ਚੇਤਨ ਭਗਤ ਨੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੂੰ ਦੱਸਿਆ - ਪਾਰਨ ਰਾਇਟਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਭਾਰਤ ਦੇ ਮਸ਼ਹੂਰ ਫਿਕਸ਼ਨ ਲੇਖਕ ਚੇਤਨ ਭਗਤ ਨੇ ਇਕ ਮਹਿਲਾ ਤੋਂ ਮਾਫੀ ਮੰਗਣ ਤੋਂ ਬਾਅਦ ਹੁਣ ਉਸ ਉਤੇ ਹੀ ਸਵਾਲ ਚੁੱਕ ਦਿਤੇ ਹਨ। ਚੇਤਨ 'ਤੇ ਇਕ ਮਹਿਲਾ ਨੇ woo...

Chetan Bhagat

ਮੁੰਬਈ : ਭਾਰਤ ਦੇ ਮਸ਼ਹੂਰ ਫਿਕਸ਼ਨ ਲੇਖਕ ਚੇਤਨ ਭਗਤ ਨੇ ਇਕ ਮਹਿਲਾ ਤੋਂ ਮਾਫੀ ਮੰਗਣ ਤੋਂ ਬਾਅਦ ਹੁਣ ਉਸ ਉਤੇ ਹੀ ਸਵਾਲ ਚੁੱਕ ਦਿਤੇ ਹਨ। ਚੇਤਨ 'ਤੇ ਇਕ ਮਹਿਲਾ ਨੇ woo ਕਰਨ ਦਾ ਇਲਜ਼ਾਮ ਲਗਾਇਆ ਸੀ। woo ਦਾ ਮਤਲਬ ਵਿਆਹ ਦੇ ਇਰਾਦੇ ਨਾਲ ਕਿਸੇ ਮਹਿਲਾ ਦਾ ਪਿਆਰ ਪਾਣਾ। ਚੇਤਨ ਭਗਤ ਨੇ ਹੁਣ ਕਿਹਾ ਹੈ ਕਿ ਉਹ ਫਲਰਟ ਕਰ ਰਹੇ ਸਨ ਅਤੇ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਸਬੰਧਤ ਮਹਿਲਾ ਦੇ ਚਰਿੱਤਰ 'ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਦੇ ਲਿਖੇ ਨੂੰ ਪਾਰਨ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਹੈ।

ਚੇਤਨ ਨੇ ਕਿਹਾ ਹੈ ਕਿ ਸੱਭ ਤੋਂ ਪਹਿਲਾਂ ਮਹਿਲਾ ਨੇ ਖੁਦ ਨੂੰ ਇਰੋਟਿਕਾ ਰਾਇਟਰ ਦੱਸਦੇ ਹੋਏ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਚੇਤਨ ਨੇ ਮਹਿਲਾ ਦੇ ਲਿਖੇ ਪਹਿਲਾਂ ਈਮੇਲ ਦਾ ਜ਼ਿਕਰ ਕੀਤਾ ਹੈ ਅਤੇ ਕੁੱਝ ਸੈਂਪਲ ਨੂੰ ਵੀ ਜਨਤਕ ਕਰ ਦਿਤਾ ਹੈ। ਚੇਤਨ ਨੇ ਕਿਹਾ ਹੈ ਕਿ ਅਜਿਹੇ ਲਿਖੇ ਨੂੰ ਉਹ ਇਰੋਟਿਕ ਨਹੀਂ, ਪਾਰਨ ਸਮਝਦੇ ਹਨ। ਚੇਤਨ ਨੇ ਕਿਹਾ ਹੈ ਕਿ  #Metoo ਵਧੀਆ ਹੈ ਪਰ ਇਸ ਦੇ ਨਾਲ  #FakeMetoo ਵੀ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਧਾਰਹੀਨ ਆਰੋਪਾਂ ਤੋਂ ਉਹ, ਉਨ੍ਹਾਂ ਦੀ ਪਤਨੀ, 70 ਸਾਲ ਦੀ ਮਾਂ, ਸੱਸ - ਸਹੁਰਾ, ਬੇਟਾ ਪ੍ਰਭਾਵਿਤ ਹੋ ਰਹੇ ਹਨ।

ਹਰ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੁਖ ਝੇਲ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਪਰਫੈਕਟ ਨਹੀਂ ਹਨ ਪਰ ਕਦੇ ਵੀ ਸ਼ੋਸ਼ਨ ਕਰਨ ਵਾਲੇ ਨਹੀਂ ਹੋ ਸਕਦੇ। ਚੇਤਨ ਨੇ ਕਿਹਾ ਹੈ ਕਿ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੇ ਅਪਣੀ ਨਵੀਂ ਕਿਤਾਬ ਦੇ ਬਾਰੇ ਵਿਚ ਪ੍ਰਚਾਰ ਕਰਨਾ ਬੰਦ ਕਰ ਦਿਤਾ ਸੀ ਪਰ ਹੁਣ ਉਹ ਅਜਿਹੇ ਮਾਮਲਿਆਂ ਨੂੰ ਇਗਨੋਰ ਕਰਨ ਜਾ ਰਹੇ ਹਨ ਅਤੇ ਅਪਣੀ ਕਿਤਾਬ ਦੇ ਬਾਰੇ ਗੱਲ ਕਰਣਗੇ। ਇਸ ਤੋਂ ਪਹਿਲਾਂ ਮਹਿਲਾ ਦੇ ਨਾਲ ਚੇਤਨ ਭਗਤ ਦੀ ਗੱਲਬਾਤ ਦਾ ਸਕਰੀਨਸ਼ਾਟ ਵਾਇਰਲ ਹੋ ਗਿਆ ਸੀ।  ਚੇਤਨ ਨੇ ਮਾਫੀ ਮੰਗੀ ਸੀ। ਚੇਤਨ ਨੇ ਫੇਸਬੁਕ 'ਤੇ ਲਿਖਿਆ ਸੀ ਕਿ ਸੱਭ ਤੋਂ ਪਹਿਲਾਂ ਸਬੰਧਤ ਮਹਿਲਾ ਲਈ ਉਨ੍ਹਾਂ ਨੂੰ ਸੱਚ 'ਚ ਦੁੱਖ ਹੈ।

ਚੇਤਨ ਨੇ ਕਿਹਾ ਸੀ ਕਿ ਸਕਰੀਨਸ਼ਾਟ ਸੱਚ ਹੈ ਅਤੇ ਜੇਕਰ ਤੁਹਾਨੂੰ ਲਗਿਆ ਹੈ ਕਿ ਸਕਰੀਨਸ਼ਾਟ ਗਲਤ ਹੈ ਤਾਂ ਮੈਂ ਤੁਹਾਨੂੰ ਮਾਫੀ ਚਾਹੁੰਦਾ ਹਾਂ। ਚੇਤਨ ਨੇ ਲਿਖਿਆ ਸੀ ਅਜਿਹਾ ਮਹਿਸੂਸ ਕਰਨਾ ਅਤੇ ਉਨ੍ਹਾਂ ਦੇ ਨਾਲ ਨਿਜੀ ਗੱਲਬਾਤ ਵਿਚ ਇਸ ਨੂੰ ਸ਼ੇਅਰ ਕਰਨਾ ਬੇਵਕੂਫੀ ਕਰਨੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪਤਨੀ ਅਨੁਸ਼ਾ ਤੋਂ ਉਨ੍ਹਾਂ ਨੇ ਮਾਫੀ ਮੰਗੀ ਹੈ। ਚੇਤਨ ਨੇ ਲਿਖਿਆ ਸੀ ਕਿ ਉਨ੍ਹਾਂ ਨੂੰ ਬਿਹਤਰ ਜਜਮੈਂਟ ਕਰਨਾ ਚਾਹੀਦਾ  ਸੀ।