ਮਸ਼ਹੂਰ ਅਮਰੀਕੀ ਅਭਿਨੇਤਾ ਜੇਨ- ਮਾਈਕਲ ਵਿਨਸੇਂਟ ਦੀ ਮੌਤ, ਇਕ ਐਪੀਸੋਡ ਦਾ ਲੈਂਦੇ ਸੀ 2 ਲੱਖ ਡਾਲਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਮਰੀਕੀ ਅਭਿਨੇਤਾ ਜੇਨ-ਮਾਈਕਲ ਵਿਨਸੇਂਟ ਦੀ 73 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਵਿਲਸੇਂਟ ਟੀਵੀ ਸੀਰੀਜ਼ ‘ਏਅਰਵੁਲਫ’ ਵਿਚ ਆਪਣੇ ਕਿਰਦਾਰ ਦੇ ਲਈ ਜਾਣੇ ਜਾਂਦੇ ਹਨ।

Jan-Michael Vincent

ਅਮਰੀਕੀ ਅਭਿਨੇਤਾ ਜੇਨ-ਮਾਈਕਲ ਵਿਨਸੇਂਟ ਦੀ 73 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਵਿਲਸੇਂਟ ਟੀਵੀ ਸੀਰੀਜ਼ ‘ਏਅਰਵੁਲਫ’ ਵਿਚ ਆਪਣੇ ਕਿਰਦਾਰ ਦੇ ਲਈ ਜਾਣੇ ਜਾਂਦੇ ਹਨ। ਵਿਨਸੇਂਟ ਦਾ ਕਰੀਅਰ 1967 ਵਿਚ ਸ਼ੁਰੂ ਹੋਇਆ ਸੀ।

ਉਸਦੀ ਪਹਿਲੀ ਫਿਲਮ ‘ਦ ਬੈਂਡਿਟਸ’ ਸੀ, ਜਿਸਤੋਂ ਬਾਅਦ ਉਹਨਾਂ ਨੇ ‘ਬਸਟਰ ਐਂਡ ਬਿਲੀ’, ‘ਦ ਟ੍ਰਾਈਬ’, ‘ਹੁਪਰ’ ਅਤੇ ਡੈਮਨੇਸ਼ਨ ਐਲੀ’ ਵਿਚ ਵੀ ਕੰਮ ਕੀਤਾ।ਏਅਰਵੁਲਫ ਦੇ ਤਿੰਨਾਂ ਸੀਜ਼ਨਾਂ ਵਿਚ ਕੰਮ ਕਰਨ ਦੌਰਾਨ ਵਿਨਸੇਂਟ ਅਮਰੀਕੀ ਟੈਲੀਵੀਜ਼ਨ ਵਿਚ ਸਭ ਤੋਂ ਜ਼ਿਆਦਾ ਮਿਹਨਤਾਨਾ ਹਾਸਿਲ ਕਰਨ ਵਾਲੇ ਕਲਾਕਾਰ ਬਣੇ ਸੀ।

ਇਹ ਵੀ ਦੱਸਿਆ ਗਿਆ ਕਿ ਉਹਨਾਂ ਨੇ ਪ੍ਰਤੀ ਐਪੀਸੋਡ 2,00000 ਡਾਲਡ ਕਮਾਏ। ਵਿਨਸੇਂਟ ਨਿਜੀ ਜ਼ਿੰਦਗੀ ਨੂੰ ਲੈ ਕੇ ਵੀ ਵਿਵਾਦਾਂ ਵਿਚ ਰਹੇ। ਸਾਲ 2000 ਵਿਚ ਉਹਨਾਂ ਖਿਲਾਫ਼ ਆਏ ਡਿਫਾਲਟ ਫੈਸਲੇ ਤਹਿਤ ਉਹਨਾਂ ਨੂੰ 3,50,000 ਡਾਲਰ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਦੇ ਲਈ ਮਜ਼ਬੂਰ ਹੋਣਾ ਪਿਆ।