ਨਵਜੋਤ ਸਿੰਘ ਸਿੱਧੂ ਦੇ ਟਵੀਟ ‘ਤੇ ਬਾਲੀਵੁੱਡ ਨਿਰਮਾਤਾ ਦਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਆਗੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਸ਼ਾਇਰੀ ਦੇ ਅੰਦਾਜ਼ ਵਿਚ ਟਵੀਟ ਕੀਤਾ ਸੀ।

Navjot Singh Sidhu

ਨਵੀਂ ਦਿੱਲੀ: ਕਾਂਗਰਸ ਆਗੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਸ਼ਾਇਰੀ ਦੇ ਅੰਦਾਜ਼ ਵਿਚ ਇਕ ਟਵੀਟ ਕੀਤਾ ਸੀ। ਉਹਨਾਂ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਸੀ, ਜਿਸ ‘ਤੇ ਕਈ ਤਰ੍ਹਾਂ ਦੇ ਜਵਾਬ ਵੀ ਆ ਰਹੇ ਸਨ। ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ‘ਤੇ ਬਾਲੀਵੁੱਡ ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਵੀ ਜਵਾਬ ਦਿੱਤਾ ਹੈ।

ਨਵਜੋਤ ਸਿੰਘ ਸਿੱਧੂ ਨੇ ਅਪਣੇ ਟਵੀਟ ਵਿਚ ਲਿਖਿਆ ਸੀ, ‘’ਜਿੰਦਗੀ ਅਪਨੇ ਦਮ ਪਰ ਜੀ ਜਾਤੀ ਹੈ, ਔਰੋਂ ਕੇ ਕੰਧੋਂ ਪਰ ਤੋ ਜਨਾਜਾ ਉਠਾ ਕਰਤਾ ਹੈ’’। ਨਵਜੋਤ ਸਿੰਘ ਸਿੱਧੂ ਦੇ ਟਵੀਟ ਤੋਂ ਬਾਅਦ ਵਿਰੋਧੀ ਪਾਰਟੀਆਂ ਅਤੇ ਕਈ ਮਸ਼ਹੂਰ ਹਸਤੀਆਂ ਉਹਨਾਂ ਦੀ ਹਾਰ ਨੂੰ ਲੈ ਕੇ ਉਹਨਾਂ ਨੂੰ ਘੇਰ ਰਹੀਆਂ ਹਨ। ਸਿੱਧੂ ਦੇ ਟਵੀਟ ਦੇ ਜਵਾਬ ਵਿਚ ਅਸ਼ੋਕ ਪੰਡਿਤ ਦਾ ਟਵੀਟ ਵੀ ਖੂਬ ਵਾਇਰਲ ਹੋ ਰਿਹਾ ਹੈ।

ਇਸਦੇ ਨਾਲ ਹੀ ਸਿੱਧੂ ਦੇ ਉਸ ਕੂਮੇਂਟ ‘ਤੇ ਵੀ ਕਾਫੀ ਜਵਾਬ ਆ ਰਹੇ ਹਨ ਜਿਸ ਵਿਚ ਉਹਨਾਂ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਗਏ ਤਾਂ ਉਹ ਸਿਆਸਤ ਛੱਡ ਦੇਣਗੇ। ਅਸ਼ੋਕ ਪੰਡਿਤ ਨੇ ਸਿੱਧੂ ਦੇ ਟਵੀਟ ‘ਤੇ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ, “ਤੁਹਾਡਾ ਜਨਾਜਾ 23 ਮਈ ਨੂੰ ਉਠ ਚੁਕਿਆ ਹੈ, ਚੌਥਾ ਵੀ ਹੋ ਚੁੱਕਿਆ ਹੈ। ਹੁਣ ਬਰਸੀ ‘ਤੇ ਮਿਲਾਂਗੇ"।

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਇਸ ਟਵੀਟ ‘ਤੇ ਸਿਆਸਤ ਕਾਫੀ ਗਰਮਾ ਗਈ ਸੀ। ਇਸਦੇ ਨਾਲ ਹੀ ਸਿਆਸਤਦਾਨ ਇਸ ਟਵੀਟ ‘ਤੇ ਵੱਖ ਵੱਖ ਕਿਆਸ ਵੀ ਲਗਾ ਰਹੇ ਹਨ।