ਚੋਣਾਂ ਦੇ ਰੁਝਾਨਾਂ 'ਤੇ ਬਾਲੀਵੁੱਡ ਅਦਾਕਾਰਾ ਨੇ ਕੀਤੀਆਂ ਟਿੱਪਣੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਖ ਵੱਖ ਅਦਾਕਾਰਾ ਨੇ ਕੀਤੇ ਟਵੀਟ

Election Results-2019 bollywood actress Gul Panag comment on verdict 2019

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵਾਲੀ ਐਨਡੀਏ ਗਠਜੋੜ ਨੂੰ 300 ਤੋਂ ਜ਼ਿਆਦਾ ਸੀਟਾਂ ਦਾ ਵਾਧਾ ਨਜ਼ਰ ਆ ਰਿਹਾ ਹੈ। ਕਾਂਗਰਸ ਦੀ ਅਗਵਾਈ ਵਾਲਾ ਯੂਪੀਏ ਗਠਜੋੜ 100 ਦੇ ਅੰਕੜਿਆਂ ਨੂੰ ਵੀ ਪਾਰ ਨਹੀਂ ਕਰ ਸਕਿਆ ਹੈ। ਰੁਝਾਨਾਂ ਵਿਚ ਐਨਡੀਏ ਗਠਜੋੜ ਬਹੁਮਤ ਦੇ 272 ਦੇ ਅੰਕੜਿਆਂ ਨੂੰ ਪਾਰ ਕਰ ਚੁੱਕਾ ਹੈ। ਨਤੀਜਿਆਂ ਨੂੰ ਲੈ ਕੇ ਬਾਲੀਵੁੱਡ ਤੋਂ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ।

 



 

ਬਾਲੀਵੁੱਡ ਦੀ ਅਦਾਕਾਰਾ ਗੁਲ ਪਨਾਗ ਨੇ ਟਵੀਟ ਕੀਤਾ ਹੈ, ਇਹ ਤਾਂ ਵਿਰੋਧੀਆਂ ਲਈ ਸ਼ੋਕ ਸਭਾ ਬਣ ਗਈ ਹੈ। ਇਸ ਤਰ੍ਹਾਂ ਗੁਲ ਪਨਾਗ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਵਿਰੋਧੀਆਂ ’ਤੇ ਨਿਸ਼ਾਨਾ ਲਗਾਇਆ ਹੈ। ਅਪਣੇ ਅਗਲੇ ਟਵੀਟ ਵਿਚ ਗੁਲ ਪਨਾਗ ਕਹਿੰਦੇ ਹਨ ਕਿ ਉਹ ਅਪਣੇ ਲਈ ਇਕ ਪਰਸਨਲ ਈਵੀਐਮ ਚਾਹੁੰਦੇ ਹਨ, ਸਾਂਭ ਕੇ ਰੱਖਣ ਲਈ। ਉਹ ਅੱਗੇ ਕਹਿੰਦੇ ਹਨ ਕਿ ਕਿਉਂਕਿ ਡੂਪਲੀਕੇਟ ਈਵੀਐਮ ਹਰ ਥਾਂ ਮਿਲ ਰਹੀਆਂ ਹਨ, ਕੀ ਇਕ ਚੋਰ ਬਜ਼ਾਰ ਵਿਚ ਵੀ ਮਿਲ ਜਾਵੇਗੀ? 




ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਗੁਲ ਪਨਾਗ ਤੋਂ ਪਹਿਲਾਂ ਬਾਲੀਵੁੱਡ ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਵੀ ਬਿਆਨ ਦਿੱਤੇ ਸਨ। ਉਹਨਾਂ ਨੇ ਟਵੀਟ ਕੀਤਾ ਕਿ ਆਖਰ ਉਹ ਦਿਨ ਆ ਹੀ ਗਿਆ ਜਿਸ ਦਿਨ ਵਿਰੋਧੀ ਦੁੱਖੀ ਹੋਣੇ ਸਨ। ਦੇਸ਼ ਦੇ ਦੁਸ਼ਮਨ ਜ਼ਮੀਨ ਤੇ ਡਿੱਗਦੇ ਨਜ਼ਰ ਆ ਰਹੇ ਆਉਣਗੇ। ਅੱਜ ਭਾਰਤ ਜਿੱਤੇਗਾ। ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਵਿਚ ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਨੇ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰ ਲਿਆ ਹੈ।

ਪਹਿਲੀ ਵਾਰ ਈਵੀਐਮ ਗਿਣਤੀ ਨਾਲ ਵੋਟਰਾਂ ਦੁਆਰਾ ਪੇਪਰ ਆਡਿਟ ਪਰਚੀਆਂ ਦਾ ਮਿਲਾਣ ਕੀਤੇ ਜਾਣ ਕਾਰਨ ਦੇਰ ਸ਼ਾਮ ਤਕ ਨਤੀਜੇ ਆਉਣ ਦੀ ਸੰਭਾਵਨਾ ਹੈ। ਇਸ ਵਾਰ 542 ਸੀਟਾਂ ਤੇ 8000 ਤੋਂ ਵਧ ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਸਨ। ਸੱਤ ਪੜਾਵਾਂ ਵਿਚ ਹੋਈਆਂ ਵੋਟਾਂ ਵਿਚ 90.99 ਕਰੋੜ ਵੋਟਰਾਂ ਵਿਚੋਂ ਕਰੀਬ 67.77 ਫ਼ੀ ਸਦੀ ਲੋਕਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ ਹੈ।