ਅਨੰਨਿਆ ਪਾਂਡੇ ਦੀ ਪਹਿਲ ਦਾ ਹੋਇਆ ਅਸਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਇੰਸਟਾਗ੍ਰਾਮ ਨੇ ਕੀਤਾ ਇਹ ਵੱਡਾ ਬਦਲਾਅ

Ananya panday so positive campaign impact instagram launched an anti bulling feature
 
 
 

 

View this post on Instagram

 

 
 
 
 
 
 
 
 

#Repost @sopositivedsr with @get_repost ・・・ This Social Media Day.. Let's All strive to be 'So+' ! ? #SocialMediaDay #SocialForGood

A post shared by Ananya ??‍?? (@ananyapanday) on

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਨੰਨਿਆ ਪਾਂਡੇ ਦਾ ਆਡੀਆ ਅਪਣਾਉਂਦੇ ਹੋਏ ਇੰਸਟਾਗ੍ਰਾਮ ਨੇ ਐਂਟੀ-ਬੁਲਿੰਗ ਫੀਚਰ ਲਾਂਚ ਕੀਤਾ ਹੈ। ਹਾਲ ਹੀ ਵਿਚ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਨੇ ਸੋਸ਼ਲ ਮੀਡੀਆ ਡੇ ਦੇ ਮੌਕੇ 'ਤੇ ਅਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਪਾਈ ਸੀ ਜਿਸ ਵਿਚ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬੁਲਿੰਗ ਵਿਰੁਧ ਲੜਨ ਲਈ ਕਦਮ ਉਠਾਇਆ ਸੀ। ਉਹਨਾਂ ਨੇ ਸੋ ਪਾਜ਼ੀਟਿਵ ਦਾ ਫੋਟੋ ਪੋਸਟ ਕਰਦੇ ਹੋਏ ਲਿਖਿਆ ਸੀ ਸੋਸ਼ਲ ਮੀਡੀਆ ਡੇ ਦੇ ਮੌਕੇ ’ਤੇ ਲੋਕ ਸੋ ਪਾਜ਼ੀਟਿਵ ਹੋ ਜਾਂਦੇ ਹਨ।

 

 

ਹੁਣ ਇੰਸਟਾਗ੍ਰਾਮ ਨੇ ਅਪਣੇ ਪਲੇਟਫਾਰਮ ’ਤੇ ਆਨਲਾਈਨ ਬੁਲਿੰਗ ਦੇ ਮਾਮਲੇ ਨੂੰ ਰਿਪੋਰਟ ਕਰਨ ਲਈ ਇਕ ਨਵਾਂ ਫੀਚਰ ਲਾਂਚ ਕੀਤਾ ਹੈ। ਅਨੰਨਿਆ ਦੀ ਇਸ ਪੋਸਟ ਨੂੰ ਚਹੇਤਿਆਂ ਨੇ ਬਹੁਤ ਸਮਰਥਨ ਕੀਤਾ ਸੀ। ਅਨੰਨਿਆ ਪਾਂਡੇ ਦੁਆਰਾ ਸ਼ੁਰੂ ਕੀਤੀ ਗਈ ਡੀਆਰਐਸ ਪਹਿਲ ਸੋ ਪਾਜ਼ੀਟਿਵ ਨਿਸ਼ਚਿਤ ਰੂਪ ਤੋਂ ਸਹੀ ਦਿਸ਼ਾ ਵਿਚ ਅਪਣੇ ਕਦਮ ਵਧਾ ਰਹੀ ਹੈ। ਹੁਣ ਅਦਾਕਾਰ ਅਨੰਨਿਆ ਪਾਂਡੇ ਨੂੰ ਬੁਲਿੰਗ ਵਿਰੁਧ ਆਵਾਜ਼ ਉਠਾਉਣ ਲਈ ਦੇਸ਼ ਵਿਚ ਉਤਸ਼ਾਹ ਮਿਲ ਰਿਹਾ ਹੈ।

ਅਨੰਨਿਆ ਪਾਂਡੇ ਦੇ ਇਸ ਵਿਚਾਰ ਦਾ ਸਮਰਥਨ ਕਰਦੇ ਹੋਏ ਸਭ ਤੋਂ ਵੱਡੇ ਮੀਡੀਆ ਪਲੇਟਫਾਰਮ ਨੇ ਵੀ ਇਸ ਦਾ ਸਮਰਥਨ ਕੀਤਾ ਹੈ। ਹਾਲ ਹੀ ਵਿਚ ਇੰਸਟਾਗ੍ਰਾਮ ਅਧਿਕਾਰਿਕ ਹੈਂਡਲ ਨੇ ਐਂਟੀ ਬੁਲਿੰਗ ਲਈ ਨਵੇਂ ਫੀਚਰ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਜਾਣਦੇ ਹਨ ਕਿ ਬੁਲਿੰਗ ਇਕ ਅਜਿਹਾ ਚੈਲੇਂਜ ਹੈ ਜਿਸ ਦਾ ਹਰ ਕੋਈ ਸਾਹਮਣਾ ਕਰਦਾ ਹੈ ਖ਼ਾਸ ਕਰ ਕੇ ਨੌਜਵਾਨ ਪੀੜ੍ਹੀ। ਉਹ ਆਨਲਾਈਨ ਬੁਲਿੰਗ ਵਿਰੁਧ ਲੜਾਈ ਵਿਚ ਇੰਡਸਟਰੀ ਦੀ ਅਗਵਾਈ ਕਰਨ ਲਈ ਸਮਰਪਿਤ ਹਨ।

ਉਹ ਉਸ ਕਮਿਟਮੈਂਟ ਨੂੰ ਪੂਰਾ ਕਰਨ ਲਈ ਇੰਸਟਾਗ੍ਰਾਮ ਦੇ ਪੂਰੇ ਅਨੁਭਵ ’ਤੇ ਪੁਨਰਵਿਚਾਰ ਕਰ ਰਹੇ ਹਨ। ਉਹ ਇੰਸਟਾਗ੍ਰਾਮ ’ਤੇ ਬੁਲਿੰਗ ਨੂੰ ਰੋਕਣ ਲਈ ਕਦਮ ਉਠਾ ਸਕਦੇ ਹਨ ਅਤੇ ਉਹ ਖੁਦ ਲਈ ਸਟੇਂਡ ਲੈਂਦੇ ਹੋਏ ਬੁਲਿੰਗ ਦੇ ਟਾਰਗੈਟਸ ਨੂੰ ਸਮਰੱਥ ਬਣਾਉਣ ਲਈ ਵੀ ਬਹੁਤ ਕੁੱਝ ਕਰ ਸਕਦੇ ਹਨ। ਅੱਜ ਉਹ ਦੋਵਾਂ ਖੇਤਰਾਂ ਵਿਚ ਇਕ ਨਵੇਂ ਫੀਚਰ ਦਾ ਐਲਾਨ ਕਰ ਰਹੇ ਹਨ।

ਅਨੰਨਿਆ ਪਾਂਡੇ ਅਤੇ ਉਹਨਾਂ ਦੀ ਪਹਿਲ ਲਈ ਇੰਸਟਾਗ੍ਰਾਮ ਦੁਆਰਾ ਐਂਟੀ-ਬੁਲਿੰਗ ਫੀਚਰ ਦਾ ਐਲਾਨ ਕਰਨਾ ਵੱਡਾ ਕਦਮ ਹੈ। ਜਦੋਂ ਅਦਾਕਾਰ ਇਸ ਪਹਿਲ ਦੀ ਸ਼ੁਰੂਆਤ ਅਤੇ ਸਮਰਥਨ ਕਰਨ ਦੀ ਯੋਜਨਾ ਬਣਾ ਰਹੀ ਸੀ ਤਾਂ ਉਸ ਸਮੇਂ ਇਸ ਪਹਿਲ ਨੂੰ ਸ਼ੁਰੂ ਕਰਨ ਪਿੱਛੇ ਇਹ ਵਿਚਾਰ ਠੀਕ ਨਹੀਂ ਸੀ ਜੋ ਅੱਜ ਅਰਥਪੂਰਨ ਹੋ ਗਿਆ ਹੈ।