Drug Case: 3 ਦਿਨ ਹੋਰ ਜੇਲ੍ਹ ’ਚ ਰਹਿਣਗੇ ਆਰਯਨ ਖ਼ਾਨ, ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 13 ਅਕਤੂਬਰ ਨੂੰ

ਏਜੰਸੀ

ਮਨੋਰੰਜਨ, ਬਾਲੀਵੁੱਡ

ਇਹਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਡਰੱਗ ਮਾਮਲੇ ਵਿਚ ਸ਼ਾਹਰੁਖ ਖ਼ਾਨ ਦੇ ਬੇਟੇ ਆਰਯਨ ਖ਼ਾਨ ਅਤੇ ਅਰਬਾਜ ਮਰਚੈਂਟ ਦੀ ਜ਼ਮਾਨਤ ਪਟੀਸ਼ਨ ’ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ।

Aryan Khan's Bail Hearing on Wednesday

ਮੁੰਬਈ: ਇਹਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਮੁੰਬਈ ਡਰੱਗ ਮਾਮਲੇ ਵਿਚ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰਯਨ ਖ਼ਾਨ ਅਤੇ ਅਰਬਾਜ ਮਰਚੈਂਟ ਦੀ ਜ਼ਮਾਨਤ ਪਟੀਸ਼ਨ ’ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਵਿਚ ਜ਼ਮਾਨਤ ਅਰਜ਼ੀ ਦਾਖਲ ਕੀਤੀ ਗਈ ਸੀ। ਹੁਣ ਆਰਯਨ ਖ਼ਾਨ ਨੂੰ ਅਗਲੇ ਦੋ ਦਿਨ ਵੀ ਜੇਲ੍ਹ ਵਿਚ ਹੀ ਰਹਿਣਾ ਪਵੇਗਾ।

ਹੋਰ ਪੜ੍ਹੋ: ਕੈਪਟਨ ਅਮਰਿੰਦਰ ਲਈ ਅਜੇ ਵੀ ਖੁੱਲ੍ਹੇ ਨੇ ਕਾਂਗਰਸ ਦੇ ਦਰਵਾਜ਼ੇ - ਹਰੀਸ਼ ਰਾਵਤ 

ਆਰਯਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਸਪੈਸ਼ਲ ਐਨਡੀਪੀਐਸ ਕੋਰਟ ਵਿਚ ਸ਼ਨੀਵਾਰ ਨੂੰ ਅਰਜ਼ੀ ਦਾਖਲ ਕੀਤੀ ਸੀ। ਆਰਯਨ ਦੀ ਪੈਰਵੀ ਕਰਨ ਲਈ ਹਿੱਟ ਐਂਡ ਰਨ ਕੇਸ ਵਿਚ ਸਲਮਾਨ ਖ਼ਾਨ ਦਾ ਪੱਖ ਰੱਖਣ ਵਾਲੇ ਵਕੀਲ ਅਮਿਤ ਦੇਸਾਈ ਅਦਾਲਤ ਪਹੁੰਚੇ ਸੀ। ਅਦਾਲਤ ਵਿਚ ਦੇਸਾਈ ਨੇ ਕਿਹਾ ਕਿ ਇਸ ਕੇਸ ਵਿਚ ਆਰਯਨ ਇਕਲੌਤਾ ਅਜਿਹਾ ਵਿਅਕਤੀ ਹੈ, ਜਿਸ ਕੋਲੋਂ ਕੋਈ ਰਿਕਵਰੀ ਨਹੀਂ ਹੋਈ ਹੈ।

ਹੋਰ ਪੜ੍ਹੋ: ਦਿੱਲੀ ਹਵਾਈ ਅੱਡੇ 'ਤੇ ਪੰਜਾਬ ਸਰਕਾਰ ਦੀਆਂ ਬੱਸਾਂ ਚਲਾਉਣ ਲਈ ਰਾਜਾ ਵੜਿੰਗ ਨੇ ਚੁੱਕਿਆ ਵੱਡਾ ਕਦਮ

ਦੇਸਾਈ ਦੀ ਇਸ ਦਲੀਲ ਤੋਂ ਬਾਅਦ ਐਨਸੀਬੀ ਨੇ ਅਦਾਲਤ ਵਿਚ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ ਹੈ। ਐਨਸੀਬੀ ਦੇ ਵਕੀਲ ਐਸਪੀਪੀ ਚਿਮੇਲਕਰ ਨੇ ਕਿਹਾ, ‘ਆਮ ਤੌਰ ’ਤੇ ਐਨਸੀਬੀ ਨੂੰ ਜਵਾਬ ਦਾਖਲ ਕਰਨ ਵਿਚ ਇਕ ਹਫ਼ਤੇ ਦਾ ਸਮਾਂ ਲੱਗਦਾ ਹੈ। ਦੇਸਾਈ ਨੇ ਜੋ ਤੱਥ ਰੱਖੇ ਹਨ, ਉਹ ਸਹੀ ਨਹੀਂ ਹਨ। ਅਸੀਂ ਜਾਂਚ ਦੇ ਕਾਗਜ਼ ਵਿਚ ਰਿਕਾਰਡ ਵਿਚ ਰੱਖਾਂਗੇ। ਸਾਨੂੰ ਘੱਟੋ ਘੱਟ 2-3 ਦਿਨ ਦਾ ਸਮਾਂ ਦਿਓ’।

ਹੋਰ ਪੜ੍ਹੋ: Fact Check: ਸਿੱਖ ਰੈਜੀਮੈਂਟ ਨੇ ਕੀਤੀ ਕਿਸਾਨ ਅੰਦੋਲਨ 'ਚ ਸ਼ਮੂਲੀਅਤ? ਨਹੀਂ, ਆਰਮੀ ਵੱਲੋਂ ਖੰਡਨ

ਅਦਾਲਤ ਨੇ ਐਨਸੀਬੀ ਨੂੰ ਬੁੱਧਵਾਰ ਸਵੇਰੇ ਜਵਾਬ ਦਰਜ ਕਰਨ ਲਈ ਕਿਹਾ ਹੈ। ਇਸ ਦੀ ਸੁਣਵਾਈ 13 ਅਕਤੂਬਰ ਨੂੰ 11 ਵਜੇ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਰਯਨ ਖ਼ਾਨ ਦੀ ਜ਼ਮਾਨਤ ਅਰਜ਼ੀ ਖਾਰਜ ਹੋ ਗਈ ਸੀ। ਜ਼ਿਕਰਯੋਗ ਹੈ ਕਿ ਡਰੱਗ ਮਾਮਲੇ ਵਿਚ ਸ਼ਾਹਰੁਖ ਖ਼ਾਨ ਦਾ ਬੇਟਾ ਆਰਯਨ ਖ਼ਾਨ 8 ਅਕਤੂਬਰ ਤੋਂ ਜੇਲ੍ਹ ਵਿਚ ਹੈ। ਆਰਯਨ ਨੂੰ 2 ਅਕਤੂਬਰ ਨੂੰ ਐਨਸੀਬੀ ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਸ਼ਿਪ ’ਤੇ ਫੜਿਆ ਸੀ।