ਧੀ ਨਿਤਾਰਾ ਨਾਲ ਅਕਸ਼ੇ ਕੁਮਾਰ ਨੇ ਅੰਬਰੀਂ ਚੜਾਇਆ ਪਤੰਗ, ਸ਼ੇਅਰ ਕੀਤੀ ਕਿਊਟ ਵੀਡੀਓ
ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਅਪਣੇ ਬੱਚਿਆਂ ਨੂੰ ਲੈ ਕੇ ਕਾਫ਼ੀ ਪ੍ਰੋਟੈਕਟਿਵ ਹਨ। ਜਿੱਥੇ ਉਨ੍ਹਾਂ ਦਾ ਪੁੱਤਰ ਆਰਵ ਹੁਣ ਵੱਡਾ ਹੋ ਚੁੱਕਿਆ ਹੈ, ਉਥੇ ਹੀ ਛੋਟੀ ਧੀ ...
ਮੁੰਬਈ : ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਅਪਣੇ ਬੱਚਿਆਂ ਨੂੰ ਲੈ ਕੇ ਕਾਫ਼ੀ ਪ੍ਰੋਟੈਕਟਿਵ ਹਨ। ਜਿੱਥੇ ਉਨ੍ਹਾਂ ਦਾ ਪੁੱਤਰ ਆਰਵ ਹੁਣ ਵੱਡਾ ਹੋ ਚੁੱਕਿਆ ਹੈ, ਉਥੇ ਹੀ ਛੋਟੀ ਧੀ ਨਿਤਾਰਾ ਹੁਣ ਵੀ ਮਾਂ - ਬਾਪ ਦੇ ਸਾਰੇ ਦੁਲਾਰ ਪਾ ਰਹੀ ਹੈ। ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਅਕਸ਼ੇ ਕੁਮਾਰ ਦੇ ਨਾਲ ਪਤੰਗ ਉਡਾ ਰਹੀ ਨਿਤਾਰਾ ਦਾ ਇਕ ਕਿਊਟ ਵੀਡੀਓ ਸਾਹਮਣੇ ਆਇਆ ਹੈ। ਮਕਰ ਸੰਕ੍ਰਾਂਤੀ ਤੋਂ ਪਹਿਲਾਂ ਅਕਸ਼ਏ ਕੁਮਾਰ ਨੇ ਧੀ ਦੇ ਨਾਲ ਪਤੰਗ ਉਡਾਉਂਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ਵਿਚ ਅਕਸ਼ੇ ਨਿਤਾਰਾ ਨੂੰ ਚਰਖੜੀ ਦੇ ਕੇ ਖੁਦ ਪਤੰਗ ਉਡਾ ਰਹੇ ਹਨ। ਜਦੋਂ ਅਕਸ਼ੇ ਪਤੰਗ ਉਡਾਉਣਾ ਵਿਚ ਲੀਨ ਹਨ ਤਾਂ ਨਿਤਾਰਾ ਚਰਖੜੀ ਨੂੰ ਛੱਡ ਦਿੰਦੀ ਹੈ ਅਤੇ ਅਕਸ਼ੇ ਨੂੰ ਪਤਾ ਵੀ ਨਹੀਂ ਚੱਲਦਾ ਹੈ। ਇਸ ਵੀਡੀਓ ਦੇ ਨਾਲ ਹੀ ਅਕਸ਼ੇ ਨੇ ਸਾਰਿਆਂ ਨੂੰ ਮਕਰ ਸੰਕ੍ਰਾਂਤੀ ਦੀਆਂ ਸ਼ੁਭਕਾਮਨਾਵਾਂ ਵੀ ਦਿਤੀਆਂ ਹਨ।
ਵੇਖੋ, ਅਕਸ਼ੇ ਅਤੇ ਨਿਤਾਰਾ ਦਾ ਇਹ ਕਿਊਟ ਵੀਡੀਓ :
ਬੀਤੇ ਦਿਨੀਂ ਅਕਸ਼ੇ ਕੁਮਾਰ ਅਤੇ ਰਜਨੀਕਾਂਤ ਸਟਾਰਰ 2.0 ਨੇ ਬਾਕਸ ਆਫਿਸ 'ਤੇ ਖੂਬ ਧਮਾਲ ਮਚਾਇਆ। ਇਸ ਤੋਂ ਇਲਾਵਾ ਉਹ ਕੇਸਰੀ, ਗੁਡ ਨਿਊਜ਼, ਮਿਸ਼ਨ ਮੰਗਲ, ਹਾਉਸਫੁਲ 4 ਅਤੇ ਸੂਰਿਆਵੰਸ਼ੀ ਵਿਚ ਨਜ਼ਰ ਆਉਣ ਵਾਲੇ ਹਨ।