ਮਾਨਸਿਕ ਬਿਮਾਰੀ ਨਾਲ ਜੂਝ ਰਹੀ ਹੈ ਰਿਤਿਕ ਦੀ ਭੈਣ ਸੁਨੈਨਾ, ਹਾਲਤ ਗੰਭੀਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਰਿਤੀਕ ਰੋਸ਼ਨ ਜਿੱਥੇ ਆਪਣੀ ਅਪਕਮਿੰਗ ਫਿਲਮ 'ਸੁਪਰ 30' ਦੀ ਪ੍ਰਮੋਸ਼ਨ ਵਿਚ ਕਾਫ਼ੀ ਬਿਜੀ ਹਨ।

Hrithik Roshan's sister Sunaina Roshan's health deteriorates

ਮੁੰਬਈ : ਬਾਲੀਵੁੱਡ ਅਦਾਕਾਰ ਰਿਤੀਕ ਰੋਸ਼ਨ ਜਿੱਥੇ ਆਪਣੀ ਅਪਕਮਿੰਗ ਫਿਲਮ 'ਸੁਪਰ 30' ਦੀ ਪ੍ਰਮੋਸ਼ਨ ਵਿਚ ਕਾਫ਼ੀ ਬਿਜੀ ਹਨ। ਉਥੇ ਹੀ ਉਨ੍ਹਾਂ ਦੇ  ਪਰਵਾਰ ਨਾਲ ਜੁੜੀ ਇਕ ਬੁਰੀ ਖਬਰ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਮਾਨਸਿਕ ਰੋਗ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੀ ਰਿਤੀਕ ਰੌਸ਼ਨ ਦੀ ਭੈਣ ਸੁਨੈਨਾ ਦੀ ਹਾਲਤ ਬੇਹੱਦ ਗੰਭੀਰ ਹੈ। ਡਾਕਟਰਾਂ ਮੁਤਾਬਕ ਅਗਲੇ 24 ਘੰਟੇ ਉਨ੍ਹਾਂ ਲਈ ਕਾਫੀ ਅਹਿਮ ਹਨ ਅਤੇ ਉਹ ਕੜੀ ਨਿਗਰਾਨੀ 'ਚ ਰਹੇਗੀ।

ਪਿਛਲੇ ਕੁਝ ਦਿਨਾਂ ਤੋਂ ਸੁਨੈਨਾ ਦੀ ਤਬੀਅਤ ਕਾਫੀ ਖਰਾਬ ਚੱਲ ਰਹੀ ਸੀ ਪਰ ਹੁਣ ਉਨ੍ਹਾਂ ਦੀ ਵਿਗੜੀ ਸਿਹਤ ਰੌਸ਼ਨ ਪਰਿਵਾਰ ਲਈ ਚਿੰਤਾ ਦਾ ਵਿਸ਼ਾ ਹੈ।ਦੱਸ ਦੇਈਏ ਕਿ ਸੁਨੈਨਾ ਵੀ ਪਹਿਲਾਂ ਆਪਣੇ ਡਿਪ੍ਰੈਸ਼ਨ ਨੂੰ ਲੈ ਕੇ ਗੱਲ ਕਰ ਚੁੱਕੀ ਹੈ। ਉਨ੍ਹਾਂ ਨੇ ਸਾਲ 2018 'ਚ ਇਸ ਮਾਮਲੇ 'ਚ ਖੁੱਲ੍ਹ ਕੇ ਗੱਲ ਕੀਤੀ। ਸੁਨੈਨਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਕਾਊਂਸਲਰ ਕੋਲ ਜਾਂਦੀ ਹੈ, ਜੋ ਉਨ੍ਹਾਂ ਨੂੰ ਇਸ ਹਾਲਤ 'ਚੋਂ ਬਾਹਰ ਆਉਣ 'ਚ ਮਦਦ ਕਰਦੇ ਹਨ। ਉਨ੍ਹਾਂ ਨੇ ਮਾਨਸਿਕ ਰੋਗ ਨੂੰ ਲੈ ਕੇ ਜਾਗਰੂਕਤਾ ਵਧਾਏ ਜਾਣ ਅਤੇ ਇਸ ਬੀਮਾਰੀ ਦਾ ਇਲਾਜ ਕਰਵਾਉਣ ਲਈ ਲੋਕਾਂ ਨੂੰ ਬਿਨ੍ਹਾਂ ਝਿਜ਼ਕ ਦੇ ਡਾਕਟਰ ਕੋਲ ਜਾਣ ਦੀ ਗੱਲ 'ਤੇ ਜ਼ੋਰ ਦਿੱਤਾ ਸੀ।

ਸੁਨੈਨਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਟੂਬਕਰਯਲੋਸਿਸ ਮੇਨਿੰਜਾਈਟਿਸ, ਭਾਰ ਅਤੇ ਕੈਂਸਰ ਨਾਲ ਜੰਗ ਨਾਲ ਹੀ ਅਸਫਲ ਰਿਸ਼ਤੇ ਹੀ ਡਿਪ੍ਰੈਸ਼ਨ ਦਾ ਕਾਰਨ ਬਣੇ। ਉਨ੍ਹਾਂ ਦੀ ਹਾਲਤ ਅਜਿਹੀ ਹੋ ਗਈ ਸੀ ਕਿ ਉਹ ਘਰ ਦੇ ਬਾਹਰ ਵੀ ਨਹੀਂ ਨਿਕਲਦੀ ਸੀ। ਅਜਿਹੀ ਹਾਲਤ 'ਚ ਉਨ੍ਹਾਂ ਦੀ ਮਨੋਰੋਗ ਡਾਕਟਰਾਂ ਨੇ ਬਹੁਤ ਮਦਦ ਕੀਤੀ ਸੀ। ਇਹ ਬਾਈਪੋਲਰ ਡਿਸਆਰਡਰ ਇਕ ਮਾਨਸਿਕ ਰੋਗ ਹੈ। ਇਸ 'ਚ ਵਿਅਕਤੀ ਦਾ ਸੁਭਾਅ ਤੇਜ਼ੀ ਨਾਲ ਬਦਲਦਾ ਹੈ। ਇਸ ਹਾਲਤ 'ਚ ਵਿਅਕਤੀ ਬਹੁਤ ਜ਼ਿਆਦਾ ਨਿਰਾਸ਼ਾ ਦਾ ਅਨੁਭਵ ਕਰਦਾ ਹੈ। ਇਸ ਦਾ ਇਲਾਜ ਸਾਲਾਂ ਜਾਂ ਫਿਰ ਜ਼ਿੰਦਗੀ ਭਰ ਚੱਲ ਸਕਦਾ ਹੈ।