ਨਾਨਾ ਪਾਟੇਕਰ 'ਤੇ ਤਨੁਸ਼੍ਰੀ ਨੇ ਲਗਾਏ ਛੇੜਛਾੜ ਦੇ ਆਰੋਪ

ਏਜੰਸੀ

ਮਨੋਰੰਜਨ, ਬਾਲੀਵੁੱਡ

ਨਾਨਾ ਪਾਟੇਕਰ ਨੂੰ ਪੁਲਿਸ ਦੀ ਕਲੀਨ ਚਿੱਟ  

Nana Patekar clean chit from Mumbai police Tanushree Dutta harassment case

ਤਨੁਸ਼੍ਰੀ ਦੱਤਾ ਨੇ ਪਿਛਲੇ ਸਾਲ ਅਦਾਕਾਰ ਨਾਨਾ ਪਾਟੇਕਰ ਦੇ ਵਿਰੁਧ ਇਕ ਪੁਰਾਣੇ ਮਾਮਲੇ ਵਿਚ ਛੇੜਛਾੜ ਦਾ ਆਰੋਪ ਲਗਾਉਂਦੇ ਹੋਏ ਬਾਲੀਵੁੱਡ ਵਿਚ ਮੀਟੂ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਇਹ ਮਾਮਲਾ ਕਾਫ਼ੀ ਵੱਡਾ ਅਤੇ ਮੁੰਬਈ ਪੁਲਿਸ ਤਕ ਵੀ ਪਹੁੰਚਿਆ। ਮੁੰਬਈ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ। ਹੁਣ ਇਸ ਮਾਮਲੇ ਵਿਚ ਨਵੇਂ ਮੋੜ ਆ ਗਏ ਹਨ। ਪੁਲਿਸ ਨੂੰ ਜਾਂਚ ਦੌਰਾਨ ਨਾਨਾ ਪਾਟੇਕਰ ਦੇ ਵਿਰੁਧ ਕਿਸੇ ਤਰ੍ਹਾਂ ਦੇ ਸਬੂਤ ਨਹੀਂ ਮਿਲੇ ਹਨ।

ਦਸ ਦਈਏ ਕਿ ਪਿਛਲੇ ਦਿਨਾਂ ਵਿਚ ਇਸ ਮਾਮਲੇ ਵਿਚ ਪੁਲਿਸ ਵੱਲੋਂ ਨਾਨਾ ਪਾਟੇਕਰ ਨੂੰ ਕਲੀਨ ਚਿੱਟ ਮਿਲਣ ਦੀ ਖ਼ਬਰ ਸਾਹਮਣੇ ਆਈ ਸੀ। ਹਾਲਾਂਕਿ ਅਜਿਹੀ ਖ਼ਬਰ ਸਾਹਮਣੇ ਆਉਣ 'ਤੇ ਤਨੁਸ਼੍ਰੀ ਦੱਤਾ ਨੇ ਸਾਫ਼ ਕੀਤਾ ਸੀ ਕਿ ਜੋ ਖ਼ਬਰ ਫੈਲਾਈ ਜਾ ਰਹੀ ਹੈ ਉਹ ਇਕ ਅਫ਼ਵਾਹ ਹੀ ਹੈ। ਤਨੁਸ਼੍ਰੀ ਨੇ ਦਸਿਆ ਕਿ ਮੀਡੀਆ ਵਿਚ ਨਾਨਾ ਪਾਟੇਕਰ ਨੂੰ ਹਰਾਸਮੈਂਟ ਕੇਸ ਵਿਚ ਪੁਲਿਸ ਦੁਆਰਾ ਕਲੀਨ ਚਿੱਟ ਮਿਲਣ ਦੀ ਗ਼ਲਤ ਖ਼ਬਰ ਚਲ ਰਹੀ ਹੈ।

ਇਸ ਮਾਮਲੇ ਵਿਚ ਹੁਣ ਵੀ ਜਾਂਚ ਚਲ ਰਹੀ ਹੈ। ਤਨੁਸ਼੍ਰੀ ਦੇ ਵਕੀਲ ਨਿਤਿਨ ਸਤਪੁਤੇ ਨੇ ਹੁਣ ਦਸਿਆ ਹੈ ਕਿ ਉਹਨਾਂ ਨੇ ਓਸ਼ਿਵਾੜਾ ਪੁਲਿਸ ਥਾਣੇ ਤੋਂ ਕੋਈ ਆਫਿਸ਼ਿਅਲ ਜਾਣਕਾਰੀ ਨਹੀਂ ਮਿਲੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਸਮਰੀ ਰਿਪੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਵੀ ਜਾਂ ਸੀ ਕਲਾਸੀਫਿਕੇਸ਼ਨ ਫਾਇਲ ਕਰਦੀ ਹੈ ਤਾਂ ਉਹ ਫਾਈਨਲ ਨਹੀਂ ਹੁੰਦੀ ਤਾਂ ਉਹ ਕੋਰਟ ਦੇ ਸਾਹਮਣੇ ਇਸ ਦੇ ਵਿਰੁਧ ਖੜੇ ਹੋ ਸਕਦੇ ਹਨ ਅਤੇ ਸੁਣਵਾਈ ਤੋਂ ਬਾਅਦ ਪੁਲਿਸ ਨੂੰ ਦੁਬਾਰਾ ਜਾਂਚ ਕਰਨ ਦੀ ਮੰਗ ਕਰ ਸਕਦੇ ਹਨ।

ਪੁਲਿਸ ਨੇ ਕਈ ਬਿਆਨਾਂ ਨੂੰ ਦਰਜ ਨਹੀਂ ਕੀਤਾ। ਸਿਰਫ ਇਕ ਸ਼ਾਈਨੀ ਸ਼ੈਟੀ ਦੇ ਬਿਆਨ 'ਤੇ ਅੱਧਾ ਰਿਕਾਰਡ ਕੀਤਾ ਗਿਆ ਸੀ। ਉਹ ਹੁਣ ਸਮਰੀ ਰਿਪੋਰਟ ਦੇ ਵਿਰੁਧ ਹਨ ਅਤੇ ਇਸ ਦੇ ਵਿਰੁਧ ਮੁੰਬਈ ਹਾਈ ਕੋਰਟ ਵਿਚ ਪਟੀਸ਼ਨ ਦਰਜ ਕਰ ਰਹੇ ਹਨ। ਪਿਛਲੇ ਸਾਲ ਤਨੁਸ਼੍ਰੀ ਨੇ ਨਾਨਾ ਪਾਟੇਕਰ 'ਤੇ ਫ਼ਿਲਮ ਹਾਰਨ ਓਕੇ ਪਲੀਜ਼ ਦੇ ਸੈਟ 'ਤੇ ਗ਼ਲਤ ਤਰੀਕੇ ਨਾਲ ਛੂਹਣ ਦਾ ਆਰੋਪ ਲਗਾਇਆ ਸੀ। ਇਸ ਦੌਰਾਨ ਉਹ ਫ਼ਿਲਮ 'ਚੋਂ ਬਾਹਰ ਹੋ ਗਈ ਸੀ। ਇਸ ਤੋਂ ਇਲਾਵਾ ਤਨੁਸ਼੍ਰੀ ਨੇ ਹੋਰ ਵੀ ਕਈ ਆਰੋਪ ਲਗਾਏ ਹਨ।