ ਵਿੱਕੀ ਜੈਨ, ਮੁਨੱਵਰ ਫਾਰੂਕੀ, ਨੀਲ ਭੱਟ, ਅਰੁਣ ਮਾ ਸ਼ੈਟੀ ਅਤੇ ਅਨੁਰਾਗ ਡੋਵਾਲ ਨੂੰ ਇਕ-ਇਕ ਕਰਕੇ ਖਾਨਜ਼ਾਦੀ, ਸਨਾ ਖਾਨ ਅਤੇ ਅੰਕਿਤਾ ਲੋਖੰਡੇ ਚੁਣਦੇ ਨਜ਼ਰ ਆ ਰਹੇ ਹਨ। ਇਸ ਪ੍ਰੋਮੋ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕਾਫੀ ਪ੍ਰਤੀਕਿਰਿਆਵਾਂ ਦਿਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ਅੰਕਿਤਾ ਲੋਖੰਡੇ ਅਸਲੀ ਮੰਜੁਲਿਕਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਮੰਜੁਲਿਕਾ ਐਸ਼ਵਰਿਆ ਸ਼ਰਮਾ ਹੈ। ਤੀਜੇ ਯੂਜ਼ਰ ਨੇ ਲਿਖਿਆ, ਪੂਰਾ ਡਰਾਮਾ। ਚੌਥੇ ਯੂਜ਼ਰ ਨੇ ਲਿਖਿਆ, ਇਕ ਮੰਜੁਲਿਕਾ ਨਹੀਂ ਸੰਭਾਲ ਹੁੰਦੀ, ਇਹ 3 ਲੈ ਆਏ।  ਪ੍ਰੋਮੋ ਨੂੰ ਦੇਖ ਕੇ ਪ੍ਰਸ਼ੰਸਕ ਆਉਣ ਵਾਲੇ ਐਪੀਸੋਡ ਲਈ ਕਾਫੀ ਉਤਸੁਕ ਨਜ਼ਰ ਆ ਰਹੇ ਹਨ।