ਅਨੰਨਿਆ ਪਾਂਡੇ ਨੇ ਸੋਸ਼ਲ ਮੀਡੀਆ 'ਤੇ ਬੁਲਿੰਗ ਵਿਰੁਧ ਉਠਾਈ ਆਵਾਜ਼
ਰੀਲ ਲਾਈਫ ਦੇ ਨਾਲ ਅਸਲ ਜ਼ਿੰਦਗੀ ਵਿਚ ਵੀ ਬੈਸਟ ਸਟੂਡੈਂਟ ਸਾਬਤ ਹੋਈ ਅਨੰਨਿਆ ਪਾਂਡੇ
A post shared by Ananya ???? (@ananyapanday) on
A post shared by Ananya ???? (@ananyapanday) on
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਹਰ ਖ਼ਾਸ ਮੌਕੇ 'ਤੇ ਅਪਣੀ ਫੋਟੇ ਅਤੇ ਵੀਡੀਉ ਸ਼ੇਅਰ ਕਰਨ ਵਾਲੀ ਅਨੰਨਿਆ ਪਾਂਡੇ ਨੇ ਅੱਜ ਵਰਲਡ ਸੋਸ਼ਲ ਮੀਡੀਆ ਦਿਵਸ ਦੇ ਮੌਕੇ 'ਤੇ ਵੀ ਇਕ ਮੁਹਿੰਮ ਸ਼ੁਰੂ ਕੀਤੀ ਹੈ। ਉਸ ਨੇ ਇੰਸਟਾਗ੍ਰਾਮ ਤੋਂ ਸੋ ਪਾਜ਼ੀਟਿਵ ਨਾਮ ਦੀ ਇਕ ਪਹਿਲ ਸ਼ੁਰੂ ਕੀਤੀ ਹੈ। ਉਸ ਨੇ ਇਸ ਨਾਲ ਜੁੜੀ ਇਕ ਵੀਡੀਉ ਵੀ ਸਾਂਝੀ ਕੀਤੀ ਹੈ।
ਉਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਹੋਣ ਵਾਲੀ ਬੁਲਿੰਗ ਲਈ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੋਰ ਚੀਜਾਂ ਵਿਚ ਸਕਾਰਤਮਕ ਭਾਵ ਅਪਣਾਉਣ ਦੀ ਵੀ ਸਲਾਹ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਅਪਲੋਡ ਕੀਤੀ ਗਈ ਪੋਸਟ ਵਿਚ ਉਸ ਨੇ ਲਿਖਿਆ ਕਿ ਉਸ ਨੂੰ ਹਰ ਦਿਨ ਅਜਿਹੇ ਸੰਘਰਸ਼ ਅਤੇ ਲੜਾਈਆਂ ਵਿਚੋਂ ਗੁਜ਼ਰਨਾਂ ਪੈਂਦਾ ਹੈ ਜੋ ਕਈ ਵਾਰ ਉਸ ਨੂੰ ਬਹੁਤ ਨਿਰਾਸ਼ ਕਰਦੇ ਹਨ।
ਪਰ ਸੋ ਪਾਜ਼ੀਟਿਵ ਪਹਿਲ ਦੇ ਜ਼ਰੀਏ ਉਹ ਸਾਰੀਆਂ ਮੁਸੀਬਤਾਂ ਨਾਲ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਉਸ ਦੁਆਰਾ ਉਠਾਇਆ ਗਿਆ ਇਕ ਅਸਲੀਅਤ ਵਾਲਾ ਕਦਮ ਹੈ। ਇਹ ਢੁਕਵਾਂ ਡਾਟਾ, ਖੋਜ ਅਤੇ ਵਿਵਹਾਰ ਸਬੰਧੀ ਅੰਕੜਿਆਂ ਨਾਲ ਸਮਰਥਤ ਹੈ। ਇਸ ਪਹਿਲ ਦਾ ਉਦੇਸ਼ ਸੋਸ਼ਲ ਮੀਡੀਆ ਬੁਲਿੰਗ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਤੋਂ ਇਲਾਵਾ ਪਹਿਲ ਦਾ ਮੁੱਖ ਉਦੇਸ਼ ਲੋਕਾਂ ਨੂੰ ਇਸ ਤੱਥ ਤੋਂ ਜਾਣੂ ਕਰਵਾਉਣਾ ਹੈ ਕਿ ਸਮਾਜ ਵਿਚ ਬੁਲਿੰਗ ਵਰਗੀ ਸਥਿਤੀ ਮੌਜੂਦ ਹੈ ਜਿਸ ਨਾਲ ਨਿਪਟਣ ਲਈ ਕੋਈ ਜ਼ਰੂਰੀ ਅਤੇ ਸਹੀ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸੋ ਪਾਜ਼ੀਟਿਵ ਦੁਆਰਾ ਇਕ ਅਜਿਹੇ ਭਾਈਚਾਰੇ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ 'ਤੇ ਬੁਲਿੰਗ ਵਿਰੁਧ ਹੋਵੇ।
ਦਸ ਦਈਏ ਕਿ ਅਨੰਨਿਆ ਪਾਂਡੇ ਹੁਣ ਜਲਦ ਹੀ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਅਤੇ ਅਦਾਕਾਰ ਭੂਮੀ ਪੇਡਨੇਕਰ ਨਾਲ ਫ਼ਿਲਮ ਪਤੀ ਪਤਨੀ ਓਰ ਵੋ ਵਿਚ ਨਜ਼ਰ ਆਉਣ ਵਾਲੀ ਹੈ। ਅਨੰਨਿਆ ਪਾਂਡੇ ਦੀ ਇਹ ਫ਼ਿਲਮ 6 ਦਸੰਬਰ ਤਕ ਰਿਲੀਜ਼ ਹੋ ਸਕਦੀ ਹੈ।