Salman Khan ਨੂੰ ਧਮਕੀ ਦੇਣ ਦਾ ਮਾਮਲਾ: ਮੁੰਬਈ ਪੁਲਿਸ ਨੇ ਇਕ ਨਾਬਾਲਗ ਨੂੰ ਹਿਰਾਸਤ ਵਿਚ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਨੌਜਵਾਨ ਨੇ ਕਿਹਾ ਸੀ ਕਿ ਉਹ ਸਲਮਾਨ ਖ਼ਾਨ ਨੂੰ 30 ਅਪ੍ਰੈਲ ਨੂੰ ਮਾਰ ਦੇਵੇਗਾ।

Salman Khan

 

ਮੁੰਬਈ:  ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਇਲਜ਼ਾਮ ਤਹਿਤ ਠਾਣੇ ਜ਼ਿਲ੍ਹੇ ਦੇ ਇਕ 16 ਸਾਲਾ ਲੜਕੇ ਨੂੰ ਹਿਰਾਸਤ ਵਿਚ ਲਿਆ ਹੈ। ਨੌਜਵਾਨ ਨੇ ਕਥਿਤ ਤੌਰ 'ਤੇ ਪੁਲਿਸ ਕੰਟਰੋਲ ਰੂਮ 'ਤੇ ਕਾਲ ਕਰਕੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਉਹ ਸਲਮਾਨ ਖ਼ਾਨ ਨੂੰ 30 ਅਪ੍ਰੈਲ ਨੂੰ ਮਾਰ ਦੇਵੇਗਾ। ਇਹ ਫੋਨ ਸੋਮਵਾਰ ਨੂੰ ਮੁੰਬਈ ਪੁਲਿਸ ਦੇ ਮੁੱਖ ਕੰਟਰੋਲ ਰੂਮ ਨੂੰ ਆਇਆ ਸੀ। 

ਇਹ ਵੀ ਪੜ੍ਹੋ: MP ਪ੍ਰਨੀਤ ਕੌਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਕੀਤੀ ਮੁਲਾਕਾਤ

ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਕਨੀਕ ਦੀ ਮਦਦ ਨਾਲ ਉਸ ਨੰਬਰ ਨੂੰ ਟਰੇਸ ਕਰ ਲਿਆ, ਜਿਸ ਤੋਂ ਕਾਲ ਕੀਤੀ ਗਈ ਸੀ। ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਮੁੰਬਈ ਤੋਂ 70 ਕਿਲੋਮੀਟਰ ਦੂਰ ਠਾਣੇ ਜ਼ਿਲ੍ਹੇ ਦੇ ਸ਼ਾਹਪੁਰ 'ਚ ਪਹੁੰਚੀ ਤਾਂ ਪਤਾ ਲੱਗਿਆ ਕਿ ਫੋਨ ਇਕ 16 ਸਾਲਾ ਲੜਕੇ ਨੇ ਕੀਤਾ ਸੀ।

ਇਹ ਵੀ ਪੜ੍ਹੋ: 1984 ਸਿੱਖ ਨਸਲਕੁਸ਼ੀ: CBI ਨੇ ਲਿਆ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਆਵਾਜ਼ ਦਾ ਨਮੂਨਾ  

ਲੜਕਾ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਗਲੀ ਕਾਨੂੰਨੀ ਕਾਰਵਾਈ ਲਈ ਉਸ ਨੂੰ ਮੁੰਬਈ ਦੇ ਆਜ਼ਾਦ ਮੈਦਾਨ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਅਭਿਨੇਤਾ (57) ਨੂੰ ਧਮਕੀ ਦੇਣ ਦੇ ਲੜਕੇ ਦੇ ਉਦੇਸ਼ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਨੂੰ ਰਾਹਤ: ਕੇਂਦਰ ਨੇ ਕਣਕ ਦੀ ਖਰੀਦ ਲਈ ਨਿਯਮਾਂ ਵਿਚ ਦਿੱਤੀ ਢਿੱਲ

ਮੁੰਬਈ ਪੁਲਿਸ ਨੇ ਪਿਛਲੇ ਮਹੀਨੇ ਸਲਮਾਨ ਖਾਨ ਨੂੰ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਸੀ। ਪੁਲਿਸ ਨੇ ਇਸ ਸਬੰਧ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਸੀ।

Related Stories