ਕਰੋੜਾਂ ਦੀ ਜਾਇਦਾਦ ਦੇ ਮਾਲਕ ਸਨ ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰ ਸਤੀਸ਼ ਕੌਸ਼ਿਕ

ਏਜੰਸੀ

ਮਨੋਰੰਜਨ, ਬਾਲੀਵੁੱਡ

ਸਖ਼ਤ ਮਿਹਨਤ ਅਤੇ ਲਗਨ ਦੇ ਦਮ 'ਤੇ ਬਾਲੀਵੁੱਡ 'ਚ ਬਣਾਈ ਖ਼ਾਸ ਪਛਾਣ 

Satish Kaushik (file photo)

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਬੀਤੇ ਦਿਨੀਂ ਸਦਾ ਲਈ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਦਿਹਾਂਤ ਕਾਰਨ ਪਰਿਵਾਰ ਦੇ ਨਾਲ-ਨਾਲ ਫ਼ਿਲਮ ਜਗਤ ਵਿਚ ਵੀ ਮਾਯੂਸੀ ਦਾ ਆਲਮ ਹੈ।

ਇਹ ਵੀ ਪੜ੍ਹੋ:   ਨਹੀਂ ਰਹੇ ਮਸ਼ਹੂਰ ਕਬੱਡੀ ਪ੍ਰਮੋਟਰ ਜਸਦੇਵ ਗੋਲਾ

ਸਤੀਸ਼ ਕੌਸ਼ਕ ਆਪਣੀ ਅਦਾਕਾਰੀ ਸਦਕਾ ਆਪਣੇ ਚਹੇਤਿਆਂ ਦੇ ਦਿਲਾਂ ਵਿਚ ਗਹਿਰੀ ਛਾਪ ਛੱਡ ਗਏ ਹਨ। ਪਰਿਵਾਰ ਵਿਚ ਕੌਸ਼ਕ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਅਤੇ ਇੱਕ ਧੀ ਰਹਿ ਗਈ ਹੈ। ਦੱਸ ਦੇਈਏ ਕਿ ਸਤੀਸ਼ ਕੌਸ਼ਿਕ ਨੇ 1985 'ਚ ਸ਼ਸ਼ੀ ਕੌਸ਼ਿਕ ਨਾਲ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਇੱਕ ਪੁੱਤਰ ਸਾਨੂ ਕੌਸ਼ਿਕ ਹੋਇਆ ਪਰ ਦੋ ਸਾਲ ਦੀ ਉਮਰ 'ਚ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਸਾਲ 2012 'ਚ ਸਰੋਗੇਟ ਮਾਂ ਦੇ ਜ਼ਰੀਏ ਫਿਰ ਤੋਂ ਬੇਟੀ ਵੰਸ਼ਿਕਾ ਦੇ ਪਿਤਾ ਬਣੇ। 

ਇਹ ਵੀ ਪੜ੍ਹੋ:  ਗਾਇਕ ਹੈਪੀ ਰਾਏਕੋਟੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਗੀਤ ਨੂੰ ਲੈ ਕੇ ਜਲੰਧਰ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ

ਲੰਬੇ ਸਮੇਂ ਤੋਂ ਫ਼ਿਲਮ ਜਗਤ ਨਾਲ ਜੁੜੇ ਸਟੇਸ਼ ਕੌਸ਼ਕ ਕਰੋੜਾਂ ਰੁਪਏ ਦੀ ਜਾਇਦਾਦ ਦੇ ਮਾਲਕ ਸਨ। ਰਿਪੋਰਟਾਂ ਦੀ ਮੰਨੀਏ ਤਾਂ ਸਾਲ 2023 'ਚ ਉਨ੍ਹਾਂ ਦੀ ਨੈੱਟਵਰਥ ਕਰੀਬ 50 ਕਰੋੜ ਰੁਪਏ ਹੈ। ਅਦਾਕਾਰ ਦੇ ਫ਼ਿਲਮੀ ਸਫ਼ਰ 'ਤੇ ਝਾਤ ਮਾਰੀਏ ਤਾਂ ਉਨ੍ਹਾਂ ਨੇ ਵੱਖ-ਵੱਖ ਜੌਨਰ ਦੀਆਂ ਕਈ ਫ਼ਿਲਮਾਂ ਵਿਚ ਕੰਮ ਕੀਤਾ ਜਿਨ੍ਹਾਂ ਵਿਚੋਂ  'ਮਿਸਟਰ ਐਂਡ ਮਿਸਿਜ਼ ਖਿਲਾੜੀ', 'ਦੀਵਾਨਾ ਮਸਤਾਨਾ', 'ਕਿਊਂਕੀ ਮੈਂ ਝੂਠ ਨਹੀਂ ਬੋਲਦਾ', ਉੜਤਾ ਪੰਜਾਬ,  'ਸਾਜਨ ਚਲੇ ਸਸੁਰਾਲ', 'ਰਾਮ ਲਖਨ' ਆਦਿ ਨੇ ਕਾਫੀ ਨਾਮ ਕਮਾਇਆ ਹੈ। ਉਨ੍ਹਾਂ ਨੇ ਅਮਰੀਸ਼ ਪੁਰੀ ਤੋਂ ਲੈ ਕੇ ਅਨਿਲ ਕਪੂਰ ਤੱਕ ਉਨ੍ਹਾਂ ਨੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ।