ਹਿੰਮਤ ਨਾਲ ਪਿਛਲੇ 7 ਸਾਲਾਂ ਤੋਂ ਕੈਂਸਰ ਨਾਲ ਲੜ ਰਹੀ ਹੈ ਅਦਾਕਾਰ ਨਵਾਜ਼ੁਦੀਨ ਦੀ ਭੈਣ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਨਵਾਜ਼ ਨੇ ਦਸਿਆ ਕਿ ਮੇਰੀ ਭੈਣ ਨੂੰ 18 ਸਾਲ ਦੀ ਉਮਰ ਤੋਂ ਹੀ ਬਰੈਸਟ ਕੈਂਸਰ ਹੋਣ ਦਾ ਪਤਾ ਲਗ ਗਿਆ ਸੀ। ਇਸ ਉਸਦੀ ਇੱਛਾ ਸ਼ਕਤੀ ਸੀ ਕਿ ਉਹ ਮੁਸ਼ਕਲਾਂ ਵਿਚ ਡੱਟ ਕੇ ਖੜੀ ਰਹੀ।

Nawazuddin With Sister

ਨਵੀਂ ਦਿੱਲੀ, ( ਪੀਟੀਆਈ) : ਹੁਣੇ ਜਿਹੇ ਰਿਲੀਜ਼ ਹੋਈ ਅਪਣੀ ਫਿਲਮ ਮੰਟੋ ਵਿਚ ਸ਼ਾਨਦਾਨ ਕਿਰਦਾਰ ਨਿਭਾਉਣ ਕਾਰਨ ਪ੍ਰੰਸ਼ਸਕਾਂ ਦੀ ਵਾਹ-ਵਾਹ ਲੁਟਣ ਵਾਲੇ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਨੇ ਜ਼ਜਬਾਤੀ ਕਰਨ ਵਾਲਾ ਇਕ ਟਵੀਟ ਕਰਦਿਆਂ ਦਸਿਆ ਕਿ ਉਨਾਂ ਦੀ ਭੈਣ ਬਰੈਸਟ ਕੈਂਸਰ ਦੀ ਅਡਵਾਂਸ ਸਟੇਜ ਤੇ ਸੀ। ਉਹ ਪਿਛਲੇ 7 ਸਾਲਾਂ ਤੋਂ ਪੂਰੀ ਹਿੰਮਤ ਅਤੇ ਹੌਂਸਲੇ ਨਾਲ ਬਰੈਸਟ ਕੈਂਸਰ ਨਾਲ ਲੜ ਰਹੀ ਹੈ। ਨਵਾਜ਼ ਨੇ ਦਸਿਆ ਕਿ ਮੇਰੀ ਭੈਣ ਨੂੰ 18 ਸਾਲ ਦੀ ਉਮਰ ਤੋਂ ਹੀ ਬਰੈਸਟ ਕੈਂਸਰ ਹੋਣ ਦਾ ਪਤਾ ਲਗ ਗਿਆ ਸੀ।

ਇਸ ਉਸਦੀ ਮਜ਼ਬੂਤ ਇੱਛਾ ਸ਼ਕਤੀ ਸੀ ਕਿ ਉਹ ਜਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਵਿਚ ਵੀ ਡੱਟ ਕੇ ਖੜੀ ਰਹੀ। ਹੁਣ ਉਹ 25 ਸਾਲਾਂ ਦੀ ਹੋ ਗਈ ਹੈ ਅਤੇ ਅਜੇ ਵੀ ਕੈਂਸਰ ਨਾਲ ਜੂਝ ਰਹੀ ਹੈ। ਨਵਾਜ਼ੁਦੀਨ ਨੇ ਉਨਾਂ ਸਾਰੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦੀ ਭੈਣ ਨੂੰ ਹਰ ਕਦਮ ਤੇ ਜੀਵਨ ਪ੍ਰਤੀ ਉਤਸ਼ਾਹਿਤ ਕੀਤਾ। ਨਵਾਜ਼ ਨੇ ਅਪਣੀ ਭੈਣ ਨਾਲ ਇਕ ਖੂਬਸੁਰਤ ਤਸਵੀਰ ਵੀ ਸਾਂਝੀ ਕੀਤੀ। ਦਸਣਯੋਗ ਹੈ ਕਿ ਨਵਾਜ਼ੁਦੀਨ ਨੇ ਮੁਜ਼ਫੱਰਪੁਰ ਨਗਰ ਦੇ ਛੋਟੇ ਜਿਹੇ ਪਿੰਡ ਬੁਢਾਣਾ ਵਿਚ ਜਨਮ ਲਿਆ। ਉਸਦੇ ਪਿਤਾ ਕਿਸਾਨ ਹਨ, ਨਵਾਜ਼ ਅੱਠ ਭੈਣ-ਭਰਾਵਾਂ ਵਿਚ ਪਲੇ ਹਨ।

ਦਸ ਦਈਏ ਕਿ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਿਅਪ ਦੇ ਸਰੀਰ ਵਿਚ ਵੀ ਬਰੈਸਟ ਕੈਂਸਰ ਦੀਆਂ ਕੋਸ਼ਿਕਾਵਾਂ ਪਾਈਆਂ ਗਈਆਂ ਸਨ। ਹਾਲਾਂਕਿ ਉਹ ਅਜੇ ਜੀਰੋ ਸਟੇਜ ਤੇ ਸਨ। ਸਹੀ ਸਮੇਂ ਤੇ ਇਲਾਜ ਹੋਣ ਨਾਲ ਉਹ ਇਸ ਬੀਮਾਰੀ ਤੋਂ ਬਚ ਗਈ। ਆਯੁਸ਼ਮਾਨ ਨੇ ਪਤਨੀ ਤਾਹਿਰਾ ਨਾਲ ਅਪਣੇ ਇੰਸਟਾਗ੍ਰਾਮ ਤੇ ਇਸ ਦੀ ਜਾਣਕਾਰੀ ਦਿਤੀ ਸੀ। ਤਾਹਿਰਾ ਨੇ ਲਿਖਿਆ, ਕਿ ਮੈਨੂੰ ਰਾਈਟ ਬਰੈਸਟ ਵਿਚ ਡੀਐਸਆਈਸੀ ( ਡਕਟਲ ਕਾਰਕਿਨੋਮਾ ਇਨ ਸੀਟੂ ) ਹੋਇਆ ਹੈ। ਹੁਣ ਮੈਂ ਏਜੰਲਿਨਾ ਜੌਲੀ ਦਾ ਹਾਫ ਇੰਡੀਅਨ ਵਰਜ਼ਨ ਹੋ ਗਈ ਹਾਂ। ਮੈਂ ਅਪਣੇ ਡਾਕਟਰ ਨੂੰ ਕਿਹਾ ਕਿ ਹੁਣ ਕਰਦਾਸ਼ਿਆਂ ਨੂੰ ਕੰਪੀਟਿਸ਼ਨ ਦੇਣ ਦਾ ਸਮਾਂ ਆ ਗਿਆ ਹੈ, ਪਰ ਕਿਸੇ ਨੇ ਮੇਰੀ ਨਹੀਂ ਸੁਣੀ। ਇਸਨੇ ਮੈਨੂੰ ਜਿੰਦਗੀ ਦਾ ਨਵਾਂ ਮਤਲਬ ਦਸਿਆ ਹੈ।