‘ਦਬੰਗ-3’ 'ਚ ਸਲਮਾਨ ਦੇ ਬਾਪੂ ਬਣਨਗੇ ਧਰਮਿੰਦਰ !
ਬਾਲੀਵੁੱਡ ਅਦਾਕਾਰ ਧਰਮਿੰਦਰ ‘ਦਬੰਗ-3’ 'ਚ ਸਲਮਾਨ ਖਾਨ ਦੇ ਪਿਤਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਸਕਦੇ ਹਨ।
ਮੁੰਬਈ: ਬਾਲੀਵੁੱਡ ਅਦਾਕਾਰ ਧਰਮਿੰਦਰ ‘ਦਬੰਗ-3’ 'ਚ ਸਲਮਾਨ ਖਾਨ ਦੇ ਪਿਤਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਸਕਦੇ ਹਨ। ‘ਦਬੰਗ-3’ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਇਸ ਦੀ ਸ਼ੂਟਿੰਗ ਮੱਧ ਪ੍ਰਦੇਸ਼ ‘ਚ ਕੀਤੀ ਗਈ। ਇਸ ਤੋਂ ਬਾਅਦ ਫ਼ਿਲਮ ਦਾ ਕੁਝ ਹਿੱਸਾ ਮੁੰਬਈ ‘ਚ ਫ਼ਿਲਮਾਇਆ ਜਾ ਰਿਹਾ ਹੈ। ਇਸ ਦੌਰਾਨ ਹੁਣ ਖ਼ਬਰਾਂ ਆਈਆਂ ਹਨ ਕਿ ਫ਼ਿਲਮ ‘ਚ ਧਰਮਿੰਦਰ ਵੀ ਐਂਟਰੀ ਕਰ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ‘ਚ ਉਨ੍ਹਾਂ ਨੂੰ ਚੁਲਬੁਲ ਪਾਂਡੇ ਦੇ ਪਿਤਾ ਪ੍ਰਜਾਪਤੀ ਪਾਂਡੇ ਦੇ ਰੋਲ ਲਈ ਅਪ੍ਰੋਚ ਕੀਤਾ ਗਿਆ ਹੈ।
ਇਸ ਰੋਲ ਨੂੰ ਪਹਿਲਾਂ ਵਿਨੋਦ ਖੰਨਾ ਨੇ ਅਦਾ ਕੀਤਾ ਹੈ। ਧਰਮਿੰਦਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਜੇ ਤਕ ਇਸ ਰੋਲ ਲਈ ਹਾਮੀ ਨਹੀਂ ਭਰੀ। ਜੇਕਰ ਉਹ ਹਾਂ ਕਰਦੇ ਹਨ ਤਾਂ ਪਹਿਲੀ ਵਾਰ ਹੋਵੇਗਾ ਜਦੋਂ ਸਲਮਾਨ ਦੇ ਪਿਤਾ ਦਾ ਰੋਲ ਧਰਮਿੰਦਰ ਅਦਾ ਕਰਨਗੇ। ਇਸ ਤੋਂ ਪਹਿਲਾਂ ਵੀ ਸਲਮਾਨ, ਧਰਮਿੰਦਰ ਨਾਲ ਇੱਕੀ ਦੁੱਕੀ ਫ਼ਿਲਮ ‘ਚ ਨਜ਼ਰ ਆ ਚੁੱਕੇ ਹਨ। ਫ਼ਿਲਮ ‘ਚ ਸਲਮਾਨ ਨਾਲ ਸੋਨਾਕਸ਼ੀ ਸਿਨ੍ਹਾ ਰੋਮਾਂਸ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ 19 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।