ਯੋਨ ਸ਼ੋਸ਼ਣ ਦੇ ਇਲਜ਼ਾਮ 'ਚ ਫਸੇ ਰਾਜਕੁਮਾਰ ਹਿਰਾਨੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪਿਛਲੇ ਸਾਲ ਮੀਟੂ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿਸ ਵਿਚ ਐਮ. ਜੇ. ਅਕਬਰ ਤੋਂ ਲੈ ਕੇ ਆਲੋਕਨਾਥ ਵਰਗੇ ਨਾਮੀ ਲੋਕਾਂ ਦਾ ਨਾਮ ਸਾਹਮਣੇ ਆਇਆ ਸੀ। ਹੁਣ...

Rajkumar Hirani

ਮੁੰਬਈ : ਪਿਛਲੇ ਸਾਲ ਮੀਟੂ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿਸ ਵਿਚ ਐਮ. ਜੇ. ਅਕਬਰ ਤੋਂ ਲੈ ਕੇ ਆਲੋਕਨਾਥ ਵਰਗੇ ਨਾਮੀ ਲੋਕਾਂ ਦਾ ਨਾਮ ਸਾਹਮਣੇ ਆਇਆ ਸੀ। ਹੁਣ ਡਾਇਰੈਕਟਰ ਰਾਜਕੁਮਾਰ ਹਿਰਾਨੀ 'ਤੇ ਵੀ ਇਕ ਮਹਿਲਾ ਨੇ ਇਸ ਤਰ੍ਹਾਂ ਦਾ ਇਲਜ਼ਾਮ ਲਗਾਇਆ ਹੈ।  ਹਿਰਾਨੀ 'ਤੇ ਸੰਜੂ ਫਿਲਮ ਵਿਚ ਉਨ੍ਹਾਂ ਦੀ ਅਸਿਸਟੈਂਟ ਡਾਇਰੈਕਟਰ ਰਹੀ ਮਹਿਲਾ ਨੇ ਸੈਕਸ਼ੁਅਲ ਹਰਾਸਮੈਂਟ ਦਾ ਇਲਜ਼ਾਮ ਲਗਾਇਆ ਹੈ।

ਅਸਿਸਟੈਂਟ ਡਾਇਰੈਕਟਰ ਦਾ ਕਹਿਣਾ ਹੈ ਕਿ ਫ਼ਿਲਮ ਸੰਜੂ ਦੇ ਪੋਸਟ ਪ੍ਰੋਡਕਸ਼ਨ ਦੇ ਦੌਰਾਨ ਹਿਰਾਨੀ ਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਸੀ। ਉਥੇ ਹੀ ਰਾਜਕੁਮਾਰ ਹਿਰਾਨੀ ਨੇ ਇਹਨਾਂ ਇਲਜ਼ਾਮਾ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਉਹ ਇਸ ਇਲਜ਼ਾਮ ਨੂੰ ਖਾਰਜ ਕਰਦੇ ਹੈ ਅਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ। ਉਥੇ ਹੀ ਅਸਿਸਟੈਂਟ ਨੇ ਕਿਹਾ ਕਿ 6 ਮਹੀਨੇ ਤੱਕ ਮੈਂ ਇਹ ਸੱਭ ਸਹਿਣ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਰੋਧ ਕਰਨ ਉਤੇ ਹਿਰਾਨੀ ਨੇ ਉਨ੍ਹਾਂ ਨੂੰ ਫ਼ਿਲਮ ਤੋਂ ਕੱਢਣ ਦੀ ਧਮਕੀ ਤੱਕ ਦੇ ਦਿਤੀ ਸੀ। ਇਸ ਤੋਂ ਇਲਾਵਾ ਮੁੰਹ ਖੋਲ੍ਹਣ 'ਤੇ ਉਨ੍ਹਾਂ ਨੂੰ ਕਰਿਅਰ ਖਤਮ ਕਰਨ ਦੀ ਧਮਕੀ ਤੱਕ ਦਿਤੀ ਗਈ ਸੀ।

ਪੀੜਤਾ ਦੇ ਮੁਤਾਬਕ ਉਸ ਸਮੇਂ ਉਸਨੇ ਇਸ ਲਈ ਕੁੱਝ ਨਹੀਂ ਕਿਹਾ ਕਿਉਂਕਿ ਉਹ ਅਪਣੀ ਨੌਕਰੀ ਬਚਾਉਣਾ ਚਾਹੁੰਦੀ ਸੀ। ਜੇਕਰ ਉਹ ਇਸ ਦਾ ਵਿਰੋਧ ਕਰਦੀ ਅਤੇ ਪੋਸਟ ਪ੍ਰੋਡਕਸ਼ਨ ਦੇ ਦੌਰਾਨ ਫ਼ਿਲਮ ਛੱਡ ਦਿੰਦੀ ਤਾਂ ਰਾਜੂ ਹਿਰਾਨੀ ਇੰਡਸਟਰੀ ਵਿਚ ਨਾਮ ਉਨ੍ਹਾਂ ਨੂੰ ਬਦਨਾਮ ਕਰ ਸਕਦੇ ਸਨ। ਖਬਰਾਂ ਦੇ ਮੁਤਾਬਕ ਉਨ੍ਹਾਂ ਨੇ ਰਾਜੂ ਹਿਰਾਨੀ ਦੀ ਸ਼ਿਕਾਇਤ ਸੰਜੂ  ਦੇ ਪ੍ਰੋਡਿਊਸਰ ਬ੍ਰਹਮਾ ਵਿਨੋਦ ਚੋਪੜਾ ਨੂੰ ਕੀਤੀ ਸੀ। ਪੀੜਤਾ ਨੇ ਖੁਦ ਦੇ ਨਾਲ ਹੋਏ ਸ਼ੋਸ਼ਣ ਦੀ ਸਾਰੀ ਜਾਣਕਾਰੀ ਵਿਧੁ ਵਿਨੋਦ ਚੋਪੜਾ  ਨੂੰ ਇਕ ਈਮੇਲ ਦੇ ਜ਼ਰੀਏ ਦਿਤੀ ਸੀ।