ਕੇਸਰੀ ਦਾ ਪਹਿਲਾ ਪੋਸਟਰ ਰਿਲੀਜ਼, ਭਾਵੁਕ ਹੋਏ ਅਕਸ਼ੇ ਕੁਮਾਰ
ਬਾਲੀਵੁੱਡ ਦੇ 'ਖਿਲਾੜੀ ਕੁਮਾਰ' ਕਹੇ ਜਾਣ ਵਾਲੇ ਅਕਸ਼ੇ ਕੁਮਾਰ ਆਪਣੀਆਂ ਫ਼ਿਲਮਾਂ ਕਰਕੇ ਚਰਚਾ 'ਚ ਰਹਿੰਦੇ ਹਨ ਤੇ ਬੀਤੇ ਦਿਨੀ ਆਪਣੇ 51ਵਾਂ ਜਨਮਦਿਨ ਕਰਕੇ...........
ਬਾਲੀਵੁੱਡ ਦੇ 'ਖਿਲਾੜੀ ਕੁਮਾਰ' ਕਹੇ ਜਾਣ ਵਾਲੇ ਅਕਸ਼ੇ ਕੁਮਾਰ ਆਪਣੀਆਂ ਫ਼ਿਲਮਾਂ ਕਰਕੇ ਚਰਚਾ 'ਚ ਰਹਿੰਦੇ ਹਨ ਤੇ ਬੀਤੇ ਦਿਨੀ ਆਪਣੇ 51ਵਾਂ ਜਨਮਦਿਨ ਕਰਕੇ ਵੀ ਇਨ੍ਹਾਂ ਨੇ ਖਾਸੀਆਂ ਸੁਰਖੀਆਂ ਬਟੋਰੀਆਂ। ਪੈਡਮੈਨ ਤੋਂ ਬਾਅਦ ਅਕਸ਼ੇ ਕੁਮਾਰ ਦੀ ਪੀਰਿਅਡ ਫਿਲਮ 'ਕੇਸਰੀ' ਦੀ ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 'ਕੇਸਰੀ' ਦਾ ਪਹਿਲਾ ਲੁਕ ਜਾਰੀ ਕਰ ਦਿੱਤਾ ਗਿਆ ਹੈ।
ਅਕਸ਼ੇ ਕੁਮਾਰ ਇਸ ਪੋਸਟਰ ਵਿਚ ਇਕ ਜਾਂਬਾਜ਼ ਸਿੱਖ ਦੇ ਰੂਪ ਵਿਚ ਨਜ਼ਰ ਆ ਰਹੇ ਹਨ। ਧਰਮਾ ਪ੍ਰੋਡਕਸ਼ਨ ਨੇ ਇਸਨੂੰ ਆਪਣੇ ਟਵਿਟਰ ਉੱਤੇ ਸ਼ੇਅਰ ਕੀਤਾ ਹੈ। 12 ਸਿਤੰਬਰ ਨੂੰ ਇਸ ਪੋਸਟਰ ਨੂੰ ਸ਼ੇਅਰ ਕਰਣ ਦੀ ਇੱਕ ਵਜ੍ਹਾ ਇਹ ਵੀ ਹੈ ਸੰਨ 1897 ਵਿਚ ਇਸ ਤਾਰੀਖ ਨੂੰ ਸਾਰਾਗੜੀ ਦੀ ਲੜਾਈ ਹੋਈ ਸੀ। ਇਸ ਵਿਚ 21 ਸਿੱਖਾਂ ਨੇ ਦਸ ਹਜਾਰ ਅਫਗਾਨੀਆਂ ਦੇ ਖਿਲਾਫ ਲੜਾਈ ਲੜੀ ਸੀ।
ਅਕਸ਼ੇ ਇਸ ਫਿਲਮ ਵਿਚ ਹਲਵਦਾਰ ਈਸ਼ਰ ਸਿੰਘ ਦਾ ਰੋਲ ਨਿਭਾ ਰਹੇ ਹਨ। ਉਨ੍ਹਾਂ ਦੇ ਨਾਲ ਇਸ ਫਿਲਮ 'ਚ ਨਜ਼ਰ ਆਉਣ ਵਾਲੀ ਹੈ ਅਦਾਕਾਰਾ ਪਰਿਣੀਤੀ ਚੋਪੜਾ। ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਟਵੀਟ ਕੀਤਾ ਹੈ - ਸਾਰਾਗੜੀ ਦਿਨ ਦੇ ਮੌਕੇ ਕੇਸਰੀ ਦਾ ਪਹਿਲਾ ਲੁਕ, ਉਨ੍ਹਾਂ ਨੇ ਨਾਲ ਹੀ ਲਿਖਿਆ - ਅੱਜ ਮੇਰੀ ਪਗਡ਼ੀ ਵੀ ਕੇਸਰੀ , ਜੋ ਵਗੇਗਾ ਮੇਰਾ ਉਹ ਲਹੂ ਵੀ ਕੇਸਰੀ . . . ਅਤੇ ਮੇਰਾ ਜਵਾਬ ਵੀ ਕੇਸਰੀ।
ਦਸ ਦਈਏ ਕਿ ਕੇਸਰੀ ਦਾ ਡਾਇਰੇਕਸ਼ਨ ਪੰਜਾਬੀ ਫਿਲਮਮੇਕਰ ਅਨੁਰਾਗ ਸਿੰਘ ਕਰ ਰਹੇ ਹਨ। ਇਸਤੋਂ ਪਹਿਲਾਂ ਉਹ ਜੱਟ ਐਂਡ ਜੂਲਿਅਟ ਵਰਗੀ ਫਿਲਮਾਂ ਨਿਰਦੇਸ਼ਤ ਕਰ ਚੁੱਕੇ ਹਨ। ਕੇਸਰੀ ਅਗਲੇ ਸਾਲ 21 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ।