Sonu Sood ਵਲੋਂ ਲੋਕਾਂ ਦੀ ਕੀਤੀ ਜਾ ਰਹੀ ਮਦਦ ਪਿੱਛੇ ਚੱਲ ਰਿਹਾ ਰਾਜਨੀਤੀ ਦਾ ਇਹ ਤਕੜਾ ਖੇਡ!

ਏਜੰਸੀ

ਮਨੋਰੰਜਨ, ਬਾਲੀਵੁੱਡ

ਇਸ ਮਕਸਦ ਨਾਲ ਕਿ ਰਾਜ ਵਿਚ ਉਧਵ ਠਾਕਰੇ ਦੀ ਸਰਕਾਰ ਨੂੰ ਬਦਨਾਮ...

Sonu Sood Politics Migrant Workers

ਚੰਡੀਗੜ੍ਹ: ਕਰੋਨਾ ਵਾਇਰਸ ਅਤੇ ਲੌਕਡਾਊਨ ਦੇ ਦੌਰਾਨ ਮੁੰਬਈ ਅਤੇ ਮਹਾਂਰਾਸ਼ਟਰ ਵਿਚੋਂ ਜਦੋਂ ਪ੍ਰਵਾਸੀ ਮਜ਼ਦੂਰਾਂ ਦਾ ਪਲਾਨ ਹੋ ਰਿਹਾ ਸੀ ਤਾਂ ਉਸ ਸਮੇਂ ਜੋ ਅਦਾਕਾਰ ਸਭ ਤੋਂ ਵੱਧ ਮਸ਼ਹੂਰ ਹੋਇਆ ਸੀ ਉਹ ਸੋਨੂੰ ਸੂਦ ਹੈ। ਸਲਮਾਨ ਖਾਨ ਦੇ ਨਾਲ ਦਬੰਗ ਫਿਲਮ ਵਿਚ ਨੈਗਟਿਵ ਰੋਲ ਕਰ ਚੁੱਕੇ ਸੋਨੂੰ ਸੂਦ ਨੂੰ ਲੈ ਕੇ ਬਿਹਾਰ ਵਿਚ ਮੰਦਰ ਬਣਨ ਵਰਗੀਆਂ ਖਬਰਾਂ ਆਉਂਣ ਲੱਗੀਆਂ ਹਨ।

ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਦਰਿਆਦਿਲੀ, ਮਦਦ ਕਰਨ ਦੇ ਕਿਸੇ ਅਤੇ ਉਨ੍ਹਾਂ ਦੇ ਬਿਆਨ ਛਾਏ ਹੋਏ ਹਨ । ਕੁਝ ਦਿਨ ਪਹਿਲਾਂ ਸੋਨੂੰ ਸੂਦ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਸੀ ਕਿ ਹੁਣ ਤੱਕ ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ 16-17 ਹਜ਼ਾਰ ਦੇ ਕਰੀਬ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਹੈ। ਉਨ੍ਹਾਂ ਦਾ ਲਕਸ਼ 40-50 ਹਜ਼ਾਰ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਂਣ ਹੈ।

ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਟੀਮ ਦਿਨ ਰਾਤ ਇਨ੍ਹਾਂ ਮਜ਼ਦੂਰਾਂ ਦੀ ਲਿਸਟ ਤਿਆਰ ਕਰਨ ਵਿਚ ਲੱਗੀ ਹੋਈ ਹੈ। ਜਿੱਥੇ ਮੁੰਬਈ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਉੱਥੇ ਹੀ ਮਜ਼ਦੂਰਾਂ ਵਿਚ ਸੋਨੂੰ ਸੂਦ ਦੀ ਲੋਕਪ੍ਰਿਅਤਾ ਵੀ ਵੱਧ ਰਹੀ ਹੈ। ਦੱਸ ਦੱਈਏ ਕਿ ਹੁਣ ਹਲਾਤ ਅਜਿਹੇ ਹਨ ਕਿ ਸੋਨੂੰ ਸੂਦ ਤੋਂ ਮਦਦ ਦੀ ਮੰਗ ਕਰਨ ਵਾਲਿਆਂ ਵਿਚੋਂ ਦੁੰਬਈ ਚ ਫਸੇ ਲੋਕ ਅਤੇ ਇਕ ਬੀਜੇਪੀ ਵਿਧਾਇਕ ਵੀ ਸ਼ਾਮਿਲ ਹੈ।

ਮੁੰਬਈ ਵਿਚ ਉਸ ਦੀ ਵੱਧ ਰਹੀ ਲੋਕਪ੍ਰਿਅਤਾ ਸ਼ਿਵ ਸੈਨਾ ਨੂੰ ਪਸੰਦ ਨਹੀਂ ਆ ਰਹੀ ਹੈ। ਸ਼ਿਵ ਸੈਨਾ ਦਾ ਮੰਨਣਾ ਹੈ ਕਿ ਸੋਨੂੰ ਸੂਦ ਵੱਲੋਂ ਕੀਤੀ ਜਾ ਰਹੀ ਇਹ ਮਦਦ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਨੀਚਾ ਦਿਖਾਉਂਣਾ ਦੀ ਕੋਸ਼ਿਸ ਹੈ। ਇਸ ਵਿਚ ਸ਼ਿਵ ਸੈਨਾ ਦੇ ਸੀਨਿਅਰ ਨੇਤਾ ਸੰਜੇ ਰਾਉਤ ਨੇ ਸੋਨੂੰ ਸੂਦੇ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੌਕਡਾਊਨ ਵਿਚ ਅਚਾਨਕ ਸੋਨੂੰ ਸੂਦ ਨਾ ਦਾ ਇਕ ਮਹਾਤਮਾਂ ਤਿਆਰ ਹੋ ਗਿਆ ਹੈ।

ਇੰਨੇ ਝਟਕੇ ਅਤੇ ਚਤੁਰਾਈ ਦੇ ਨਾਲ ਕਿਸੇ ਨੂੰ ਮਹਾਂਤਮਾ ਬਣਾਇਆ ਜਾ ਸਕਦਾ ਹੈ? ਰਾਉਤ ਨੇ ਬੱਸ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ ਲਈ ਆਏ ਪੈਸਿਆਂ ਤੇ ਸਵਾਲ ਕਰਦਿਆਂ ਸੋਨੂੰ ਸੂਦ ਨੂੰ ਬੀਜੇਪੀ ਦਾ ਮਖੌਟਾ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੰਜੇ ਰਾਉਤ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਲੌਕਡਾਊਨ ਦੇ ਕਾਰਨ ਮਹਾਂਰਾਸ਼ਟਰ ’ਚ ਫਸੇ ਉਤਰ ਭਾਰਤ ਦੇ ਪ੍ਰਵਾਸੀਆਂ ਨੂੰ ਸਹਾਇਤਾ ਦੀ ਪੇਸ਼ਕਸ਼ ਅਭਿਨੇਤਾ ਸੋਨੂੰ ਸੂਦ ਨੂੰ ਭਾਜਪਾ ਦਾ ਕੋਈ ਅੰਦਰੂਨੀ ਸਮਰਥਨ ਹਾਸਿਲ ਤਾਂ ਨਹੀਂ ਸੀ?

ਇਸ ਮਕਸਦ ਨਾਲ ਕਿ ਰਾਜ ਵਿਚ ਉਧਵ ਠਾਕਰੇ ਦੀ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਸੰਜੇ ਦੇ ਇਸ ਬਿਆਨ ਤੇ ਬੀਜੇਪੀ ਨੇ ਵੀ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਬੀਜੇਪੀ ਨੇਤਾ ਰਾਮ ਕਦਮ ਨੇ ਕਿਹਾ ਕਿ ਕਰੋਨਾ ਸੰਕਟ ਵਿਚ ਇਨਸਾਨੀਅਤ ਦੇ ਨਾਤੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਤੇ ਸੰਜੇ ਰਾਉਤ ਦਾ ਬਿਆਨ ਕਾਫੀ ਨਿੰਦਣਯੋਗ ਹੈ। ਖੁਦ ਦੀ ਸਰਕਾਰ ਕਰੋਨਾ ਨਾਲ ਨਿਪਟਣ ਵਿਚ ਅਸਫ਼ਲ ਹੋਵੇ?

ਇਹ ਸਚਾਈ ਸੋਨੰ ਸੂਦ ਤੇ ਦੋਸ਼ ਲਗਾ ਕੇ ਛੁਪ ਨਹੀਂ ਸਕਦੀ। ਜਿਸ ਕੰਮ ਦੀ ਪ੍ਰਸ਼ੰਸ਼ਾ ਕਰਨ ਦੀ ਲੋੜ ਹੈ ਉਸ ਤੇ ਵੀ ਆਰੋਪ? ਉੱਥੇ ਹੀ ਮੁੰਬਈ ਵਿਚ ਬੀਜੇਪੀ ਮਹਾਂਮੰਤਰੀ ਅਮਰਜੀਤ ਮਿਸ਼ਰਾ ਨੇ ਵੀ ਕਿਹਾ ਕਿ ਜਦੋਂ ਪ੍ਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਦੀਆਂ ਖ਼ਬਰਾਂ ਸਾਹਮਣੇ ਆਈਆਂ ਤਾਂ ਅਜਿਹੇ ਵਿਚ ਇਕ ਅਭਿਨੇਤਾ ਰੀਅਲ ਹੀਰੋ ਬਣ ਕੇ ਸਾਹਮਣੇ ਆਇਆ ਅਤੇ ਉਹ ਸਾਰੇ ਕੰਮ ਕਰ ਰਿਹਾ ਹੈ ਜਿਹੜੇ ਰਾਜ ਸਰਕਾਰ ਨਹੀਂ ਕਰ ਪਾਈ।

ਪਰ ਸਾਮਨਾ ਚ ਜਦੋਂ ਸੋਨੂੰ ਸੂਦ ਦਾ ਅਪਮਾਨ ਕਰਦੇ ਹੋਏ ਲੇਖ ਛਪਦਾ ਹੈ, ਉਸ ਦੀ ਨਿੰਦਾ ਕੀਤੀ ਜਾਂਦੀ ਹੈ। ਸੋਨੂੰ ਸੂਦ ਦਾ ਸਨਮਾਨ ਕਰੋਨਾ ਯੋਧਿਆ ਚ ਹੋਣਾ ਚਾਹੀਦਾ ਹੈ। ਹਾਲਾਂਕਿ ਸੋਨੂੰ ਸੂਦ ਤੇ ਸ਼ਿਵ ਸੈਨਾ ਵੱਲੋਂ ਕੀਤੇ ਇੰਨੇ ਤਿਖੇ ਬਿਆਨਾ ਤੋਂ ਬਾਅਦ ਸੋਨੂੰ ਸੂਦ ਨੇ ਆਖਰਕਾਰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਮਿਲਣ ਵਿਚ ਵੀ ਭਲਾਈ ਸਮਝੀ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਆਯੋਜਨ ਵਿਚ ਕਾਂਗਰਸ ਨੇਤਾ ਅਤੇ ਮੰਤਰੀ ਅਸਲਮ ਸ਼ੇਖ ਦਾ ਵੱਡਾ ਹੱਥ ਹੈ।

ਅਸਲਮ ਸ਼ੇਖ ਵੀ ਸੋਨੂੰ ਸੂਦ ਨਾਲ ਮਤੋਸ਼੍ਰੀ ਦੇ ਘਰ ਪਹੁੰਚੇ। ਇਸ ਤੋਂ ਬਾਅਦ ਅਸਲਮ ਸ਼ੇਖ ਨੇ ਸੋਨੂੰ ਸੂਦ ਦੀ ਜ਼ੋਰਦਾਰ ਤਾਰੀਫ ਕੀਤੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸਲਮ ਸ਼ੇਖ ਨੇ ਸੋਨੂੰ ਸੂਦ ਨੂੰ ਇਕ ਮਹਾਨ ਹੀਰੋ ਵਜੋਂ ਵੀ ਸ਼ਾਮਲ ਕੀਤਾ ਹੈ ਅਤੇ ਨਾਲ ਹੀ ਭਰੋਸਾ ਦਿੱਤਾ ਹੈ ਕਿ ਮਹਾਂ ਅਗਰਦੀ ਗੱਠਜੋੜ ਉਨ੍ਹਾਂ ਦਾ ਸਮਰਥਨ ਜਾਰੀ ਰੱਖੇਗਾ। ਹੁਣ ਪੂਰੇ ਕਹਾਣੀ ਦਾ ਸਿੱਟਾ ਇਹ ਹੈ ਕਿ ਸ਼ਿਵ ਸੈਨਾ ਸੋਨੂੰ ਸੂਦ ਦੇ ਸਾਹਮਣੇ ਖੁਦ ਨੂੰ ਨੀਚ ਮਹਿਸੂਸ ਕਰ ਰਹੀ ਹੈ।

ਪਹਿਲਾਂ ਤਾਂ ਸੋਨੂੰ ਸੂਦ CM ਉਧਵ ਠਾਕਰੇ ਨੂੰ ਮਿਲਣ ਦੀ ਬਜਾਏ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲਣ ਗਏ। ਉੱਥੇ ਹੀ ਕਾਂਗਰਸ ਅਤੇ ਬੀਜੇਪੀ ਸੋਨੂੰ ਸੂਦ ਤੇ ਡੋਰੇ ਪਾਉਂਣ ਵਿਚ ਲੱਗੇ ਹੋਏ ਹਨ। ਕਿਉਂਕਿ ਦੋਵਾਂ ਪਾਰਟੀਆਂ ਨੇ ਬਿਹਾਰ ਦੇ ਚੁਣਾਵੀ ਮੈਦਾਨ ਵਿਚ ਉਤਰਨਾ ਹੈ। ਉਧਰ ਸੋਨੂੰ ਸੂਦ ਦੀ ਬਿਹਾਰ ਵਿਚ ਇਸ ਸਮੇਂ ਲਿਕ ਪ੍ਰਿਯਤਾ ਕਾਫੀ ਜ਼ਿਆਦਾ ਬਣੀ ਹੋਈ ਹੈ।

ਦੋਵੇਂ ਦਲਾਂ ਦੀ ਕੋਸ਼ਿਸ ਹੈ ਕਿ ਸੋਨੂੰ ਸੂਦ ਨੂੰ ਪ੍ਰਾਥਮਿਕ ਮੈਂਬਰਸ਼ਿਪ ਦੇ ਕੇ ਬਿਹਾਰ ਦੇ ਚੋਣ ਪ੍ਰਚਾਰ ਵਿਚ ਉਤਾਰਿਆ ਜਾਵੇ। ਦੂਜੇ ਪਾਸੇ ਸੋਨੂੰ ਸੂਦ ਦੇ ਵੱਲੋਂ ਹਾਲੇ ਤੱਕ ਇਹ ਗੱਲ ਸਪੱਸ਼ਟ ਨਹੀਂ ਕੀਤੀ ਗਈ ਹੈ ਕਿ ਉਹ ਰਾਜਨੀਤੀ ਵਿਚ ਜਾਣ ਦੇ ਇਛੁਕ ਹਨ ਜਾਂ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।