ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਹੁੰਦਾ ਹੈ ਕੈਂਸਰ ਦਾ ਖ਼ਤਰਾ, ਜਾਣੋ ਕੀ ਕਹਿੰਦੀ ਹੈ ਖੋਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾਇਬੀਟੀਜ਼ ਨਾਲ ਕੈਂਸਰ ਹੋਣ ਦਾ ਖਤਰਾ ਵਧ ਸਕਦਾ ਹੈ ਤੇ ਇਸ ਤੋਂ ਕੈਂਸਰ ਦੇ ਮਰੀਜ਼ਾਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ...

Diabties

ਲੰਡਨ : ਡਾਇਬੀਟੀਜ਼ ਨਾਲ ਕੈਂਸਰ ਹੋਣ ਦਾ ਖਤਰਾ ਵਧ ਸਕਦਾ ਹੈ ਤੇ ਇਸ ਤੋਂ ਕੈਂਸਰ ਦੇ ਮਰੀਜ਼ਾਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ। ਸਵੀਡਿਸ ਨੈਸ਼ਨਲ ਡਾਇਬੀਟੀਜ਼ ਰਜਿਸਟਰ (ਐਨਡੀਆਰ) ਦੇ ਖੋਜੀਆਂ ਮੁਤਾਬਿਕ, ਡਾਇਬੀਟੀਜ਼ ਨਾਲ ਪੀੜਤ 20 ਫ਼ੀਸਦੀ ਮਰੀਜ਼ਾਂ ‘ਚ ਇਸ ਬੀਮਾਰੀ ਨਾਲ ਅਛੂਤ ਲੋਕਾਂ ਦੇ ਮੁਕਾਬਲੇ ਕਲੋਰੇਕਟਲ ਕੈਂਸਰ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ ਅਤੇ 5 ਫ਼ੀਸਦੀ ਮਰੀਜ਼ਾਂ ‘ਚ ਛਾਤੀਆਂ ਦੇ ਕੈਂਸਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਜਿਹੜੇ ਲੋਕਾਂ ਨੂੰ ਕੈਂਸਰ ਹੁੰਦਾ ਹੈ।

 ਉਹ ਡਾਇਬੀਟੀਜ਼ ਨਾਲ ਵੀ ਪੀੜਤ ਹਨ ਤਾਂ ਉਹਨਾਂ ਵਿਚ ਛਾਤੀਆਂ ਦਾ ਕੈਂਸਰ ਅਤੇ ਪ੍ਰੋਸਟੇਟ ਕੈਂਸਰ ਦੇ ਕਾਰਨ ਮੌਤਾਂ ਦਾ ਅਨੁਪਾਤ 25 ਫ਼ੀਸਦੀ ਅਤੇ 29 ਫ਼ੀਸਦੀ ਤੋਂ ਵੱਧ ਸੰਭਾਵਨਾ ਹੁੰਦੀ ਹੈ। ਦੁਨੀਆਂ ਭਰ ਵਿਚ ਲਗਭਗ 41.5 ਕਰੋੜ ਤੋਂ ਵੱਧ ਲੋਕ ਡਾਇਬੀਟਿਜ਼ ਨਾਲ ਪੀੜਤ ਹਨ। ਹਰ 11 ਵਿਅਕਤੀਆਂ ਵਿਚ 1 ਵਿਅਕਤੀ ਡਾਇਬੀਟੀਜ਼ ਨਾਲ ਪੀੜਤ ਹੈ। ਸਾਲ 2040 ਤਕ ਇਹ ਸੰਖਿਆ ਤੋਂ ਵਧ ਕੇ 64.2 ਕਰੋੜ ਹੋਣ ਦੀ ਸੰਭਾਵਨਾ ਹੈ। ਖੋਜ ਕਰਨ ਵਾਲੇ ਜਾਰੋਸਡੋਟਰ ਨੇ ਕਿਹਾ ਹੈ ਕਿ ਸਾਡਾ ਅਧਿਐਨ ਇਹ ਨਹੀਂ ਕਹਿੰਦਾ ਕਿ ਕਿਸੇ ਵੀ ਵਿਅਕਤੀ ਨੂੰ ਡਾਇਬੀਟੀਜ਼ ਹੈ, ਉਸ ਤੋਂ ਬਾਅਦ ਕੈਂਸਰ ਹੋ ਜਾਵੇਗਾ।

ਪਿਛਲੇ 30 ਸਾਲ ‘ਚ ਟਾਈਪ 2 ਡਾਇਬੀਟੀਜ਼ ਨਾਲ ਪੀੜਤ ਲੋਕਾਂ ਦੀ ਸੰਖਿਆ ਵਧੀ ਹੈ। ਤਾਂ ਸਾਡਾ ਅਧਿਐਨ ਡਾਇਬੀਟੀਜ਼ ਨਾਲ ਦੇਖ-ਭਾਲ ਦੇ ਮਹੱਤਵ ‘ਤੇ ਜ਼ੋਰ ਦਿੰਦਾ ਹੈ। ਸਾਡੇ ਸਰੀਰ ਨੂੰ ਕੰਮ ਕਰਨ ਦੇ ਲਈ ਜ਼ਰੂਰੀ ਸ਼ਕਤੀ ਗੁਲੂਕੋਜ਼ ਤੋਂ ਮਿਲਦੀ ਹੈ। ਜਿਹੜਾ ਗੁਲੂਕੋਜ਼ ਅਸੀਂ ਖਾਦੇ ਹਾਂ ਉਸ ਨੂੰ ਸਰੀਰ ਵਿਚ ਖਤਮ ਕਰਨ ਲਈ ਇੰਨਸੂਲੀਨ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਪੈਨਕ੍ਰੀਅਸ ਤੋਂ ਨਿਕਲਦੀ ਹੈ। ਡਾਇਬੀਟੀਜ਼ ਉਹ ਬਿਮਾਰੀ ਹੈ। ਸਰੀਰ ਵਿਚ ਗੁਲੂਕੋਜ਼ ਮਾਤਰਾ ਇਸ ਲਈ ਵਧ ਜਾਂਦੀ ਹੈ ਕਿਉਂਕਿ ਪੈਨਕ੍ਰਿਅਸ ਇੰਨਸੂਲੀਨ ਨਹੀਂ ਬਣਾ ਪਾਉਂਦਾ। ਇਸ ਅਵਸਥਾ ਦਾ ਪੂਰਾ ਭਾਰ ਸਾਡੇ ਖਾਣ-ਪੀਣ ਉਤੇ ਹੁੰਦਾ ਹੈ। ਇਸ ਲਈ ਸਹਿਤਮੰਦ ਖਾਣੇ ਉਤੇ ਧਿਆਨ ਦੇਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ।