ਕੈਂਸਰ ਦੀ ਦਵਾਈ ਬਣਾਉਣ ਵਾਲੇ 2 ਵਿਗਿਆਨਿਕਾਂ ਨੂੰ ਮਿਲਿਆ ਚਿਕਿਤਸਾ ਨੋਬਲ ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਾਨਦਾਰ ਨੋਬਲ ਪੁਰਸਕਾਰਾਂ ਦੀ ਸੂਚੀ ਵਿਚ ਇਸ ਸਾਲ ਪਹਿਲੀ ਘੋਸ਼ਣਾ ਚਿਕਿਤਸਾ ਦੇ ਖੇਤਰ ‘ਚ ਹੋਈ ਹੈ। ਇਸ ਵਾਰ ਚਿਕਿਤਸਾ ਦੇ ਖੇਤਰ ਵਿਚ ਇਹ ਪੁਰਸਕਾਰ ਦੋ ਲੋਕਾਂ...

Scientists

ਸਟਾਕਹੋਮ : ਸ਼ਾਨਦਾਰ ਨੋਬਲ ਪੁਰਸਕਾਰਾਂ ਦੀ ਸੂਚੀ ਵਿਚ ਇਸ ਸਾਲ ਪਹਿਲੀ ਘੋਸ਼ਣਾ ਚਿਕਿਤਸਾ ਦੇ ਖੇਤਰ ‘ਚ ਹੋਈ ਹੈ। ਇਸ ਵਾਰ ਚਿਕਿਤਸਾ ਦੇ ਖੇਤਰ ਵਿਚ ਇਹ ਪੁਰਸਕਾਰ ਦੋ ਲੋਕਾਂ ਨੂੰ ਸਮੂਹਿਕ ਤੌਰ ‘ਤੇ ਦਿੱਤਾ ਜਾ ਰਿਹਾ ਹੈ। ਜੇਨਸ ਪੀ ਏਲੀਸਨ ਅਤੇ ਤਾਸੁਕੂ ਹੋਂਜੋ ਨੂੰ ਕੈਂਸਰ ਦਵਾਈ ਦੀ ਖੋਜ ਲਈ ਇਹ ਇਨਾਮ ਦਿੱਤਾ ਜਾ ਰਿਹਾ ਹੈ। ਕੈਂਸਰ ਦੀ ਅਨੋਖੀ ਬਿਮਾਰੀ ਦੇ ਇਲਾਜ ਲਈ ਦੋਵੇਂ ਵਿਗਿਆਨਿਕਾਂ ਨੇ ਇਹੋ ਜਿਹੀ ਦਵਾਈ ਵਿਕਸਿਤ ਕੀਤੀ ਹੈ ਜਿਸ ਨਾਲ ਸਰੀਰ ਦੀ ਕੋਸ਼ਿਕਾਵਾਂ ਵਿਚ ਇਮਯੂਨ ਸਿਸਟਮ ਨੂੰ ਕੈਂਸਰ ਟਿਊਮਰ ਨਾਲ ਲੜਨ ਲਈ ਮਜ਼ਬੂਤ ਬਣਾਇਆ ਜਾ ਸਕੇ।