ਜਨਮਦਿਨ ਵਿਸ਼ੇਸ਼ : ਬਚਪਨ 'ਚ ਇਸ ਰੋਗ ਤੋਂ ਪ੍ਰੇਸ਼ਾਨ ਰਿਤਿਕ ਇਸ ਤਰ੍ਹਾਂ ਬਣੇ ਬਾਲੀਵੁੱਡ ਦੇ ਸੁਪਰ ਹੀਰੋ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਦੇ ਸੁਪਰ ਹੀਰੋ ਅਦਾਕਾਰ ਰਿਤਿਕ ਰੋਸ਼ਨ ਅੱਜ ਅਪਣਾ 45ਵਾਂ ਜਨਮਦਿਨ ਮਨਾ ਰਹੇ ਹਨ। 10 ਜਨਵਰੀ 1974 ਨੂੰ ਮੁੰਬਈ ਵਿਚ ਫਿਲਮ ਇੰਡਸਟਰੀ ਦੇ ਅਦਾਕਾਰ ...

Hrithik Roshan

ਮੁੰਬਈ : ਬਾਲੀਵੁੱਡ ਦੇ ਸੁਪਰ ਹੀਰੋ ਅਦਾਕਾਰ ਰਿਤਿਕ ਰੋਸ਼ਨ ਅੱਜ ਅਪਣਾ 45ਵਾਂ ਜਨਮਦਿਨ ਮਨਾ ਰਹੇ ਹਨ। 10 ਜਨਵਰੀ 1974 ਨੂੰ ਮੁੰਬਈ ਵਿਚ ਫਿਲਮ ਇੰਡਸਟਰੀ ਦੇ ਅਦਾਕਾਰ ਡਾਇਰੈਕਟਰ ਰਾਕੇਸ਼ ਰੋਸ਼ਨ ਅਤੇ ਪਿੰਕੀ ਰੋਸ਼ਨ ਦੇ ਘਰ ਰਿਤਿਕ ਦਾ ਜਨਮ ਹੋਇਆ ਸੀ।

ਬਚਪਨ ਵਿਚ ਰਿਤਿਕ ਨੂੰ ਹਕਲਾਣੇ ਦੀ ਸਮੱਸਿਆ ਸੀ, ਜਿਸ ਦਿਨ ਸਕੂਲ ਵਿਚ ਜ਼ਬਾਨੀ ਪਰੀਖਿਆ ਹੁੰਦੀ ਸੀ ਉਸ ਦਿਨ ਰਿਤਿਕ ਬਹਾਨੇ ਬਣਾ ਕੇ ਸਕੂਲ ਨਹੀਂ ਜਾਂਦੇ ਸਨ।

ਇਸ ਤੋਂ ਬਾਅਦ ਰਿਤਿਕ ਦੇ ਮਾਤਾ -ਪਿਤਾ ਨੇ ਉਨ੍ਹਾਂ ਨੂੰ ਸਪੀਚ ਥੈਰੇਪੀ ਦਿਵਾਉਣੀ ਸ਼ੁਰੂ ਕੀਤੀ ਅਤੇ ਇਕ ਇੰਟਰਵਿਊ ਵਿਚ ਵੀ ਰਿਤਿਕ ਨੇ ਇਸ ਗੱਲ ਦਾ ਜਿਕਰ ਕੀਤਾ ਸੀ ਕਿ ਉਹ ਅੱਜ ਵੀ ਸਪੀਚ ਥੈਰੇਪੀ ਅਪਣਾਉਂਦੇ ਹਨ। ਰਿਤਿਕ ਰੋਸ਼ਨ ਬਾਲੀਵੁੱਡ ਦੇ ਇਕ ਵਧੀਆ ਅਦਾਕਾਰ ਅਤੇ ਡਾਂਸਰ ਹੋਣ ਦੇ ਨਾਲ - ਨਾਲ ਇਕ ਚੰਗੇ ਪਿਤਾ ਵੀ ਹਨ।

ਉਨ੍ਹਾਂ ਨੇ ਸਾਲ 2000 ਵਿਚ ਸੁਜੈਨ ਖਾਨ ਦੇ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਰਿਹਾਨ ਅਤੇ ਰਿਧਾਨ ਹਨ। ਦੱਸ ਦਈਏ ਕਿ ਰਿਤਿਕ ਅਤੇ ਸੁਜੈਨ ਬਚਪਨ ਦੇ ਦੋਸਤ ਹਨ ਅਤੇ ਕਾਲਜ ਸਵੀਟਹਾਰਟ ਵੀ।

ਸਾਲ 2013 ਵਿਚ ਦੋਨਾਂ ਨੇ ਇਕ ਦੂਜੇ ਨੂੰ ਤਲਾਕ ਦੇਣ ਦਾ ਫੈਸਲਾ ਕਰ ਲਿਆ ਸੀ ਅਤੇ 2014 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਦੱਸ ਦਈਏ ਕਿ ਜਦੋਂ ਅਦਾਕਾਰਾ ਕੰਗਣਾ ਰਨੌਤ ਦੇ ਨਾਲ ਰਿਤਿਕ ਦਾ ਵਿਵਾਦ ਹੋਇਆ ਸੀ ਤਦ ਉਨ੍ਹਾਂ ਦੇ ਪਰਵਾਰ ਅਤੇ ਉਨ੍ਹਾਂ ਦੀ ਪਤਨੀ ਸੁਜੈਨ ਉਨ੍ਹਾਂ ਦਾ ਸੱਭ ਤੋਂ ਵੱਡਾ ਸਪੋਰਟ ਸੀ। ਰਿਤਿਕ ਨੇ ਅਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਕੱਲ ਹੋ ਨਾ ਹੋ' ਤੋਂ ਕੀਤੀ ਸੀ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਵਿਚ ਕਈ ਹਿੱਟ ਫਿਲਮਾਂ ਦਿਤੀਆਂ। ਇਸ ਫਿਲਮ ਨੂੰ ਰਿਤਿਕ ਦੇ ਪਿਤਾ ਰਾਕੇਸ਼ ਰੋਸ਼ਨ ਨੇ ਡਾਇਰੈਕਟ ਕੀਤਾ ਸੀ। ਰਿਤਿਕ ਰੋਸ਼ਨ ਛੇਤੀ ਹੀ ਫ਼ਿਲਮ 'ਸੁਪਰ 30' ਵਿਚ ਨਜ਼ਰ ਆਉਣਗੇ ਅਤੇ ਇਸ ਫ਼ਿਲਮ ਵਿਚ ਉਹ ਗਣਿਤ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਬਿਹਾਰ ਦੇ ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਹੈ।

ਰਿਤਿਕ ਨੇ ਕਈ ਜ਼ਬਰਦਸਤ ਫ਼ਿਲਮਾਂ ਕੀਤੀਆਂ ਜਿਸ ਵਿਚ 'ਫ਼ਿਜਾ', 'ਯਾਦੇਂ', 'ਆਪ ਮੁਜੇ ਅੱਛੇ ਲੱਗਨੇ ਲੱਗੇ', 'ਨਾ ਤੂੰ ਜਾਨੋ ਨਾ ਹਮ', 'ਮੁਜਸੇ ਦੋਸਤੀ ਕਰੋਗੇ' ਅਤੇ 'ਮੈਂ ਪ੍ਰੇਮ ਕੀ ਦੀਵਾਨੀ ਹੂੰ' ਪਰ ਪਿਤਾ ਰਾਕੇਸ਼ ਰੋਸ਼ਨ ਦੇ ਨਾਲ ਰਿਤਿਕ ਦੀ ਫਿਲਮ 'ਕੋਈ ਮਿਲ ਗਿਆ' ਨੇ ਉਨ੍ਹਾਂ ਦੇ ਕਰੀਅਰ ਦੀ ਤਸਵੀਰ ਬਦਲ ਦਿਤੀ। ਇਸ ਤੋਂ ਬਾਅਦ ਰਿਤਿਕ ਨੇ ਬੈਕ ਟੂ ਬੈਕ 'ਧੂਮ - 2', 'ਅਗਨੀਪਥ', 'ਜਿੰਦਗੀ ਨਾ ਮਿਲੇਗੀ ਦੁਬਾਰਾ' ਅਤੇ 'ਬੈਂਗ - ਬੈਂਗ' ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਰਿਤਿਕ ਰੋਸ਼ਨ ਦੀ ਫ਼ਿਲਮ 'ਕਾਬਿਲ' ਨੂੰ ਵੀ ਫੈਂਸ ਨੇ ਖੂਬ ਪਸੰਦ ਕੀਤਾ ਸੀ।