ਆਰਯਨ ਖਾਨ ਨਾਲ ਸੈਲਫ਼ੀ ਲੈ ਕੇ ਵਿਵਾਦਾਂ ’ਚ ਫਸਿਆ ਕਿਰਨ ਗੋਸਾਵੀ, ਲਟਕੀ ਗ੍ਰਿਫ਼ਤਾਰੀ ਦੀ ਤਲਵਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੋਸਾਵੀ ਨੂੰ ਪੁਣੇ ਵਿਚ ਦਰਜ ਇੱਕ ਕੇਸ ਵਿਚ ਪੁਲਿਸ 3 ਸਾਲਾਂ ਤੋਂ ਤਲਾਸ਼ ਰਹੀ ਹੈ।

Kiran Gosavi Trapped By Taking Selfie With Aryan Khan

 

ਮੁੰਬਈ: ਮੁੰਬਈ ਡਰੱਗਜ਼ ਮਾਮਲੇ ਵਿਚ ਗ੍ਰਿਫ਼ਤਾਰ ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖਾਨ (Aryan Khan) ਨਾਲ ਸੈਲਫ਼ੀ ਲੈ ਕੇ ਕਿਰਨ ਗੋਸਾਵੀ ਨਾਂ ਦਾ ਵਿਅਕਤੀ ਹੁਣ ਵਿਵਾਦਾਂ ਵਿਚ ਆ ਗਿਆ ਹੈ। NCP ਨੇਤਾ ਅਤੇ ਮੰਤਰੀ ਨਵਾਬ ਮਲਿਕ ਨੇ ਦਾਅਵਾ ਕੀਤਾ ਸੀ ਕਿ ਗੋਸਾਵੀ ਇੱਕ ਭਾਜਪਾ ਵਰਕਰ ਹੈ। ਇਸ ਦੇ ਨਾਲ ਹੀ, ਇੱਕ ਵੱਡੀ ਗੱਲ ਸਾਹਮਣੇ ਆਈ ਹੈ ਕਿ ਗੋਸਾਵੀ ਨੂੰ ਪੁਣੇ ਵਿਚ ਦਰਜ ਇੱਕ ਕੇਸ ਵਿਚ ਪੁਲਿਸ 3 ਸਾਲਾਂ ਤੋਂ ਤਲਾਸ਼ (Wanted) ਰਹੀ ਹੈ। ਗੋਸਾਵੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਉਸ 'ਤੇ ਗ੍ਰਿਫ਼ਤਾਰੀ (Arrest) ਦੀ ਤਲਵਾਰ ਲਟਕ ਰਹੀ ਹੈ।

ਹੋਰ ਪੜ੍ਹੋ: ਬਿਨ੍ਹਾਂ ਟੈਕਸ ਦੇ ਚੱਲਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਦੀਆਂ 5 ਹੋਰ ਬੱਸਾਂ ਕੀਤੀਆਂ ਜ਼ਬਤ

ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੁਆਰਾ ਕੀਤੀ ਗਈ ਕਾਰਵਾਈ ਵਿਚ ਗਵਾਹ ਵਜੋਂ ਸ਼ਾਮਲ ਹੋਏ ਕਿਰਨ ਗੋਸਾਵੀ (Kiran Gosavi) 'ਤੇ 2018 ਵਿਚ ਪੁਣੇ ਵਿਚ ਧਾਰਾ 420 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਗੋਸਾਵੀ 'ਤੇ ਦੋਸ਼ ਹੈ ਕਿ ਉਸ ਨੇ ਮਲੇਸ਼ੀਆ 'ਚ ਨੌਕਰੀ ਦਿਵਾਉਣ ਦੇ ਬਹਾਨੇ ਚਿਨਮਯ ਦੇਸ਼ਮੁਖ ਨਾਂ ਦੇ ਨੌਜਵਾਨ ਨਾਲ ਤਿੰਨ ਲੱਖ ਰੁਪਏ ਦੀ ਠੱਗੀ ਮਾਰੀ। ਚਿਨਮਯ ਨੇ ਦੱਸਿਆ ਕਿ ਉਸ ਨੂੰ ਮਲੇਸ਼ੀਆ ਭੇਜਿਆ ਗਿਆ ਸੀ, ਪਰ ਉੱਥੇ ਪਹੁੰਚ ਕੇ ਉਸ ਨੂੰ ਸਮਝ ਆਇਆ ਕਿ ਉਸ ਨੂੰ ਫਸਾਇਆ ਗਿਆ ਹੈ।

ਹੋਰ ਪੜ੍ਹੋ: ਲਖੀਮਪੁਰ ਹਿੰਸਾ 'ਤੇ ਬੋਲੇ ਯੋਗੀ ਆਦਿੱਤਿਆਨਾਥ, 'ਬਗੈਰ ਸਬੂਤ ਨਹੀਂ ਹੋਵੇਗੀ ਕਿਸੇ ਦੀ ਵੀ ਗ੍ਰਿਫਤਾਰੀ'

ਹੋਰ ਪੜ੍ਹੋ: ਲਖੀਮਪੁਰ ਖੀਰੀ ਹਿੰਸਾ: UP ਪੁਲਿਸ ਨੇ ਅਜੇ ਮਿਸ਼ਰਾ ਦੇ ਘਰ ਦੇ ਬਾਹਰ ਚਿਪਕਾਇਆ ਇੱਕ ਹੋਰ ਨੋਟਿਸ

ਚਿਨਮਯਾ ਦੇਸ਼ਮੁਖ ਨੇ ਦੱਸਿਆ ਕਿ ਮਲੇਸ਼ੀਆ ਵਿਚ ਕੁਝ ਦਿਨਾਂ ਬਾਅਦ, ਉਹ ਕਿਸੇ ਤਰ੍ਹਾਂ ਮਲੇਸ਼ੀਆ ਤੋਂ ਪੁਣੇ ਵਾਪਸ ਪਰਤਣ ਵਿਚ ਕਾਮਯਾਬ ਹੋ ਗਿਆ, ਪਰ ਕੁਝ ਸਮੇਂ ਬਾਅਦ ਵਾਪਸ ਆ ਕੇ ਉਸ ਨੇ ਗੋਸਾਵੀ ਤੋਂ ਪੈਸੇ ਮੰਗੇ ਤਾਂ ਕਿਰਨ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਉਸ ਤੋਂ ਬਾਅਦ ਚਿਨਮਯ ਨੇ ਕਿਰਨ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ, ਪਰ ਉਦੋਂ ਤੋਂ ਉਹ ਫਰਾਰ ਹੋ ਗਿਆ ਸੀ। ਹੁਣ ਕਿਰਨ ਗੋਸਾਵੀ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨਾਲ ਸੈਲਫ਼ੀ ਲੈ ਕੇ ਇੱਕ ਵਾਰ ਫਿਰ ਪੁਲਿਸ ਦੀਆਂ ਨਜ਼ਰਾਂ ਵਿਚ ਆ ਗਈ ਹੈ।