ਜਨਮਦਿਨ ਵਿਸ਼ੇਸ਼ : ਭੰਗੜੇ ਦੇ ਬਾਦਸ਼ਾਹ ਦਿਲਜੀਤ ਦੋਸਾਂਝ ਨੇ ਇਸ ਬਾਲੀਵੁੱਡ ਫ਼ਿਲਮ ਤੋਂ ਕੀਤਾ ਸੀ ਡੈਬਿਊ
: ਪਹਿਲਾਂ ਗਾਉਣਾ ਅਤੇ ਫਿਰ ਚੰਗੀ ਐਕਟਿੰਗ ਨਾਲ ਬਾਲੀਵੁੱਡ ਨੂੰ ਅਪਣੀ ਮੁੱਠੀ ਵਿਚ ਕਰਨ ਵਾਲੇ ਦਿਲਜੀਤ ਦੋਸਾਂਝ ਦਾ ਅੱਜ 35ਵਾਂ ਜਨਮਦਿਨ ਹੈ। ਦਿਲਜੀਤ ਪੰਜਾਬ ਦੇ ...
ਚੰਡੀਗੜ੍ਹ : ਪਹਿਲਾਂ ਗਾਉਣਾ ਅਤੇ ਫਿਰ ਚੰਗੀ ਐਕਟਿੰਗ ਨਾਲ ਬਾਲੀਵੁੱਡ ਨੂੰ ਅਪਣੀ ਮੁੱਠੀ ਵਿਚ ਕਰਨ ਵਾਲੇ ਦਿਲਜੀਤ ਦੋਸਾਂਝ ਦਾ ਅੱਜ 35ਵਾਂ ਜਨਮਦਿਨ ਹੈ। ਦਿਲਜੀਤ ਪੰਜਾਬ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਹਨ। ਉਥੇ ਹੀ ਉਨ੍ਹਾਂ ਨੇ 2016 ਵਿਚ ਰਿਲੀਜ਼ ਹੋਈ ਫਿਲਮ 'ਉੜਤਾ ਪੰਜਾਬ' ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਅਤੇ ਛਾ ਗਏ। ਉਸ ਤੋਂ ਬਾਅਦ ਫਿਲੌਰੀ, ਸੂਰਮਾ ਅਤੇ ਵੇਲਕਮ ਟੂ ਨਿਊਯਾਰਕ ਵਰਗੀ ਫਿਲਮਾਂ ਵਿਚ ਨਜ਼ਰ ਆਏ।
ਬਾਲੀਵੁੱਡ ਵਿਚ ਸਾਰੇ ਅਦਾਕਾਰ ਅਪਣੇ ਸਵੈਗ ਅਤੇ ਬਿੰਦਾਸ ਲੁਕ ਦੀ ਵਜ੍ਹਾ ਨਾਲ ਫਿਲਮਾਂ ਵਿਚ ਪਸੰਦ ਕੀਤੇ ਜਾਂਦੇ ਹਨ ਪਰ ਦਿਲਜੀਤ ਨੇ ਪੱਗ ਪਹਿਨ ਕੇ ਬਿਨਾਂ ਕਿਸੇ ਕੂਲ ਜਾਂ ਹੌਟ ਲੁਕ ਦੀ ਬਦੌਲਤ ਇੰਡਸਟਰੀ ਵਿਚ ਅਪਣੀ ਇਕ ਵੱਖਰੀ ਹੀ ਪਹਿਚਾਣ ਬਣਾਈ ਹੈ। ਦਿਲਜੀਤ ਦੋਸਾਂਝ ਅਪਣੀ ਐਲਬਮ 'ਰੋਅਰ' ਲਈ ਵੀ ਚਰਚਾ ‘ਚ ਬਣੇ ਰਹੇ। ਉਹਨਾਂ ਅਪਣੇ ਜਨਮਦਿਨ 'ਤੇ ਅਪਣੇ ਫੈਨਜ਼ ਦੇ ਨਾਲ ਮਿਊਜ਼ਿਕ ਵੀਡੀਓ ਨੂੰ ਸ਼ੇਅਰ ਕੀਤਾ ਹੈ।
ਉਹਨਾਂ ਨੇ ਪੰਜਾਬੀ ਫਿਲਮ ਜਗਤ ਨੂੰ ਕਈ ਸੁਪਰ ਹਿੱਟ ਮੂਵੀਆਂ ਦਿਤੀਆਂ ਹਨ, ਜਿਵੇਂ 'ਜੱਟ ਐਂਡ ਜੂਲੀਏਟ', 'ਜਿਨ੍ਹੇ ਮੇਰਾ ਦਿਲ ਲੁੱਟਿਆ', 'ਪੰਜਾਬ 1984', 'ਸਰਦਾਰ ਜੀ', 'ਅੰਬਰਸਰੀਆ' 'ਜੱਟ ਐਂਡ ਜੂਲੀਏਟ-2' ਅਤੇ ‘ਡਿਸਕੋ ਸਿੰਘ’ ਵਰਗੀਆਂ ਫਿਲਮਾਂ ‘ਚ ਐਕਟਿੰਗ ਅਤੇ ਕਾਮੇਡੀ ਨਾਲ ਸਰੋਤਿਆਂ ਦੇ ਦਿਲਾਂ 'ਚ ਵੱਖਰੀ ਪਛਾਣ ਬਣਾ ਲਈ ਹੈ। ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਅਪਣੇ ਅਭਿਨੈ ਦਾ ਲੋਹਾ ਬਾਲੀਵੁੱਡ 'ਚ ਵੀ ਮਨਵਾ ਚੁੱਕੇ ਹਨ। ਐਲਬਮ 'ਰੋਅਰ' ਦਾ ਗੀਤ 'ਠੱਗ ਲਾਈਫ' ਦੀ ਵੀਡੀਓ ਨੂੰ ਦਰਸ਼ਕਾਂ ਦੇ ਰੂਬਰੂ ਕਰ ਦਿਤਾ ਹੈ। ਇਸ ਗੀਤ ਦੀ ਵੀਡੀਓ ਬਹੁਤ ਵਧੀਆ ਬਣਾਈ ਗਈ ਹੈ।
ਵੀਡੀਓ 'ਚ ਦਿਲਜੀਤ ਅੱਤਰੰਗੇ ਕਪੜਿਆਂ ਦੇ ਨਾਲ ਨਾਲ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ। 'ਠੱਗ ਲਾਈਫ’ ਪੂਰਾ ਭੰਗੜੇ ਵਾਲਾ ਗੀਤ ਹੈ ਜੋ ਕਿ ਸਰੋਤਿਆਂ ਨੂੰ ਭੰਗੜਾ ਪਾਉਣ ਲਈ ਮਜ਼ਬੂਰ ਕਰ ਦੇਵੇਗਾ। ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
'ਰੋਅਰ' ਐਲਬਮ ਦੇ ਗੀਤਾਂ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ ਤੇ ਇਸ ਐਲਬਮ ਦੇ ਲਈ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਫ਼ਿਲਮਾਂ ਦੇ ਨਾਲ - ਨਾਲ ਇਨ੍ਹਾਂ ਦੇ ਗੀਤਾਂ ਨੂੰ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਇਕ ਇੰਟਰਵਿਊ ਵਿਚ ਦਿਲਜੀਤ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਹਿਲਾ ਪਿਆਰ ਸੰਗੀਤ ਹੈ।